ਹੈਲਥ ਅਫਸਰ ਡਾ: ਚਰਨਜੀਤ ਸਿੰਘ ਨੇ ਸੁਣੀਆਂ ਮੁਸ਼ਕਲਾਂ

ਛੇਹਰਟਾ, 18 ਨਵੰਬਰ (ਕੁਲਦੀਪ ਸਿੰਘ ਨੋਬਲ)- ਸ਼ਹਿਰ ਵਿਚ ਸਫਾਈ ਵਿਵਸਥਾ ਨੂੰ ਲੈ ਕੇ ਜਿਥੇ ਅਕਾਲੀ-ਭਾਜਪਾ ਵਿਚ ਜੰਗ ਛਿੜੀ ਹੋਈ ਹੈ, ਉਥੇ ਕਈ ਇਲਾਕਿਆਂ ਦੇ ਲੋਕ ਡੰਪ ਦੀ ਸਮੱਸਿਆਂ ਤੋਂ ਨਿਜਾਤ ਪਾਉਣ ਲਈ ਇਸ ਦੇ ਵਿਰੋਧ ਵਿਚ ਸੜਕਾਂ ‘ਤੇ ਉੱਤਰ ਆਏ ਹਨ। ਭਗਤਾਂਵਾਲਾ ਡੰਪ ਵਿਰੁੱਧ ਇਲਾਕਾ ਵਾਸੀਆਂ ਵਲੋਂ ਪ੍ਰਦਰਸ਼ਨ ਹੋਣ ਕਰਕੇ ਸ਼ਹਿਰ ਦਾ ਸਾਰਾ ਕੁੜਾ ਹੁਣ ਨਗਰ ਨਿਗਮ ਦੇ ਸਫਾਈ ਸੇਵਕਾਂ ਵਲੋਂ ਇੰਡੀਆ ਗੇਟ ਸਥਿਤ ਬਣੇ ਡੰਪ ਵਿਚ ਲਿਆ ਕੇ ਸੁੱਟਣਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦੇ ਵਿਰੋਧ ਵਿਚ ਛੇਹਰਟਾ ਇਲਾਕਾ ਨਿਵਾਸੀਆਂ ਵਲੋਂ ਸਾਬਕਾ ਕਾਂਗਰਸੀ ਡਿਪਟੀ ਮੇਅਰ ਸਵਿੰਦਰ ਸਿੰਘ ਛਿੰਦਾ ਦੀ ਅਗਵਾਈ ਹੇਂਠ ਕਈ ਦਿਨਾਂ ਤੋਂ ਧਰਨਾ ਲਗਾਇਆ ਗਿਆ ਹੈ । ਜਿਸ ਦੋਰਾਨ ਅੱਜ ਛੇਹਰਟਾ ਪੁੱਜੇ ਹੈਲਥ ਅਫਸਰ ਡਾ: ਚਰਨਜੀਤ ਸਿੰਘ, ਸੈਨਟਰੀ ਇੰਸਪੈਕਟਰ ਪਵਨ ਕੁਮਾਰ, ਸੈਨਟਰੀ ਇੰਸਪੈਕਰ ਹਰਜਿੰਦਰ ਸਿੰਘ ਨੇ ਇਲਾਕਾ ਵਾਸੀਆਂ ਦੀਆਂ ਸਮੱਸਿਆਂਵਾਂ ਸੁਣੀਆਂ।
ਇਸ ਮੋਕੇ ਸਾਬਕਾ ਡਿਪਟੀ ਮੇਅਰ ਸਵਿੰਦਰ ਛਿੰਦਾ, ਪਰਸ਼ੋਤਮਪਾਲ, ਵਿਨੋਦ ਕੁਮਾਰ, ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚਾ ਦੇ ਪੰਜਾਬ ਵਾਈਸ ਪ੍ਰਧਾਨ ਸਤਪਾਲ ਲੱਕੀ, ਵਿਸਾਖਾ ਸਿੰਘ, ਸੁਰਿੰਦਰ ਸਿੰਘ, ਕੁਲਵੰਤ ਸਿੰਘ, ਵਿਪਨ ਬੇਦੀ ਆਦਿ ਨੇ ਡਾਕਟਰ ਚਰਨਜੀਤ ਸਿੰਘ ਨੂੰ ਦੱਸਿਆਂ ਕਿ ਇੰਡੀਆਂ ਗੇਟ ਸਥਿਤ ਸ਼ਿਵਪੁਰੀ ਨਜਦੀਕ ਬਣੇ ਡੰਪ ਕੋਲ ਸਫਾਈ ਸੇਵਕਾਂ ਵਲੋਂ ਬਾਹਰੀ ਕੁੜਾ ਇੱਕਠਾ ਕਰਕੇ ਸੁਟਣਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦੇ ਵਿਰੋਧ ਵਿਚ ਉਨਾਂ ਪਹਿਲਾਂ ਵੀ ਬੈਠਕਾਂ ਦਾ ਆਯੋਜਨ ਕਰਕੇ ਪੰਜਾਬ ਸਰਕਾਰ ਤੇ ਨਗਰ ਨਿਗਮ ਨੂੰ ਚੇਤਾਵਨੀ ਦਿੱਤੀ ਸੀ, ਇਸ ਮਾਮਲੇ ਤੇ ਨਗਰ ਨਿਗਮ ਦੀ ਮਿਲੀਭੁਗਤ ਹੋਣ ਕਾਰਨ ਸਫਾਈ ਸੇਵਕ ਆਪਣੀ ਮਨਮਰਜੀ ਨਾਲ ਸ਼ਹਿਰ ਦਾ ਸਾਰਾ ਕੁੜਾ ਸ਼ਿਵਪੁਰੀ ਨਜਦੀਕ ਬਣੇ ਡੰਪ ਵਿਚ ਸੁੱਟ ਰਹੇ ਹਨ, ਉਸਨੂੰ ਰੋਕਿਆ ਜਾਵੇ, ਪਰ ਇਸ ਮਾਮਲੇ ਤੇ ਨਾ ਤਾਂ ਪੰਜਾਬ ਸਰਕਾਰ ਵਲੋਂ ਕੋਈ ਗੌਰ ਕੀਤਾ ਗਿਆ ਨਾ ਹੀ ਨਗਰ ਨਿਗਮ ਅਧਿਕਾਰੀਆਂ ਨੇ ਕੋਈ ਵਿਸ਼ੇਸ਼ ਧਿਆਨ ਦਿੱਤਾ। ਉਨਾਂ ਕਿਹਾ ਕਿ ਛੇਹਰਟਾ ਵਾਸੀਆਂ ਵਲੋਂ ਇਹ ਹਰਗਿਜ ਬਰਦਾਸ਼ਤ ਨਹੀ ਕੀਤਾ ਜਾਵੇਗਾ ਕਿ ਸ਼ਹਿਰ ਦਾ ਕੁੜਾ ਇੱਥੇ ਲਿਆ ਕੇ ਸੁੱਟਿਆ ਜਾਵੇ। ਉਨਾਂ ਕਿਹਾ ਕਿ ਛੇਹਰਟਾ ਦੇ ਵਸਨੀਕ ਪਹਿਲਾਂ ਹੀ ਇਸ ਡੰਪ ਤੋਂ ਬਹੁਤ ਦੁੱਖੀ ਹਨ ਤੇ ਹੁਣ ਸ਼ਹਿਰ ਤੋਂ ਕੂੜਾ ਲਿਆ ਕੇ ਛੇਹਰਟਾ ਵਿਚ ਸੁੱਟਣ ਨਾਲ ਇੱਥੋ ਦੇ ਵਸਨੀਕਾਂ ਦਾ ਜਿਉਣਾ ਮੁਹਾਲ ਹੋ ਜਾਵੇਗਾ। ਉਨਾਂ ਕਿਹਾ ਕਿ ਇਸ ਕੂੜੇ ਦੇ ਡੰਪ ਨਾਲ ਮੱਖੀਆਂ, ਮੱਛਰਾਂ, ਇੱਲਾਂ ਆਦਿ ਦੀ ਭਰਮਾਰ ਹੋਣ ਨਾਲ ਕਈ ਤਰਾਂ ਦੀਆਂ ਬਿਮਾਰੀਆਂ ਫੈਲਣ ਦਾ ਡਰ ਹੈ। ਇਸ ਮੋਕੇ ਹੈਲਥ ਅਫਸਰ ਡਾਕਟਰ ਚਰਨਜੀਤ ਸਿੰਘ ਨੇ ਵਿਸ਼ਵਾਸ ਦਵਾਇਆ ਕਿ ਉਨਾਂ ਦੇ ਸਫਾਈ ਸੇਵਕਾਂ ਵਲੋਂ ਸ਼ਹਿਰਾਂ ਤੇ ਪੈਲਸਾਂ ਦਾ ਕਿਸੇ ਤਰਾਂ ਦਾ ਕੁੱੜਾ ਇੱਥੇ ਨਹੀ ਸੁੱਟਿਆ ਜਾਵੇਗਾ।ਉਨਾਂ ਕਿਹਾ ਕਿ ਜਿਵੇਂ ਹੀ ਸਰਕਾਰ ਵਲੋਂ ਉਨਾਂ ਨੂੰ ਜਮੀਨ ਅਲਾਟ ਕੀਤੀ ਜਾਵੇਗੀ ਤਿਵੇਂ ਹੀ ਛੇਹਰਟਾ ਦਾ ਜੋ ਵੀ ਕੁੜਾ ਇੱਥੇ ਸੁਟਿਆ ਜਾ ਰਿਹਾ ਹੈ, ਉਸ ਤੇ ਰੋਕ ਲਗਾ ਦਿੱਤੀ ਜਾਵੇਗੀ। ਇਸ ਮੋਕੇ ਪ੍ਰਦੀਪ ਕੁਮਾਰ, ਪ੍ਰਗਟ ਸਿੰਘ, ਸੁਭੇਗ ਸਿੰਘ, ਸੁਭਾਸ਼ ਬਾਬਾ ਮੰਡਲ ਪ੍ਰਧਾਨ, ਬਾਵਾ ਸਿੰਘ ਚੇਅਰਮੈਨ, ਕੁਲਵੰਤ ਸਿੰਘ, ਹਰਦੀਪ ਸਿੰਘ ਮੌਜੂਦ ਸਨ।
Punjab Post Daily Online Newspaper & Print Media