Friday, September 18, 2026

202 ਪ੍ਰਤੀਕੂਲ ਵਿਸਫੋਟਕ ਉਪਕਰਣ ਯੂਨਿਟ ਵਲੋਂ ਜਥੇਦਾਰ ਰਾਮ ਸਿੰਘ ਬਲਾਲਾ ਸੈਨਾ ਮੈਡਲ ਦਾ ਵਿਸ਼ੇਸ਼ ਸਨਮਾਨ

ਸਮਰਾਲਾ, 22 ਦਸੰਬਰ (ਇੰਦਰਜੀਤ ਸਿੰਘ ਕੰਗ) – 1971 ਦੀ ਭਾਰਤ ਪਾਕਿਸਤਾਨ ਜੰਗ ਦੇ 50 ਸਾਲ ਪੂਰੇ ਹੋਣ ‘ਤੇ ਗੋਲਡਨ ਜੁਬਲੀ ਮਨਾਉਂਦੇ ਹੋਏ 202 ਪ੍ਰਤੀਕੂਲ ਵਿਸਫੋਟਕ ਉਪਕਰਣ ਯੂਨਿਟ ਵਲੋਂ ਆਪਣੇ ਸੈਨਿਕਾਂ ਦੀਆਂ ਕੀਤੀਆਂ ਕੁਰਬਾਨੀਆਂ ਅਤੇ ਸ਼ਾਨਾਮੱਤੀ ਜਿੱਤ ਨੂੰ ਯਾਦ ਕਰਦੇ ਹੋਏ ਜਥੇਦਾਰ ਰਾਮ ਸਿੰਘ ਬਲਾਲਾ ਸੈਨਾ ਮੈਡਲ ਨੂੰ ਉਨ੍ਹਾਂ ਦੇ ਜੱਦੀ ਘਰ ਆ ਕੇ ਸਿਰੋਪਾ, ਗੁਟਕਾ ਸਾਹਿਬ, ਲੋਈ, ਵਿਸ਼ੇਸ਼ ਸਨਮਾਨ ਪੱਤਰ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਕਮਾਨ ਅਧਿਕਾਰੀ ਕਰਨਲ ਐਸ.ਐਸ ਬੋਸ ਨੇ ਆਪਣੇ ਪੱਤਰ ਵਿੱਚ 1971 ਦੀ ਜੰਗ ਦੌਰਾਨ ਨਾਇਕ ਰਾਮ ਸਿੰਘ ਵੱਲੋਂ ਕੀਤੇ ਇਤਿਹਾਸਕ ਕਾਰਜ਼ ਲਈ ਯੂਨਿਟ ਯਾਦ ਕਰਦਾ ਹੈ ਅਤੇ ਹਮੇਸ਼ਾਂ ਕਰਦਾ ਰਹੇਗਾ।ਉਹਨਾਂ ਪੱਤਰ ’ਚ ਲਿਖਿਆ ਹੈ ਕਿ ਉਹ ਅਤੇ 202 ਪ੍ਰਤੀਕੂਲ ਵਿਸਫੋਟਕ ਉਪਕਰਣ ਯੂਨਿਟ ਜਥੇਦਾਰ ਰਾਮ ਸਿੰਘ ਬਲਾਲਾ ਵਲੋਂ ਯੁੱਧ ਦੌਰਾਨ ਕੀਤੇ ਕਾਰਜ ਲਈ ਹਮੇਸ਼ਾਂ ਧੰਨਵਾਦੀ ਰਹਿਣਗੇ।ਯੁੱਧ ਦੀ ਇਤਿਹਾਸਕ ਘਟਨਾ ਨੂੰ ਯਾਦ ਕਰਦੇ ਹੋਏ ਨਾਇਕ ਰਾਮ ਸਿੰਘ ਬਲਾਲਾ ਨੂੰ ਸਨਮਾਨਿਤ ਕਰਦੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ।

Check Also

ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …