
ਅੰਮ੍ਰਿਤਸਰ, 16 ਮਾਰਚ (ਜਸਬੀਰ ਸਿੰਘ ਸੱਗੂ)- ਪੁਲਿਸ ਕਮਿਸ਼ਨਰ ਸ੍ਰ. ਜਤਿੰਦਰ ਸਿੰਘ ਔਲਖ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਬਲਜੀਤ ਸਿੰਘ ਪੀ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ-2, ਦੀ ਅਗਵਾਈ ਵਿੱਚ ਸੁਖਵਿੰਦਰ ਸਿੰਘ ਰੰਧਾਵਾ ਮੁੱਖ ਅਫਸਰ ਥਾਣਾ ਸਿਵਲ ਲਾਇਨ ਵਲੋਂ ਕੱਲ 15 ਮਾਰਚ ਨੂੰ ਧਾਰਾ 307, 382, 341, 295, 427, 148, 149, 188 ਤਹਿਤ ਥਾਣਾ ਸਿਵਲ ਲਾਈਨ ਦਰਜ ਕੀਤੇ ਗਏ ਮੁਕੱਦਮਾ ਨੰਬਰ 78 ‘ਤੇ ਕਾਰਵਾਈ ਕਰਦਿਆਂ ਗ੍ਰਿਫਤਾਰ ਦੋਸ਼ੀ ਗੁਰਵਿੰਦਰ ਸਿੰਘ ਉਰਫ ਮੰਗਾ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਵੱਡੇ ਧੌਲ ਜਿਲਾ ਅੰਮ੍ਰਿਤਸਰ ਦੀ ਪੁੱਛਗਿੱਛ ਅਤੇ ਸਰਕਾਰੀ ਫੋਟੋਗ੍ਰਾਫਰ ਵਲੋ ਬਣਾਈ ਵੀਡੀਉ ਫੁੱਟਜ ਚੈਕ ਕਰਨ ‘ਤੇ ਵੱਖ-ਵੱਖ ਪੁਲਿਸ ਪਾਰਟੀਆਂ ਬਣਾ ਕੇ ਉਕਤ ਮੁਕੱਦਮਾ ਦੇ 8 ਦੋਸ਼ੀਆਂ ਕੁਲਦੀਪ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਭਿਟੇਵੱਡ ਅੰਮ੍ਰਿਤਸਰ, ਗੁਰਨਾਮ ਸਿੰਘ ਪੁੱਤਰ ਸੁਹੇਲ ਸਿੰਘ ਵਾਸੀ ਉਕਤ, ਰਿੰਕੂ ਪੁੱਤਰ ਬੁੱਧ ਸਿੰਘ ਵਾਸੀ ਉਕਤ, ਬਚਨ ਨਾਥ ਪੁੱਤਰ ਰਤਨ ਸਿੰਘ, ਸਕੱਤਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਉਕਤ, ਸਵੇਰ ਨਾਥ ਪੱਤਰ ਪੱਪੂ ਨਾਥ ਵਾਸੀ ਉਕਤ, ਫੁੱਮਣ ਸਿੰਘ ਪੁੱਤਰ ਖੁਸੀਆ ਵਾਸੀ ਉਕਤ, ਸਕੱਤਰ ਸਿੰਘ ਵਾਸੀ ਉਕਤ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਹਨਾ ਪਾਸੋਂ ਕੁੱਟ-ਮਾਰ ਕਰਨ ਵਿੱਚ ਵਰਤੇ ਜਾਣ ਵਾਲੇ ਹਥਿਆਰ ਬਰਾਮਦ ਕੀਤੇ ਹਨ।ਸ੍ਰ. ਰੰਧਾਵਾ ਨੇ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਦੀ ਪੁਛਗਿੱਛ ਅਤੇ ਵੀਡੀਉ ਫੁੱਟਜ ਦੇ ਅਧਾਰ ‘ਤੇ 17 ਹੋਰ ਦੋਸ਼ੀ ਨਾਮਜਦ ਕੀਤੇ ਹਨ ਅਤੇ ਇਹਨਾਂ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰਨ ਲਈ ਭੇਜੀਆਂ ਗਈਆਂ ਵੱਖ-ਵੱਖ ਪੁਲਿਸ ਪਾਰਟੀਆਂ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨਾਂ ਹੋਰ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਾਨੂੰਨ ਹੱਥ ਵਿਚ ਲੈਣ ਦੀ ਆਗਿਆ ਨਹੀ ਦਿੱਤੀ ਜਾਵੇਗੀ ਅਤੇ ਅਮਨ ਸ਼ਾਂਤੀ ਨੂੰ ਹਰ ਹਾਲਤ ਵਿਚ ਕਾਇਮ ਰੱਖਿਆ ਜਾਵੇਗਾ।
Check Also
ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …
Punjab Post Daily Online Newspaper & Print Media