ਸ਼ਾਲਾਮਾਰ ਬਾਗ ‘ਚ 24 ਘੰਟੇ ਕੰਮ ਕਰਨ ਵਾਲਾ ਰੈਣ ਬਸੇਰਾ ਸ਼ੁਰੂ
ਕਪੂਰਥਲਾ, 20 ਦਸੰਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਵਿਚ ਕੜਾਕੇ ਦੀ ਠੰਢ ਦੌਰਾਨ ਬੇਸਹਾਰਿਆਂ ਨੂੰ ਰਾਤ ਵੇਲੇ ਰਹਿਣ ਦੀ ਸੁਵਿਧਾ ਦੇਣ ਲਈ  ਸ਼ਾਲਾਮਾਰ ਬਾਗ ਵਿਖੇ ਰੈਣ ਬਸੇਰੇ ਦੀ ਸ਼ੁਰੂਆਤ ਕੀਤੀ ਗਈ ਹੈ।
ਸ਼ਾਲਾਮਾਰ ਬਾਗ ਵਿਖੇ ਰੈਣ ਬਸੇਰੇ ਦੀ ਸ਼ੁਰੂਆਤ ਕੀਤੀ ਗਈ ਹੈ।
              ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਨੇ ਦੱਸਿਆ ਕਿ ਸ਼ਾਲਾਮਾਰ ਬਾਗ ਵਿਖੇੇ 50 ਬੈਡਾਂ ਦਾ ਰੈਣ ਬਸੇਰਾ ਸਥਾਪਿਤ ਕੀਤਾ ਗਿਆ ਹੈ।ਜਿਸ ਵਿਚੋਂ 25 ਬੈਚ ਮਹਿਲਾਵਾਂ ਤੇ 25 ਪੁਰਸ਼ਾਂ ਲਈ ਰਾਖਵੇਂ ਹਨ।ਇਸ ਤੋਂ ਇਲਾਵਾ ਸੁਰੱਖਿਆ ਦੇ ਮੱਦੇਨਜ਼ਰ ਸੀ.ਸੀ.ਟੀ.ਵੀ ਕੈਮਰੇ ਵੀ ਲਾਏ ਗਏ ਹਨ ਅਤੇ ਰਾਤ ਕੱਟਣ ਵਾਲੇ ਬੇਸਹਾਰਿਆਂ ਲਈ ਖਾਣ-ਪੀਣ ਦੀ ਵਿਵਸਥਾ ਵੀ ਕੀਤੀ ਗਈ ਹੈ।
              ਉਨ੍ਹਾਂ ਕਿਹਾ ਕਿ ਸਟਾਫ ਦੀ 24 ਘੰਟੇ ਤਾਇਨਾਤੀ ਕੀਤੀ ਗਈ ਹੈ।ਜਿਸ ਲਈ ਲੋੜਵੰਦ ਵਿਅਕਤੀ ਸਵੇਰੇ 5 ਵਜੇ ਤੋਂ 1 ਵਜੇ ਤੱਕ ਸਾਜਨ ਬੱਗਾ 97800-18284, ਅਨਮੋਲ ਨੂੰ 1 ਵਜੇ ਤੋਂ 9 ਵਜੇ ਤੱਕ 77430-82128 ਤੇ ਸੰਤ ਬੱਗਾ ਨੂੰ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ 97813-15813 ’ਤੇੇ ਸੰਪਰਕ ਕਰ ਸਕਦੇ ਹਨ।
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					