Friday, October 16, 2026

ਬਾਈਕ ਸਵਾਰਾਂ ਨੇ ਬਜੁਰਗ ਔਰਤ ਦਾ ਪਰਸ ਝਪਟਿਆ

PPN1811201408
ਛੇਹਰਟਾ, 18 ਨਵੰਬਰ (ਕੁਲਦੀਪ ਸਿੰਘ ਨੋਬਲ)- ਛੇਹਰਟਾ ਥਾਣੇ ਤਹਿਤ ਆਉਂਦੇ ਇਲਾਕੇ ਗੁਰੂ ਕੀ ਵਡਾਲੀ ਵਿਖੇ ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਦੇ ਚੱਲਦਿਆਂ ਇਲਾਕਾ ਨਿਵਾਸੀ ਡਾਢੇ ਪਰੇਸ਼ਾਨ ਹਨ, ਜਦਕਿ ਇਲਾਕੇ ਦੀ ਪੁਲਿਸ ਕੁੰਭਕਰਨੀ ਨੀਂਦ ਸੁੱਤੀ ਪਈ ਹੈ।ਅਜਿਹੀ ਹੀ ਵਾਪਰੀ ਇੱਕ ਘਟਨਾ ਵਿੱਚ ਗੁਰੂ ਕੀ ਵਡਾਲੀ ਪੱਤੀ ਮਾਨਾਂਵਾਲਾ ਵਿਖੇ ਇਕ ਬਜੁਰਗ ਔਰਤ ਕੋਲੋਂ ਦੋ ਮੋਟਰ ਸਾਈਕਲ ਸਵਾਰ ਝੱਪਟਮਾਰ ਇੱਕ ਔਰਤ ਦਾ ਪਰਸ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਪੀੜਤ ਹਰਜੀਤ ਕੌਰ ਨੇ ਦੱਸਿਆ ਕਿ ਉਹ ਦੁਪਹਿਰ ਕਰੀਬ 1-00 ਵਜੇ ਨਜਦੀਕੀ ਬੈਂਕ ਚੋਂ ਆਪਣੇ ਬਿਮਾਰ ਪਤੀ ਦੇ ਇਲਾਜ ਲਈ ਪੈਸੇ ਕੱਢਵਾ ਕੇ ਆ ਰਹੀ ਸੀ, ਅਤੇ ਜਿਉਂ ਹੀ ਉਹ ਆਪਣੇ ਘਰ ਨਜਦੀਕ ਪਹੁੰਚੀ ਤਾਂ ਪਹਿਲਾਂ ਤੋਂ ਹੀ ਖੜੇ ਦੋ ਅਣਪਛਾਤੇ ਬਾਈਕ ਸਵਾਰ ਉਸ ਦੇ ਹੱਥ ਵਿਚੋਂ ਪਰਸ ਖੌਹ ਕੇ ਭੱਜ ਗਏ, ਜਿਸ ਵਿਚ 10,000 ਨਕਦ ਰਾਸ਼ੀ, ਇਕ ਮੋਬਾਇਲ, ਹੋਰ ਕੀਮਤੀ ਸਮਾਨ ਤੇ ਘਰ ਦੀਆਂ ਚਾਬੀਆਂ ਸਨ। ਉਨਾਂ ਦੱਸਿਆ ਕਿ ਇਸ ਸਬੰਧੀ ਪੁਲਸ ਥਾਣਾ ਛੇਹਰਟਾ ਵਿਚ ਲਿਖਤੀ ਦਰਖਾਸਤ ਦੇ ਦਿੱਤੀ ਹੈ। ਥਾਣਾ ਮੁਖੀ ਹਰੀਸ਼ ਬਹਿਲ ਨੇ ਦੱਸਿਆ ਕਿ ਹਰਜੀਤ ਕੌਰ ਦੇ ਬਿਆਨਾਂ ਦੇ ਅਧਾਰ ‘ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply