Thursday, September 17, 2026

ਆਡਿਟ, ਅਕਾਊਂਟਸ ਤੇ ਸੈਂਟਰਲ ਗੋਰਮਿੰਟ ਪੈਨਸ਼ਨਰ ਐਸੋਸੀਏਸ਼ਨ ਨੇ ਮਨਾਇਆ ਸਿਲਵਰ ਜੁਬਲੀ ਸਮਾਰੋਹ

ਕਪੂਰਥਲਾ, 21 ਦਸਬੰਰ (ਪੰਜਾਬ ਪੋਸਟ ਬਿਊਰੋ) – ਪੀ.ਐਂਡ.ਟੀ ਆਡਿਟ ਤੇ ਅਕਾਊਂਟਸ ਤੇ ਸੈਂਟਰਲ ਗੋਰਮਿੰਟ ਪੈਨਸ਼ਨਰ ਐਸੋਸੀਏਸ਼ਨ ਵਲੋਂ ਸਿਲਵਰ ਜੁਬਲੀ ਸਮਾਰੋਹ ਰੈਡ ਕਰਾਸ ਹਾਲ ਕਪੂਰਥਲਾ ਵਿਖੇ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਅਸ਼ੋਕ ਕੁਮਾਰ ਬੱਤਰਾ ਸੇਵਾ ਮੁਕਤ ਮੁੱਖ ਲੇਖਾ ਅਧਿਕਾਰੀ ਨੇ ਕੀਤੀ।ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਸੇਵਾ ਮੁਕਤ ਅਧਿਕਾਰੀ ਪੀ.ਐਂਡ.ਟੀ ਨੇ ਕੇਂਦਰ ਸਰਕਾਰ ਤੇ ਭਾਰਤੀ ਡਾਕ ਲੇਖਾ ਤੇ ਆਡਿਟ ਵਿਭਾਗ ਤੋਂ ਸੇਵਾਮੁਕਤ ਹੋਏ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ।
                 ਇਸ ਮੌਕੇ 70, 80 ਤੇ 90 ਸਾਲ ਦੇ ਪੈਨਸ਼ਨਰਾਂ ਦਾ ਸਨਮਾਨ ਵੀ ਕੀਤਾ ਗਿਆ ਤੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਸਮਾਗਮ ਦੀ ਸਮਾਪਤੀ ਰਾਸ਼ਟਰੀ ਗਾਣ ਨਾਲ ਕੀਤੀ ਗਈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …