
ਜੰਡਿਆਲਾ ਗੁਰੂ, 17 ਨਵੰਬਰ (ਹਰਿੰਦਰਪਾਲ ਸਿੰਘ / ਵਰਿੰਦਰ ਸਿੰਘ) – ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਬੰਦੀ ਸਿੰਘਾ ਦੀ ਪੱਕੀ ਰਿਹਾਈ ਲਈ ਗੁਰਦੁਆਰਾ ਲਖਨੋਰ ਸਾਹਿਬ (ਨੇੜੇ ਅੰਬਾਲਾ ਸ਼ਹਿਰ) ਵਿਖੇ ਰੱਖੀ ਭੁੱਖ ਹੜਤਾਲ ਦਾ ਅੱਜ ਚੌਥਾ ਦਿਨ ਸੀ। ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਕਿਹਾ ਕਿ ਸੰਗਤ ਵਲੋਂ ਜਿਹੜਾ ਭਰਪੂਰ ਸਾਥ ਉਹਨਾ ਦੇ ਸੰਘਰਸ਼ ਨੂੰ ਮਿਲ ਰਿਹਾ ਉਹੀ ਉਹਨਾਂ ਦੇ ਸਰੀਰ ਲਈ ਖੁਰਾਕ ਹੈ।ਜਿਸ ਕਾਰਨ ਉਹਨਾ ਨੁੰ ਚੋਥੇ ਦਿਨ ਵੀ ਭੁੱਖੇ ਰਹਿਣ ਦਾ ਅਹਿਸਾਸ ਨਹੀਂ ਹੋ ਰਿਹਾ।ਉਹਨਾ ਕਿਹਾ ਕਿ ਉਹਨਾ ਦਾ ਇਰਾਦਾ ਪੂਰੀ ਤਰ੍ਹਾ ਦ੍ਰਿੜ ਹੈ ਕਿ ਇਸ ਵਾਰ ਇਹ ਲੜਾਈ ਆਰ-ਪਾਰ ਦੀ ਹੋਵੇਗੀ ਜਾਂ ਸਰਕਾਰ ਸਿੰਘਾਂ ਨੂੰ ਰਿਹਾਅ ਕਰੇਗੀ ਜਾਂ ਮੈਂ ਆਪਣੀ ਕੀਤੀ ਹੋਈ ਅਰਦਾਸ ਤੇ ਨਿਭ ਜਾਵਾਂਗਾ।ਇਸ ਮੋਕੇ ਪੈ੍ਰਸ ਸਕੱਤਰ ਗੁਰਪ੍ਰੀਤ ਸਿੰਘ ਗੁਰੀ ਨੇ ਕਿਹਾ ਕਿ ਉਹ ਭਾਈ ਰਾਮ ਸਿੰਘ (ਦਮਦਮੀ ਟਕਸਾਲ), ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਅਕਾਲੀ ਦਲ ਅੰਮ੍ਰਿਤਸਰ, ਭਾਈ ਕਰਨੈਲ ਸਿੰਘ ਪੀਰ ਮੁਹੰਮਦ ਪ੍ਰਧਾਨ ਆਲ ਇੰਡੀਆ ਸਿੱਖ ਯੂਥ ਫੈਡਰੇਸ਼ਨ ਅਤੇ ਹੋਰ ਉਹਨਾ ਸਭ ਜੱਥੇਬੰਦੀਆ ਦਾ ਧੰਨਵਾਦ ਕਰਦੇ ਹਨ, ਜਿਹਨਾਂ ਨੇ ਭਾਈ ਖਾਲਸਾ ਦੇ ਇਸ ਸੰਘਰਸ਼ ਦੀ ਹਮਾਇਤ ਕੀਤੀ ਹੈ।ਇਸ ਤੋਂ ਇਲਾਵਾ ਅੱਜ ਸ. ਪ੍ਰੀਤਮ ਸਿੰਘ ਸਾਬਕਾ ਸਰਪੰਚ ਮਾਜਰੀ, ਸ. ਸੁਰਜੀਤ ਸਿੰਘ ਸਾਬਕਾ ਸਰਪੰਚ ਲਖਨੋਰ ਸਾਹਿਬ, ਸ. ਸੁਰਿੰਦਰ ਸਿੰਘ, ਸ. ਕੇਸਰ ਸਿੰਘ ਮੈਂਬਰ ਅਕਾਲੀ ਦਲ ਅੰਮ੍ਰਿਤਸਰ, ਸ. ਕਰਨੈਲ ਸਿੰਘ, ਸ. ਸੁਰਜਾ ਸਿੰਘ ਮੀਤ ਪ੍ਰਧਾਨ ਸ੍ਰੀ ਲਖਨੋਰ ਸਾਹਿਬ ਕਮੇਟੀ ਆਦਿ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਹਾਲ ਜਾਣਿਆ।
Punjab Post Daily Online Newspaper & Print Media