ਕਪੂਰਥਲਾ, 16 ਦਸੰਬਰ (ਪੰਜਾਬ ਪੋਸਟ ਬਿਊਰੋ) – ਪਿੰਡਾਂ ਵਿੱਚ ਵਿਕਾਸ ਦੇ ਕੰਮ ਪੂਰੇ ਕਰਨ ‘ਚ ਪੰਚਾਇਤੀ ਰਾਜ ਯੋਜਨਾਵਾਂ ਦਾ ਬਹੁਤ ਅਹਿਮ ਰੋਲ ਰਿਹਾ ਹੈ।
ਇਹਨਾਂ ਯੋਜਨਾਵਾਂ ਦੇ ਨੁਮਾਇੰਦਿਆਂ ਨੂੰ ਆਪਣੇ ਫਰਜ਼ਾਂ ਅਤੇ ਸ਼ਕਤੀਆਂ ਸੰਬੰਧੀ ਜਾਗਰੂਕ ਕਰਨ ਲਈ ਸਰਕਾਰ ਵਲੋਂ ਟ੍ਰੇਨਿੰਗ ਪ੍ਰੋਗਰਾਮ ਉਲੀਕੇ ਜਾਂਦੇ ਹੈ। ਜਿਸ ਤਹਿਤ ਦਿਹਾਤੀ ਵਿਕਾਸ ਸੰਸਥਾ ਮੁਹਾਲੀ ਵਲੋਂ ਅਜਿਹੇ ਟ੍ਰੇਨਿੰਗ ਪ੍ਰੋਗਰਾਮ ਦਾ ਨਡਾਲਾ ਵਿੱਚ ਮੁਆਇਨਾ ਅਵਤਾਰ ਸਿੰਘ ਭੁੱਲਰ ਜੁਆਇੰਟ ਡਾਇਰੈਕਟਰ ਵਲੋਂ ਕੀਤਾ ਗਿਆ।ਟ੍ਰੇਨਿੰਗ ਪ੍ਰੋਗਰਾਮ ਵਿੱਚ ਹਾਜ਼ਰ ਸਰਪੰਚਾਂ ਅਤੇ ਪੰਚਾਂ ਨੂੰ ਸੰਬੋਧਨ ਕਰਦੇ ਹੋਏ ਭੁੱਲਰ ਨੇ ਉਹਨਾਂ ਨੂੰ ਪਿੰਡਾਂ ਵਿੱਚ ਬਿਨਾਂ ਕਿਸੇ ਭੇਦਭਾਵ ਤੋਂ ਵਿਕਾਸ ਕਰਨ ਦਾ ਸੱਦਾ ਦਿੱਤਾ ਤੇ ਪਿੰਡ ਵਿੱਚ ਹੋਣ ਵਾਲੇ ਵਿਕਾਸ ਕਾਰਜ਼ਾਂ ਨੂੰ ਸਮਾਂਬੱਧ ਤਰੀਕੇ ਨਾਲ ਕਰਨ ਲਈ ਜ਼ੋਰ ਦਿੱਤਾ ।
ਉਨ੍ਹਾਂ ਕਿਹਾ ਕਿ ਸਰਪੰਚਾਂ ਨੂੰ ਆਪਣੀ ਜਿੰਮੇਦਾਰੀ ਸਹੀ ਤਰੀਕੇ ਨਾਲ ਨਿਭਾਉਣ ਲਈ ਕਾਨੂੰਨ ਅਤੇ ਨਿਯਮਾਂ ਦਾ ਗਿਆਨ ਹੋਣਾ ਵੀ ਬਹੁਤ ਜਰੂਰੀ ਹੈ।ਉਨ੍ਹਾਂ ਕਿਹਾ ਕਿ ਟ੍ਰੇਨਿੰਗ ਦੌਰਾਨ ਦੱਸੇ ਗਏ ਨੁਕਤਿਆਂ ਨੂੰ ਆਪਣੇ ਵਿਹਾਰੀ ਜੀਵਨ ਵਿੱਚ ਅਪਣਾ ਕੇ ਪਿੰਡਾਂ ਦੀ ਬੇਹਤਰੀ ਲਈ ਕੰਮ ਕਰਨ ਦੀ ਪ੍ਰੇਰਨਾ ਦਿੱਤੀ ।
ਕੈਂਪ ਦੇ ਨਿਰੀਖਣ ਸਮੇਂ ਭੁੱੱਲਰ ਦੇ ਨਾਲ ਨੀਰਜ਼ ਕੁਮਾਰ ਡੀ.ਡੀ.ਪੀ.ਓ ਕਪੂਰਥਲਾ, ਅਮਰਜੀਤ ਸਿੰਘ ਬੀ.ਡੀ.ਪੀ.ਓ ਕਪੂਰਥਲਾ ਗੁਰਪ੍ਰਤਾਪ ਸਿੰਘ ਬੀ.ਡੀ.ਪੀ.ਓ ਸੁਲਤਾਨਪੁਰ ਲੋਧੀ, ਸਿਤਾਰਾ ਸਿੰਘ ਬੀ.ਡੀ.ਪੀ.ਓ ਢਿੱਲਵਾਂ, ਸੁਖਦੇਵ ਸਿੰਘ ਬੀ.ਡੀ.ਪੀ.ਓ ਫਗਵਾੜਾ ਤੇ ਲਸ਼ਕਰ ਸਿੰਘ ਨਡਾਲਾ ਹਾਜ਼ਰ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media