ਕਪੂਰਥਲਾ, 21 ਦਸੰਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਤੋਂ ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ ਵਲੋਂ ਅੱਜ ਕਪੂਰਥਲਾ ਸ਼ਹਿਰ ਅੰਦਰ 2.10 ਕਰੋੜ ਦੇ
ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ।ਉਨ੍ਹਾਂ ਵਾਰਡ ਨੰਬਰ 30 ਦੇ ਸਵਰਨ ਸਿੰਘ ਕਾਲੋਨੀ ਵਿਖੇ 22.50 ਲੱਖ ਨਾਲ ਸੜਕ ਬਣਾਉਣ ਤੋਂ ਇਲਾਵਾ ਵਾਰਡ ਨੰਬਰ 30 ਦੇ ਹੀ ਪ੍ਰੀਤ ਨਗਰ ਵਿਖੇ 21.90 ਲੱਖ ਨਾਲ ਸੜਕ ਦੇ ਕੰਮ ਦੀ ਸ਼ੁਰੂਆਤ ਕਰਵਾਈ।ਇਸ ਤੋਂ ਇਲਾਵਾ ਵਾਰਡ ਨੰਬਰ 36 ਤੇ 37 ਦੇ ਪ੍ਰੀਤ ਨਗਰ ਵਿਖੇ 24.25 ਲੱਖ ਰੁਪੈ ਤੋਂ ਇਲਾਵਾ ਵਾਰਡ ਨੰਬਰ 38 ਤੇ 39 ਦੇ ਦਸ਼ਮੇਸ਼ ਕਾਲੋਨੀ ਵਿਖੇ ਵੀ 24 ਲੱਖ ਨਾਲ ਸੜਕ ਦੇ ਕੰਮ ਦੀ ਆਰੰਭਤਾ ਕਰਵਾਈ ਗਈ।
ਇਸ ਤੋਂ ਇਲਾਵਾ ਵਾਰਡ ਨੰਬਰ 40 ਵਿਖੇ ਸ਼ਿਵ ਕਾਲੋਨੀ ਵਿਖੇ 24.36 ਲੱਖ ਨਾਲ ਅਤੇ ਵਾਰਡ ਨੰਬਰ 40 ਦੇ ਹੀ ਨਿਰਮਲਾ ਕੁਸ਼ਟ ਆਸ਼ਰਮ ਨੇੜੇ 24.11 ਲੱਖ ਨਾਲ ਸੜਕ ਦੇ ਕੰਮ ਦਾ ਆਰੰਭ ਕਰਵਾਇਆ।ਵਾਰਡ ਨੰਬਰ 41 ਦੇ ਸੁੰਦਰ ਨਗਰ ਵਿਖੇ 24 ਲੱਖ ਨਾਲ ਅਤੇ ਮਹਿਤਾਬਗੜ੍ਹ ਰੋਡ ਨੂੰ 23 ਲੱਖ ਰੁਪੈ ਨਾਲ ਤੇ ਨਰੋਤਮ ਵਿਹਾਰ ਵਿਖੇ 22.17 ਲੱਖ ਰੁਪੈ ਨਾਲ ਸੜਕ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ ਕੌਂਸਲਰ ਵਿਕਾਸ ਸ਼ਰਮਾ, ਕਰਣ ਮਹਾਜਨ ਤੇ ਹੋਰ ਕਾਂਗਰਸੀ ਕੌਸਲਰ ਤੇ ਆਗੂ ਹਾਜ਼ਰ ਸਨ।
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media