Friday, May 1, 2026

ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤਾ ਨਵੇਂ ਸਾਲ ਦਾ ਸ਼ੁਭਆਰੰਭ    

ਪਠਾਨਕੋਟ, 3 ਜਨਵਰੀ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪਠਾਨਕੋਟ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈੈਕਸ ਮਲਿਕਪੁਰ ਵਿਖੇ ਸਾਲ 2022 ਦੇ ਆਰੰਭ ’ਤੇ ਨਵੇਂ ਸਾਲ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ।ਜਿਸ ਤਹਿਤ ਅੱਜ ਸਵੇਰੇ ਡਿਪਟੀ ਕਮਿਸਨਰ ਦਫਤਰ ਦੇ ਸਟਾਫ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਡੀ.ਸੀ ਕੰਪਾਉਂਡ ਵਿਖੇ ਅਤੇ ਜਿਲ੍ਹਾ ਆਯੂਰਵੈਦਿਕ ਵਿਭਾਗ ਵਲੋਂ ਅਪਣੇ ਦਫਤਰ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ।ਜਿਸ ਵਿੱਚ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ, ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ, ਗੁਰਦੀਪ ਸਫਰੀ, ਸੰਜੀਵ ਪਠਾਨੀਨਆ, ਬਲਜੀਤ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।ਇਸ ਤੋਂ ਇਲਾਵਾ ਜਿਲ੍ਹਾ ਆਯੂਰਵੈਦਿਕ ਵਿਭਾਗ ਵਲੋਂ ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ. ਨਰੇਸ਼ ਕੁਮਾਰ ਮਾਹੀ, ਡਾ. ਵਿਪਨ ਸਿੰਘ, ਡਾ. ਜਤਿੰਦਰ, ਡਾ. ਜਤਿਨ, ਸੰਦੀਪ ਠਾਕੁਰ, ਅਭਿਸ਼ੇਕ ਸ਼ਰਮਾ, ਜਤਿਨ ਸ਼ਰਮਾ ਅਤੇ ਅੰਕੁਸ਼ ਸ਼ਰਮਾ ਤੋਂ ਇਲਾਵਾ ਕਈ ਹੋਰ ਅਧਿਕਾਰੀ ਹਾਜ਼ਰ ਸਨ।
              ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਉਪਰੰਤ ਕੀਰਤਨ ਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੋਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …