ਅੰਮ੍ਰਿਤਸਰ, 20 ਦਸੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਵਲੋਂ ਅੱਜ
ਖਜ਼ਾਨਾ ਗੇਟ ਤੋਂ ਛੱਤੀ ਖੂਹੀ ਚੋਂਕ ਤੱਕ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ।ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ’ਚ ਅਕਾਲੀ ਬਸਪਾ ਆਗੂਆਂ, ਵਰਕਰਾਂ ਤੇ ਹਲਕਾ ਵਾਸੀਆਂ ਨੇ ਸ਼ਮੂਲੀਅਤ ਕੀਤੀ।ਰੋਡ ਸ਼ੋਅ ਦਾ ਇਲਾਕਾ ਨਿਵਾਸੀਆ ਨੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਅਤੇ ਜਗ੍ਹਾ-ਜਗ੍ਹਾ ਤਲਬੀਰ ਸਿੰਘ ਗਿੱਲ ਨੂੰ ਸਨਮਾਨਿਤ ਕਰਦਿਆਂ ਰਿਕਾਰਡਤੋੜ ਵੋਟਾਂ ਨਾਲ ਜਿਤਾਉਣ ਦਾ ਭਰੋਸਾ ਦਿਵਾਇਆ।ਤਲਬੀਰ ਸਿੰਘ ਗਿੱਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾ ’ਚ ਹਲਕਾ ਨਿਵਾਸੀ ਕਾਂਗਰਸੀ ਵਿਧਾਇਕ ਦੀ ਫੱਟੀ ਪੋਚ ਕੇ ਉਸ ਦਾ ਹੰਕਾਰ ਭੰਨ ਦੇਣਗੇ।ਉਨਾਂ ਕਿਹਾ ਕਿ ‘ਆਪ’ ਮੁੱਖੀ ਅਰਵਿੰਦ ਕੇਜਰੀਵਾਲ ਲੋਕਾਂ ਨੂੰ ਭਰਮਾਉਣ ਲਈ ਚਾਹੇ ਜਿੰਨੀਆਂ ਮਰਜ਼ੀ ਗਰੰਟੀਆਂ ਦੇਣ ਦੇ ਹਵਾਈ ਦਾਅਵੇ ਕਰੀ ਜਾਵੇ, ਪਰ ਪੰਜਾਬੀ ਉਸ ਦੇ ਝਾਂਸੇ ’ਚ ਆਉਣ ਵਾਲੇ ਨਹੀ।
ਇਸ ਸਮੇਂ ਪਹਿਲਵਾਨ ਧਿਆਨ ਸਿੰਘ, ਇਸਤਰੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਬੀਬੀ ਰਣਜੀਤ ਕੌਰ, ਬਲਵਿੰਦਰ ਸਿੰਘ ਰਾਜੋਕੇ, ਗੁਰਦੇਵ ਸਿੰਘ ਪੱਟੀ, ਅਮਰਜੀਤ ਸਿੰਘ ਭਾਟੀਆ, ਅਵਤਾਰ ਸਿੰਘ ਟਰੱਕਾਂ ਵਾਲੇ, ਸੁਰਿੰਦਰ ਸਿੰਘ ਸੁਲਤਾਨਵਿੰਡ, ਸੁਖਦੇਵ ਸਿੰਘ ਬੱਤਰਾ, ਹਰਪ੍ਰੀਤ ਸਿੰਘ ਭਾਟੀਆ, ਪੂਰਨ ਸਿੰਘ ਮੱਤੇਵਾਲ, ਇੰਦਰਜੀਤ ਸਿੰਘ ਪੰਡੋਰੀ, ਪ੍ਰਿਤਪਾਲ ਸਿੰਘ ਲਾਲੀ, ਰਾਜੂ ਭਾਟੀਆ, ਸੁਰਜੀਤ ਸਿੰਘ ਕੰਡਾਂ, ਜਸ਼ਨਦੀਪ ਸਿੰਘ, ਕੁਲਦੀਪ ਸਿੰਘ ਪੰਡੋਰ, ਸ਼ੈਰੀ ਬੈਂਡ ਵਾਲੇ, ਪੂਰਨ ਚੰਦ ਕਨੌਜ਼ੀਆ, ਭਾਈ ਧਰਮਬੀਰ ਸਿੰਘ, ਗੋਬਿੰਦ ਸਿੰਘ, ਬੱਬੀ ਸੇਠ, ਪ੍ਰਦੀਪ ਸਿੰਘ, ਰੋਹਿਤ ਸ਼ਰਮਾ, ਬ੍ਰਿਜ਼ ਮੋਹਨ, ਬਲਜੀਤ ਸਿੰਘ ਰਾਜੂ ਕੋਠੀ ਵਾਲੇ, ਜਗਪ੍ਰੀਤ ਸਿੰਘ ਸ਼ੈਂਪੀ, ਸਰਬਜੀਤ ਸਿੰਘ ਸਰਬ ਭੁੱਲਰ, ਬੀਬੀ ਜਤਿੰਦਰ ਕੌਰ, ਬੀਬੀ ਦਲਬੀਰ ਕੌਰ, ਬੀਬੀ ਭੋਸਲੀ, ਬੀਬੀ ਕੁਲਦੀਪ ਕੌਰ, ਰੈਨੂੰ ਗਿੱਲ, ਗੁਰਦਿਆਲ ਸਿੰਘ ਭੁੱਲਰ, ਕੰਵਲਜੀਤ ਸਿੰਘ, ਦਲਜੀਤ ਸਿੰਘ ਫੌਜੀ ਮੋਜ਼ੂਦ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media