ਸੰਗਰੂਰ, 16 ਦਸੰਬਰ (ਜਗਸੀਰ ਲੌਂਗੋਵਾਲ ) – ਪੰਜਾਬ ਦੀ ਚੰਨੀ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਮੁਲਾਜ਼ਮ ਪੱਖੀ 6ਵਾਂ ਪੇਅ ਕਮਿਸ਼ਨ ਲਾਗੂ ਕਰਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਪਰ ਪੇਂਡੂ ਭੱਤੇ, ਪ੍ਰੋਬੇਸ਼ਨ ਸਮੇਂ ਦੇ ਬਣਦੇ ਬਕਾਏ ਸਮੇਤ 37 ਤਰਾਂ ਦੇ ਵਿੱਤੀ ਭੱਤੇ ਬੰਦ ਕਰਨ ਦੇ ਮੁਲਾਜ਼ਮ ਵਿਰੋਧੀ ਹੁਕਮ ਜਾਰੀ ਕਰ ਦਿੱਤੇ ਹਨ।ਹੁਣ ਮੁਲਾਜ਼ਮਾਂ ਦਾ ਪ੍ਰੋਬੇਸ਼ਨ ਸਮੇਂ ਦਾ ਬਕਾਇਆ ਦੇਣ ਤੋਂ ਕੋਰਾ ਜਵਾਬ ਦੇ ਦਿੱਤਾ ਹੈ।ਪੰਜਾਬ ਸਰਕਾਰ ਉਕਤ ਫੈਸਲੇ ਕਰਕੇ ਮੁਲਾਜ਼ਮਾਂ ਦਾ ਵੱਡਾ ਨੁਕਸਾਨ ਕਰਨ ਜਾ ਰਹੀ ਹੈ।ਜਿਸ ਦੇ ਵਿਰੋਧ ਵਿੱਚ ਸੰਯੁਕਤ ਅਧਿਆਪਕ ਫ਼ਰੰਟ ਪੰਜਾਬ ਜਿਲ੍ਹਾ ਇਕਾਈ ਸੰਗਰੂਰ ਵਲੋਂ ਅੱਜ 16 ਦਸੰਬਰ ਨੂੰ ਡੀ.ਸੀ ਕੰਪਲੈਕਸ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪੁਤਲੇ ਫੂਕੇ।ਜਿਕਰਯੋਗ ਹੈ ਕਿ ਸਰਕਾਰ ਵੱਲੋਂ ਪਰੋਬੇਸ਼ਨ ਪੀਰੀਅਡ `ਤੇ ਕੀਤੇ ਕੰਮ ਦਾ ਤਨਖਾਹ-ਬਕਾਇਆ ਨਾ ਦੇਣ ਦਾ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਜਿਸ ਨਾਲ ਨਿਗੂਣੀ ੱਮੁੱੱੱਢਲੀ ਤਨਖਾਹ `ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਵੱਡਾ ਵਿੱਤੀ ਨੁਕਸਾਨ ਹੋਇਆ ਹੈ।
ਪਰਮਿੰਦਰ ਸਿੰਘ ਉਭਾਵਾਲ ਅਤੇ ਮੋਰਚੇ ਦੇ ਜਿਲ੍ਹਾ ਸੀਨੀਅਰ ਗੁਰਪ੍ਰੀਤ ਬੱਬੀ ਨੇ ਦੱਸਿਆ ਕਿ ਸਰਕਾਰ ਵੋਟਾਂ ਦੇ ਸਮੇਂ ਵੀ ਸਰਕਾਰ ਮੁਲਾਜ਼ਮਾਂ ਤੋਂ ਖੋਹ ਲਈ ਤਾਂ ਵੋਟਾਂ ਤੋਂ ਬਾਅਦ ਸਰਕਾਰ ਕੀ ਕਰੇਗੀ ਮੁਲਾਜ਼ਮਾਂ ਵਿਰੁੱਧ ਇਹ ਸਾਨੂੰ ਜਾਣ ਲੈਣਾ ਚਾਹੀਦਾ ਹੈ, ਸਾਨੂੰ ਇਹ ਹਮਲੇ ਦਾ ਜਵਾਬ ਆਪਣੀ ਜੁਝਾਰੂ ਤਾਕਤ ਨਾਲ਼ ਜਵਾਬ ਦੇਣਾ ਵਧੇਗਾ। 6505 ਦੇ ਆਗੂ, ਹਰਦੀਪ ਕੈਂਪਰ ਨੇ ਕਿਹਾ ਸਾਨੂੰ ਕਿਸਾਨੀ ਸ਼ੰਘਰਸ਼ੀਲ ਜਜਬੇ ਤੋਂ ਪ੍ਰੇਰਣਾ ਲੈਣ ਦੀ ਜਰੂਰਤ ਹੈ।ਆਗੂ ਅਮਨਦੀਪ ਖਨੌਰੀ ਨੇ ਦੱਸਿਆ ਕਿ ਸਾਨੂੰ ਅੱਜ ਇਕਜੁੱਟ ਹੋ ਕੇ ਸੰਘਰਸ਼ ਕਰਨ ਦੀ ਜਰੂਰਤ ਹੈ।ਦਾਤਾ ਨਮੋਲ ਜਿਲ੍ਹਾ ਪ੍ਰੈੱਸ ਸਕੱਤਰ ਨੇ ਦੱਸਿਆ ਕਿ ਸਾਰੀਆਂ ਵੋਟ ਪਾਰਟੀਆਂ ਨਵ ਉਦਾਰਵਾਦੀ ਨੀਤੀਆਂ ‘ਤੇ ਸਹਿਮਤ ਹਨ ਜਿਸ ਤਹਿਤ ਸੇਵਾ ਖੇਤਰ ਦੇ ਸਰਕਾਰੀ ਅਦਾਰਿਆਂ ਕੌਡੀਆਂ ਦੇ ਭਾਅ ਵੇਚ ਸਰਕਾਰੀ ਮੁਲਾਜ਼ਮਾਂ ਦਾ ਰੱਸਾ ਲਪੇਟਣਾ ਹੈ।ਯਾਦਵਿੰਦਰ ਧੂਰੀ ਨੇ ਦੱਸਿਆ ਕਿ ਸਾਨੂੰ ਆਪਣਾ ਰੋਜ਼ਗਾਰ ਬਚਾਉਣ ਲਈ ਸੰਘਰਸ਼ਾਂ ਦਾ ਮੈਦਾਨ ਮੱਲਣਾ ਪਵੇਗਾ।ਸੁਰਜੀਤ ਭੱਠਲ ਨੇ ਇਨਕਲਾਬੀ ਗੀਤ ਗਾਇਆ 3582, 3432 ਕਰਮਜੀਤ ਕੌਹਰੀਆਂ ਨੇ ਕਿਹਾ ਕਿ ਕਿ ਸੰਯੁਕਤ ਅਧਿਆਪਕ ਫਰੰਟ ਜੋ ਨਾਲ਼ ਸਾਡੀ ਜਥੇਬੰਦੀ 6060 ਅਧਿਆਪਕ ਯੂਨੀਅਨ ਡਟ ਸਾਥ ਦੇਵੇਗੀ।
ਅੰਤ ‘ਚ ਸੋਰਚੇ ਦੇ ਸੀਨੀਅਰ ਆਗੂੂ ਬਲਵੀਰ ਲੌਂਗੋਵਾਲ ਨੇ ਚੰਨੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਡਟ ਵਿਰੋਧ ਕੀਤਾ ਜਾਵੇਗਾ ਜੇ ਸਰਕਾਰ ਨੇ ਨੀਤੀਆਂ ਵਾਪਸ ਨਾ ਲਈਆਂ ਤਾਂ ਸੂਬਾ ਪੱਧਰੀ ਪ੍ਰੋਗਰਾਮ ਉਲੀਕਿਆ ਜਾਵੇਗਾ ਤੇ ਇਹਨਾਂ ਮੁਲਾਜਮ ਮਾਰੂ ਹੁਕਮ ਵਾਪਸ ਕਰਵਾਉਣ ਤੱਕ ਸ਼ੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਅਮਰੀਕ ਖੋਖਰ, ਜਗਦੇਵ ਕੁਮਰ ਸਤਨਾਮ ਉਭਾਵਾਲ, ਰਣਬੀਰ ਜਖੇਪਲ, ਸੁਖਚੈਨ ਕਣਕਵਾਲ, ਮੁਖਤਿਆਰ ਸਿੰਘ, ਸੁਰਜੀਤ ਭੱਠਲ, ਰੁਪਿੰਦਰ ਕੌਰ, ਸੁਖਪਾਲ, ਸੁਖਦੇਵ ਧੂਰੀ, ਸੁਨੀਤਾ ਰਾਣੀ ਢਡੋਂਲੀ ਕਲਾਂ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ ਮੂਲੋਵਾਲ ਸਪਿੰਦਰ ਕੌਰ, ਪ੍ਰਿਅੰਕਾ, ਸਵਿਤਾ, ਹਰਪ੍ਰੀਤ ਕੌਰ, ਦੀਪੀਕਾ ਜੋਤੀ ਬਖੌਰਾ ਕਲਾਂ, ਰੁਪਿੰਦਰਜੀਤ ਕੌਰ, ਸੁਖਜਿੰਦਰ, ਸੰਦੀਪ, ਰਾਜਵੀਰ ਦਿੜ੍ਹਬਾ, ਸੁਖਜਿਦਰ ਸੰਗਰੂਰ, ਜਸਵੀਰ ਨਮੋਲ, ਸੁਖਜਿੰਦਰ ਸੁਨਾਮ, ਕਰਮਜੀਤ ਬਮਾਲ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਮੌਜ਼ੂਦ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …