Monday, August 24, 2026

ਸ੍ਰੀ ਮਤੀ ਸੰਤੋਸ਼ ਵੈਦ ਨੇ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ

PPN1811201412
ਗੁਰੂ ਨਾਨਕ ਦੇਵ ਪਬਲਿਕ ਸਕੂਲ ਕਾਦੀਆਂ ਵਿਖੇ ਸ੍ਰੀ ਮਤੀ ਸੰਤੋਸ਼ ਵੈਦ ਪ੍ਰਿੰਸੀਪਲ ਦਾ ਅਹੁਦਾ ਸੰਭਾਲਦੇ ਹੋਏ।

ਬਟਾਲਾ,  19 ਨਵੰਬਰ (ਨਰਿੰਦਰ ਬਰਨਾਲ) – ਗੁਰੂ  ਨਾਨਕ ਦੇਵ ਪਬਲਿਕ ਸਕੂਲ ਹਰਚੋਵਾਲ ਰੋਡ ਕਾਦੀਆਂ ਵਿਖੇ ਮੈਡਮ ਸੰਤੋਸ਼ ਵੈਦ ਨੇ ਬੀਤੇ ਦਿਨ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ ਹੈ। ਜਿਕਰ ਯੋਗ ਹੈ ਕਿ ਮੈਡਮ ਵੈਦ ਨੇ 30 ਸਾਲ ਤੋ ਵੱਧ ਦਾ ਸਮਾ ਆਰ ਡੀ ਖੋਸਲਾ ਡੀ ਏ ਵੀ ਸੀਨੀਅਰ ਸੰਕੈਡਰੀ ਸਕੂਲ ਬਟਾਲਾ ਵਿਚ ਸਰਵਿਸ ਕੀਤੀ ਹੈ। ਅਹੁਦਾ ਸੰਭਾਲਣ ਤੋ ਬਾਦ ਸਟਾਫ ਮੀਟਿੰਗ ਤੇ ਸਕੂਲ ਮੈਨੇਜਮੈਟ ਨੂੰ ਭਰੋਸਾ ਦਿਵਾਇਆ ਕਿ ਬੱਚਿਆ ਦੀ ਭਲਾਈ ਤੇ ਸਕੂਲ ਦੀ ਬਿਹਤਰੀ ਵਾਸਤੇ ਕਾਰਜ ਕਰਦੇ ਰਹਿਣਗੇ। ਬੱਚਿਆਂ ਦੇ ਸਰਵਪੱਖੀ ਵਿਕਾਸ ਵਾਸਤੇ ਯਤਨ ਜਾਰੀ ਰੱਖਣਗੇ। ਅਹੁਦਾ ਸੰਭਾਲਣ ਮੌਕੇ ਸਤਨਾਮ ਸਿੰਘ ਸੰਧੂ, ਮਨਜਿੰਦਰ ਕੌਰ ਸੰਧੂ, ਹਰਸਿਮਰਤ ਸਿੰਘ ਸੰਧੂ, ਸਰਵਪ੍ਰੀਤ ਕੌਰ ਸੰਧੂ ਆਦਿ ਹਾਜਰ ਸਨ। ਨਵ ਨਿਯੁਕਤ ਮੈਡਮ ਵੈਦ ਦਾ ਫੁਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply