ਅੰਮ੍ਰਿਤਸਰ, 17 ਨਵੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੰਮੂ-ਕਸ਼ਮੀਰ ਦੇ ਹੜ੍ਹ-ਪੀੜਤਾਂ ਲਈ ਸਥਾਨਕ ਭਾਈ ਗੁਰਦਾਸ ਹਾਲ ਤੋਂ ਸ੍ਰੀਨਗਰ ਲਈ ਬਿਸਤਰੇ ਅਤੇ ਰਾਹਤ ਸਮੱਗਰੀ ਨਾਲ ਭਰੇ ਗਿਆਰਾਂ ਟਰੱਕ ਰਵਾਨਾ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਰਬੱਤ ਦੇ ਭਲੇ ਦੇ ਸਿਧਾਂਤ ਅਨੁੰਸਾਰ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ਤੇ ਚੱੋਲਦਿਆਂ ਹਮੇਸ਼ਾਂ ਮਨੁੱਖਤਾ ਦੀ ਸੇਵਾ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਸਹਾਇਤਾ ਮੁਹੱਈਆ ਕਰਵਾਉਣ ਲਈ ਤੱਤਪਰ ਰਹਿੰਦੀ ਹੈ।ਉਨ੍ਹਾਂ ਕਿਹਾ ਕਿ ਹੁਣ ਵੀ ਜੰਮੂ-ਕਸ਼ਮੀਰ ਵਿਚ ਆਏ ਭਿਆਨਕ ਹੜ੍ਹਾਂ ਦੌਰਾਨ ਸ਼੍ਰੋਮਣੀ ਕਮੇਟੀ ਨੇ ਪਹਿਲੇ ਦਿਨ ਤੋਂ ਹੀ ਉਥੋਂ ਦੇ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕੀਤੀ ਅਤੇ ਸਭ ਤੋਂ ਪਹਿਲਾ ਉੱਥੇ ਪਹੁੰਚ ਕੇੇ ਸ੍ਰੀਨਗਰ ਵਿਖੇ ਗੁਰਦੁਆਰਾ ਸ਼ਹੀਦ-ਬੁੰਗਾ ਬਡਗਾਮ ਵਿਖੇ ਰਾਹਤ ਕੈਂਪ ਸ਼ੁਰੂ ਕੀਤਾ ਜੋ ਪਿਛਲੇ ਦੋ-ਢਾਈ ਮਹੀਨਿਆਂ ਤੋਂ ਲਗਾਤਾਰ ਜਾਰੀ ਹੈ।ਇਸ ਦੇ ਨਾਲ ਹੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਫਰੀ ਮੈਡੀਕਲ ਕੈਂਪ ਵੀ ਚੱਲ ਰਿਹਾ ਹੈ।ਉਨ੍ਹਾਂ ਦੱਸਿਆ ਕਿ ਸ੍ਰੀਨਗਰ ਵਿਚ ਮੌਸਮ ਤਬਦੀਲ ਹੋ ਜਾਣ ਤੇ ਸਰਦ ਰੁੱਤ ਬੜੀ ਤੇਜੀ ਨਾਲ ਆ ਰਹੀ ਹੈ ਉਸ ਨੂੰ ਸਾਹਮਣੇ ਰੱਖਦਿਆਂ 70 ਕੁਇੰਟਲ ਰਾਸ਼ਨ ਜਿਸ ਵਿੱਚ ਚਾਵਨ, ਦਾਲਾਂ, ਟੁੱਥ ਬੁਰਸ, ਅੰਗਰੇਜ਼ੀ ਸਾਬਨ, ਟੁੱਥ ਪੇਸਟ, ਦੇਸੀ ਸਾਬਨ ਆਦਿ ਤੋਂ ਇਲਾਵਾ ਕੰਬਲ 10000, ਰਜਾਈਆਂ ਤਲਾਈਆਂ 4000, ਅਣਸੀਤੇ ਕੱਪੜੇ 5000, ਸੀਤੇ ਕੱਪੜੇ 25000, ਖੇਸ 4000, ਚਾਦਰਾਂ 4000, ਦਰੀਆਂ 1000, ਲੋਈਆਂ 2000, ਤੋਲੀਏ 1000, ਲੇਡੀਜ਼ ਗਰਮ ਕੋਟੀਆਂ 1500, ਜੈਂਟਸ ਸਵੈਟਰ 500, ਜੈਕਟਾਂ 1200, ਚੱਪਲਾਂ 1000, ਅੰਡਰ ਵੀਅਰ 200, ਦਸਤਾਰਾਂ 250, ਗਰਮ ਅੰਡਰ ਗਾਰਮੈਂਟਸ 1500, ਜ਼ੁਰਾਬਾਂ 1000, ਰਜਾਈ ਕਵਰ 300, ਪਾਣੀ ਪੇਟੀਆਂ 200, ਗੱਦੇ 25, ਦਵਾਈਆਂ 18 ਡੱਬੇ ਆਦਿ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਪ੍ਰਂਭਾਵਿਤ ਗੁਰਦੁਆਰਾ ਸਾਹਿਬਾਨ ਲਈ ਭੇਜੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 25 ਸਰੂਪ ਵੀ ਅੱਜ ਜੰਮੂ ਕਸ਼ਮੀਰ ਪਹੁੰਚ ਜਾਣਗੇ ਜੋ ਅਲੱਗ-ਅਲੱਗ ਗੁਰਦੁਆਰਾ ਸਾਹਿਬਾਨ ਵਿਖੇ ਸਤਿਕਾਰ ਸਹਿਤ ਪਹੁੰਚਾਏੇ ਜਾਣਗੇ। ਇਸ ਮੌਕੇ ਸz: ਦਲਮੇਘ ਸਿੰਘ ਤੇ ਸz: ਮਨਜੀਤ ਸਿੰਘ ਸਕੱਤਰ, ਸz: ਪਰਮਜੀਤ ਸਿੰਘ ਸਰੋਆ ਐਡੀ:ਸਕੱਤਰ,ਸz: ਸਤਿੰਦਰ ਸਿੰਘ ਨਿਜੀ ਸਹਾਇਕ ਪ੍ਰਧਾਨ ਸਾਹਿਬ, ਸz: ਸਕੱਤਰ ਸਿੰਘ ਮੀਤ ਸਕੱਤਰ, ਸz: ਪ੍ਰਤਾਪ ਸਿੰਘ ਮੈਨੇਜਰ, ਸz: ਜਗਤਾਰ ਸਿੰਘ ਮੀਤ ਮੈਨੇਜਰ, ਸz: ਭੂਪਿੰਦਰ ਸਿੰਘ ਇੰਚਾਰਜ ,ਸz: ਇੰਦਰ ਮੋਹਣ ਸਿੰਘ ‘ਅਨਜਾਣ’ ਸੁਪਰਵਾਈਜ਼ਰ ਪਬਲੀਸਿਟੀ ਤੇ ਸz: ਜਸਪਾਲ ਸਿੰਘ ਆਦਿ ਮੌਜੂਦ ਸਨ।
Check Also
ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ
ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …