ਅਨਿਲ ਜੋਸ਼ੀ ਤੇ ਡਾ. ਦਲਬੀਰ ਵੇਰਕਾ ਦੇ ਹੱਕ ਵਿੱਚ ਕਰਾਂਗਾ ਚੋਣ ਪ੍ਰਚਾਰ – ਰਿਟਾ. ਏ.ਡੀ.ਸੀ ਰਾਕੇਸ਼
ਅੰਮ੍ਰਿਤਸਰ, 3 ਜਨਵਰੀ (ਸੁਖਬੀਰ ਸਿੰਘ) – ਕਾਂਗਰਸ ਸਰਕਾਰ ਦਾ ਤਾਂ ਪਹਿਲਾਂ ਹੀ ਪੰਜਾਬ ਵਿਚੋਂ ਭੋਗ ਪੈ ਚੁੱਕਾ ਹੈ, ਜਦਕਿ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਕੋਈ ਆਧਾਰ ਨਹੀ ਹੈ।ਅਕਾਲੀ ਆਗੂਆਂ ਅਨਿਲ ਜੋਸ਼ੀ, ਗੁਲਜ਼ਾਰ ਸਿੰਘ ਰਣੀਕੇ ਤੇ ਡਾ. ਦਲਬੀਰ ਸਿੰਘ ਵੇਰਕਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਰਿਮੋਟ ਨਾਲ ਚੱਲਣ ਵਾਲੀ ਉਹ ਪਾਰਟੀ ਹੈ, ਜੋ ਪੰਜਾਬ ਵਿੱਚ ਅੰਗ੍ਰੇਜਾਂ ਵਾਲਾ ਰਾਜ ਕਰਨਾ ਚਾਹੁੰਦੇ ਹਨ। ਉਸ ਦਾ ਪੰਜਾਬ ਦੀ ਧਰਤੀ ਨਾਲ ਕੋਈ ਮੋਹ ਨਹੀ ਹੈ।ਉਨਾਂ ਕਿਹਾ ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਵਲੋਂ ਕੋਈ ਵਿਕਾਸ ਨਹੀ ਕਰਵਾਇਆ ਗਿਆ ਹੈ, ਬਲਕਿ ਉਥੋਂ ਦੇ ਵਿਕਾਸ ਕਾਰਜ਼ਾਂ ਵਾਲੇ ਪੈਸੇ ਉਹ ਪੰਜਾਬ ਵਿਚ ਚੋਣਾਂ ਜਿੱਤਣ ਲਈ ਇਸ਼ਤਿਹਾਰਬਾਜ਼ੀ ‘ਤੇ ਇਸਤੇਮਾਲ ਕਰ ਰਿਹਾ ਹੈ।ਅਕਾਲੀ ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਪੰਜਾਬ ਵਾਸੀਆਂ ਨੂੰ ਹਰ ਮਹੀਨੇ 400 ਯੂਨਿਟ ਫ੍ਰੀ ਬਿਜਲੀ, ਇਲਾਜ਼ ਲਈ 10 ਲੱਖ ਰੁਪਏ ਦਾ ਹੈਲਥ ਕਾਰਡ, ਬੱਚਿਆਂ ਦੀ ਸਿੱਖਿਆ 10 ਲੱਖ ਰੁਪਏ ਅਤੇ ਹਰ ਦੁਕਾਨਦਾਰ ਤੇ ਕਾਰੋਬਾਰੀ ਨੂੰ ਬਿਨਾਂ ਵਿਆਜ 5 ਲੱਖ ਰੁਪਏ ਆਪਣਾ ਕੰਮ ਸ਼ੁਰੂ ਕਰਨ ਲਈ ਦਿੱਤੇ ਜਾਣਗੇ।
ਅਕਾਲੀ ਆਗੂ ਏ.ਡੀ.ਸੀ ਰਾਕੇਸ਼ ਕੁਮਾਰ ਨੇ ਦਾਅਵਾ ਕੀਤਾ ਕਿ ਉਹ ਹਲਕਾ ਉਤਰੀ ਤੋਂ ਅਨਿਲ ਜੋਸ਼ੀ ਅਤੇ ਹਲਕਾ ਪੱਛਮੀ ਤੋਂ ਡਾ. ਦਲਬੀਰ ਵੇਰਕਾ ਦੀ ਜਿੱਤ ਯਕੀਨੀ ਬਣਾਉਣਗੇ।
ਇਸ ਮੋਕੇ ਤਰਸੇਮ ਚੰਗਿਆੜਾ, ਹਰਜਿੰਦਰ ਸਿੰਘ ਜਿੰਦਾ, ਅਮਨ ਸ਼ਰਮਾ, ਰਘੂ ਰਾਜਾ ਨਾਨੂੰ, ਰਾਕੇਸ਼ ਕਪੂਰ, ਜੋਗਿੰਦਰ ਸਿੰਘ, ਦੀਪਕਮਲ ਸਿੰਘ, ਝਿਰਮਿਲ ਸਿੰਘ, ਅਮਰਿੰਦਰ ਸਿੰਘ ਭੈਣੀ, ਅਮਨ ਹਮੀਦਪੁਰਾ, ਠੇਕੇਦਾਰ ਭਜਨ ਸਿੰਘ, ਠੇਕੇਦਾਰ ਕੁਲਦੀਪ ਸਿੰਘ, ਗੁਰਵਿੰਦਰ ਸਿੰਘ ਫੌਜੀ ਆਦਿ ਹਾਜ਼ਰ ਸਨ।