Saturday, March 14, 2026

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਮੈਗਾ ਮੈਡੀਕਲ ਮਲਟੀਸਪੈਸ਼ਲਿਟੀ ਕੈਂਪ ਆਯੋਜਿਤ

ਸੰਗਰੂਰ, 20 ਦਸੰਬਰ (ਜਗਸੀਰ ਲੌਂਗੋਵਾਲ ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਵਰਗੀ ਚਰਨਜੀਤ ਸਿੰਘ ਸੇਖੋਂ ਸੇਵਾ ਮੁਕਤ ਜਿਲ੍ਹਾ ਅਟਾਰਨੀ ਦੀ ਯਾਦ ਵਿੱਚ “ਮੈਗਾ ਮੈਡੀਕਲ ਮਲਟੀਸਪੈਸ਼ਲਿਟੀ ਕੈਂਪ” ਗੁਰਦੁਆਰਾ ਸਾਹਿਬ ਮਹਿਲ ਮੁਬਾਰਕ ਧੂਰੀ ਰੋਡ ਸੰਗਰੂਰ ਵਿਖੇ ਲਾਇਨ ਇੰਜ:ਵੀ.ਕੇ ਦੀਵਾਨ ਦੀ ਪ੍ਰਧਾਨਗੀ ਵਿੱਚ ਲਗਵਾਇਆ ਗਿਆ।ਜਿਸ ਵਿੱਚ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਮਹਿਲ ਮੁਬਾਰਕ ਅਤੇ ਜਸਬੀਰ ਮੈਡੀਕੋਜ਼ ਅਤੇ ਸਵਰਗੀ ਚਰਨਜੀਤ ਸਿੰਘ ਸੇਖੋਂ ਚੈਰੀਟੇਬਲ ਟਰੱਸਟ ਨੇ ਸਹਿਯੋਗ ਕੀਤਾ।
                   ਕੈਂਪ ਵਿੱਚ ਲਗਭਗ 215 ਮਰੀਜ਼ਾਂ ਦੀ ਜਾਂਚ 6 ਮੈਂਬਰੀ ਡਾਕਟਰਾਂ ਦੀ ਟੀਮ ਵਲੋਂ ਕੀਤੀ ਗਈ।ਜਿਸ ਵਿੱਚ ਡਾਕਟਰ ਜੀਵਨ ਕੁਮਾਰ ਪਟਿਆਲਾ ਡਾਕਟਰ ਅਮੀਸ਼ਾ ਬਾਂਸਲ ਪਟਿਆਲਾ ਡਾਕਟਰ ਭੁਪਿੰਦਰ ਸਿੰਘ ਪਟਿਆਲਾ ਡਾਕਟਰ ਪ੍ਰਮੋਦ ਗੁਪਤਾ ਸੰਗਰੂਰ ਡਾਕਟਰ ਪ੍ਰਭਾਤ ਗਰਗ ਸੰਗਰੂਰ ਅਤੇ ਡਾਕਟਰ ਤਰੁਣ ਆਹੂਜਾ ਸ਼ਾਮਿਲ ਹਨ।
               ਮਰੀਜ਼ਾਂ ਨੂੰ ਦਵਾਈਆਂ ਅਤੇ ਲੋੜ ਅਨੁਸਾਰ ਟੈਸਟਾਂ ਦੀ ਮੁਫਤ ਸੇਵਾ ਜਸਬੀਰ ਮੈਡੀਕਜ਼ ਅਤੇ ਸਰਜੀਕਲ ਸੈਂਟਰ ਅਤੇ ਮੁਫਤ ਈ.ਸੀ.ਜੀ ਸੇਖੋਂ ਸਕੈਨ ਸੈਂਟਰ ਵਲੋਂ ਕੀਤੀ ਗਈ।ਕਈ ਟੈਸਟ ਵੀ ਸੇਖੋਂ ਸਕੈਨ ਸੈੰਟਰ ਵਲੋਂ ਘੱਟ ਰੇਟ ‘ਤੇ ਕੀਤੇ ਗਏ।ਵਲੰਟੀਅਰਾਂ ਦੀ ਸੇਵਾ ਨਗਨ ਬਾਬਾ ਸਾਹਿਬ ਦਾਸ ਕੁਸ਼ਤੀ ਅਕੈਡਮੀ ਸੰਗਰੂਰ ਦੇ ਭਲਵਾਨਾਂ ਨੇ ਬਾਖੂਬੀ ਨਿਭਾਈ।ਪ੍ਰਾਜੈਕਟ ਚੇਅਰਮੈਨ ਲਾਇਨ ਚਮਨ ਸਿਦਾਨਾ ਅਤੇ ਕੋ-ਪ੍ਰੋਜੈਕਟ ਚੇਅਰਮੈਨ ਲਾਇਨ ਰਾਜ ਕੁਮਾਰ ਗੋਇਲ ਨੇ ਪ੍ਰੋਜੈਕਟ ਅਤੇ ਸਵਰਗੀ ਚਰਨਜੀਤ ਸਿੰਘ ਸੇਖੋਂ ਚੈਰੀਟੇਬਲ ਟਰੱਸਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਕੈਂਪ ਵਿੱਚ ਪਹੁੰਚੀ ਡਾਕਟਰਾਂ ਦੀ ਟੀਮ ਨੂੰ ਇਸ ਨੇਕ ਕਾਰਜ਼ ਲਈ ਸਨਮਾਨਿਤ ਕਰਨ ਦੀ ਸੇਵਾ ਮੁਕਤ ਪ੍ਰੋਫੈਸਰ ਅਤੇ ਲੇਟ ਚਰਨਜੀਤ ਸਿੰਘ ਸੇਖੋਂ ਦੀ ਧਰਮ ਪਤਨੀ ਹਰਦਰਸ਼ਨ ਕੌਰ ਨੇ ਬਤੌਰ ਟਰੱਸਟ ਦੇ ਚੇਅਰਪਸਨ ਦੇ ਤੌਰ ‘ਤੇ ਨਿਭਾਈ।
                ਸੀਨੀਅਰ ਮੈਂਬਰ ਲਾਇਨ ਵਿਨੋਦ ਮਘਾਨ ਅਤੇ ਲਾਇਨ ਡਾਕਟਰ ਸੁਰਿੰਦਰ ਜੈਨ ਨੇ ਦੱਸਿਆ ਕਿ ਸਮਾਜ ਸੇਵਾ ਦੇ ਕਈ ਪ੍ਰਾਜੈਕਟ ਕਲੱਬ ਵਲੋਂ ਲਾਈਨ ਮੈਂਬਰਾਂ ਦੇ ਸਹਿਯੋਗ ਨਾਲ ਚਲਾਏ ਜਾਂਦੇ ਹਨ।ਸਾਰਾ ਸਾਲ ਹੀ ਹਰ ਮਹੀਨੇ ਸ਼ੂਗਰ ਅਤੇ ਆਈ ਚੈਕਅੱਪ ਤੇ ਆਪ੍ਰੇਸ਼ਨ ਕੈਂਪ ਲਗਾਇਆ ਜਾਂਦਾ ਹੈ ਅਤੇ ਮਹੀਨੇ ਦੇ ਇੱਕ ਦਿਨ ਜਰੂਰਤਮੰਦਾਂ ਨੂੰ ਭੋਜਨ ਤੇ ਫਲ ਵੀ ਵੰਡੇ ਜਾਂਦੇ ਹਨ।
              ਇਸ ਮੌਕੇ ਕਲੱਬ ਸੈਕਟਰੀ ਲਾਇਨ ਜਸਪਾਲ ਸਿੰਘ ਰਤਨ ਲਾਇਨ ਪਵਨ ਕਾਂਸਲ ਲਾਇਨ ਜਗਨ ਨਾਥ ਗੋਇਲ ਲਾਇਨ ਜਸਪਾਲ ਸਿੰਘ ਰਾਣਾ ਲਾਇਨ ਕਰਨਵੀਰ ਸਿੰਘ ਮਾਨ ਲਾਇਨ ਡਾਕਟਰ ਪ੍ਰੀਤਪ੍ਰਕਾਸ਼ ਸਿੰਘ ਸੇਖੋਂ ਲਾਇਨ ਅਸ਼ੋਕ ਗੋਇਲ ਲਾਇਨ ਸ਼ਿਵ ਕੁਮਾਰ ਜਿੰਦਲ ਲਾਇਨ ਸੁਰੇਸ਼ ਗੁਪਤਾ ਲਾਇਨ ਪਵਨ ਗੁਪਤਾ ਲਾਇਨ ਅਮ੍ਰਿਤ ਗਰਗ ਲਾਇਨ ਦੀਪਕ ਗਰਗ ਲਾਇਨ ਪ੍ਰੋਫ. ਅਜੈ ਗੋਇਲ ਲਾਇਨ ਇੰਜ: ਰਵਿੰਦਰ ਗੁਪਤਾ ਲਾਇਨ ਨਰੰਜਨ ਦਾਸ ਸਿੰਗਲਾ ਜੋਨ ਚੇਅਰਮੈਨ ਲਾਇਨ ਇੰਜ: ਸੁਖਮਿੰਦਰ ਸਿੰਘ ਭੱਠਲ ਕਲੱਬ ਕੈਸ਼ੀਅਰ ਮੌਜੂਦ ਸਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …