ਕਪੂਰਥਲਾ, 15 ਦਸੰਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਤੋਂ ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ ਵਲੋਂ ਅੱਜ ਕਪੂਰਥਲਾ ਹਲਕੇ ਦੇ ਪਿੰਡਾਂ ਤੇ ਸ਼ਹਿਰ
ਅੰਦਰ 3.07 ਕਰੋੜ ਰੁਪੈ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ।
ਉਨ੍ਹਾਂ ਪਿੰਡ ਵਰਿਆਂ ਦੋਨਾ ਵਿਖੇ 22.50 ਲੱਖ ਰੁਪੈ ਨਾਲ 900 ਮੀਟਰ ਲੰਬੀ ਸੜਕ ਤੇ ਮਾਛੀਪਾਲ ਵਿਖੇ 15 ਲੱਖ ਦੀ ਲਾਗਤ ਨਾਲ 600 ਮੀਟਰ ਲੰਬੀ ਸੜਕ ਬਣਾਉਣ ਤੋਂ ਇਲਾਵਾ ਪਿੰਡ ਬਡਿਆਲ ਵਿਖੇ ਵੀ ਉਨ੍ਹਾਂ ਫਿਰਨੀ ’ਤੇ ਇੰਟਰਲਾਕ ਟਾਇਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ।
ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ 16 ਤੇ 17 ਦਸੰਬਰ ਨੂੰ ਵੱਖ-ਵੱਖ ਪਿੰਡਾਂ ‘ਚ ਪੰਜਾਬ ਸਰਕਾਰ ਵਲੋਂ ਸੁਵਿਧਾ ਕੈਂਪ ਲਗਾਏ ਜਾਣਗੇ।
ਉਨ੍ਹਾਂ ਕਪੂਰਥਲਾ ਸ਼ਹਿਰ ‘ਚ ਵਾਰਡ ਨੰਬਰ 25 ਵਿਖੇ 24.57 ਲੱਖ, ਵਾਰਡ ਨੰਬਰ 29 ਵਿਖੇ 47.53 ਲੱਖ, ਵਾਰਡ ਨੰਬਰ 13 ਵਿਖੇ 84.44 ਲੱਖ, ਵਾਰਡ ਨੰਬਰ 12 ਦੀ ਗਰੋਵਰ ਕਾਲੋਨੀ ਵਿਖੇ 64.68 ਲੱਖ ਤੇ 49.11 ਲੱਖ ਰੁਪਏ ਨਾਲ ਵਿੰਡਸਰ ਪਾਰਕ ਵਿੱਚ ਸੜਕ ਦੇ ਕੰਮ ਦੀ ਸ਼ੁਰੂਆਤ ਕਰਵਾਈ।
ਇਸ ਮੌਕੇ ਮੰਡੀ ਬੋਰਡ ਦੇ ਐਕਸੀਅਨ ਰਮਨ ਕੁਮਾਰ, ਸੀਨੀਅਰ ਕੌਂਸਲਰ ਵਿਕਾਸ ਸ਼ਰਮਾ ਕਰਨ ਮਹਾਜਨ, ਰਜਿੰਦਰ ਕੌੜਾ ਉਪ ਚੇਅਰਮੈਨ ਮਾਰਕੀਟ ਕਮੇਟੀ, ਸਵਿਤਾ ਚੌਧਰੀ ਕੌਂਸਲਰ ਤੇ ਹੋਰ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media