ਸੰਗਰੂਰ, 6 ਜਨਵਰੀ (ਜਗਸੀਰ ਲੌਂਗੋਵਾਲ) – ਆਬਕਾਰੀ ਤੇ ਕਰ ਵਿਭਾਗ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਬਰਨਾਲਾ ਮਾਲੇਰਕੋਟਲਾ ‘ਚੋਂ ਸੇਵਾ ਮੁਕਤ
ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਇੱਕ ਇਕੱਤਰਤਾ ਪ੍ਰਧਾਨ ਜਸਵੰਤ ਸਿੰਘ ਭੁੱਲਰ ਅਤੇ ਚੇਅਰਮੈਨ ਰਵਿੰਦਰ ਸਿੰਘ ਗੁੱਡੂ ਉਨ੍ਹਾਂ ਦੇ ਨਾਲ ਸਾਬਕਾ ਈ.ਟੀ.ਓ ਰਮੇਸ਼ ਕੁਮਾਰ ਗਰਗ, ਜੇ.ਆਰ ਸਿੰਗਲਾ, ਕੇ.ਐਲ ਬੱਤਰਾ ਸੁਨਾਮ, ਦਰਸ਼ਨ ਸਿੰਘ ਧਨੋਲਾ, ਅਸ਼ੋਕ ਡੱਲਾ ਅਤੇ ਬਲਦੇਵ ਕ੍ਰਿਸ਼ਨ ਗਰਗ ਦੀ ਅਗਵਾਈ ਹੇਠ ਹੋਈ।ਜਿਸ ਵਿੱਚ ਵਿਸ਼ੇਸ ਤੌਰ ‘ਤੇ ਪਹੁੰਚੇ ਸਟੇਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਅਤੇ ਪੰਜਾਬ ਸਟੇਟ ਪੈਨਸ਼ਨਰਜ਼ ਕੰਨਫੈਡਰੇਸ਼ਨ ਦੇ ਸੁਬਾਈ ਮੁੱਖ ਬੁਲਾਰੇ ਰਾਜ ਕੁਮਾਰ ਅਰੋੜਾ ਵਲੋਂ ਸਿਰਕਤ ਕੀਤੀ ਗਈ।ਜਸਵੰਤ ਸਿੰਘ ਭੁੱਲਰ ਵੱਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਰਵਿੰਦਰ ਸਿੰਘ ਗੁੱਡੂ ਨੇ ਕਿਹਾ ਕਿ ਸਾਲ 2021 ਕੁੱਝ ਖੱਟੀਆਂ ਮਿੱਠੀਆਂ ਯਾਦਾਂ ਛੱਡ ਕੇ ਚਲਾ ਗਿਆ ਹੈ।2022 ਦਾ ਸਵਾਗਤ ਕਰਦੇ ਹਾਂ ਅਤੇ ਹਰ ਇੱਕ ਦੀ ਸੁੱਖ ਸ਼ਾਂਤੀ ਲਈ ਅਰਦਾਸ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੈਨਸ਼ਨਰਾਂ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ, ਜੋ ਪੇਅ ਕਮਿਸ਼ਨ ਨੇ ਮਨਜ਼ੂਰ ਕੀਤਾ ਸੀ, ਉਹ ਵੀ ਨਹੀਂ ਦਿੱਤਾ ਗਿਆ।ਉਨ੍ਹਾਂ ਮੰਗ ਕੀਤੀ ਕਿ ਪੈਨਸ਼ਨਰਾਂ ਨਾਲ ਕੀਤੀ ਗਈ ਬੇਇਨਸਾਫ਼ੀ ਦੂਰ ਕੀਤੀ ਜਾਵੇ।ਸੁਰਿੰਦਰ ਸਿੰਘ ਸੋਢੀ (ਖਜ਼ਾਨਾ), ਕੰਵਲਜੀਤ ਸਿੰਘ (ਡੀ.ਸੀ), ਵੇਦ ਪ੍ਰਕਾਸ਼ ਸਚਦੇਵਾ (ਸਿੱਖਿਆ), ਕਿਸ਼ੋਰੀ ਲਾਲ (ਇਰੀਗੇਸ਼ਨ) ਰਜਿੰਦਰ ਸਿੰਘ ਚੰਗਾਲ (ਸਿੱਖਿਆ), ਜਨਕ ਰਾਜ ਜੋਸ਼ੀ (ਡੀ.ਸੀ), ਪਵਨ ਸ਼ਰਮਾ (ਖੁਰਾਕ ਸਪਲਾਈ), ਕਰਨੈਲ ਸਿੰਘ ਸੇਖੋਂ (ਖਜਾਨਾ), ਡਾ. ਮਨਮੋਹਨ ਸਿੰਘ (ਸਿਹਤ ਵਿਭਾਗ), ਜਸਵੀਰ ਸਿੰਘ ਖ਼ਾਲਸਾ (ਪੀ.ਡਬਲਊ.ਡੀ), ਮਹੇਸ਼ ਜੋਹਰ (ਆਡਿਟ), ਤਿਲਕ ਰਾਜ ਸਤੀਜਾ (ਮਿਲਕ ਪਲਾਂਟ), ਗਿਰਧਾਰੀ ਲਾਲ (ਖੇਤੀਬਾੜੀ) ਆਦਿ ਵਿਭਾਗਾਂ ਵਿਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਵਲੋਂ ਵੀ ਨਵੇਂ ਸਾਲ ਦਾ ਸਵਾਗਤ ਕਰਦੇ ਹੋਏ ਆਉਣ ਵਾਲੇ ਸਮੇਂ ‘ਚ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਲਈ ਅਪੀਲ ਕੀਤੀ।
ਸਟੇਟ ਸ਼ੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਨਾ ਕਿਹਾ ਕਿ ਸੰਸਥਾ ਵੱਖ-ਵੱਖ ਵਿਭਾਗਾਂ ਵਿੱਚ ਸੇਵਾ ਮੁਕਤ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਹਿੱਤਾਂ ਦੀ ਪੂਰਤੀ ਲਈ ਕੰਮ ਕਰ ਰਹੀ ਹੈ। ਸਮਾਜ ਸੇਵਾ, ਲੋਕ ਸੇਵਾ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ।ਉਸ ਦੇ ਨਾਲ ਹੀ ਪੈਨਸ਼ਨਰ ਜਥੇਬੰਦੀਆਂ ਵਲੋਂ ਜੋ ਸੰਘਰਸ਼ ਉਲੀਕੇ ਜਾਂਦੇ ਹਨ, ਉਸ ਵਿੱਚ ਵੀ ਪੂਰੀ ਸ਼ਮੂਲੀਅਤ ਕੀਤੀ ਜਾਂਦੀ ਹੈ।ਅਰੋੜਾ ਨੇ ਨਵੇਂ ਸਾਲ ਦਾ ਸਵਾਗਤ ਕਰਦੇ ਹੋਏ ਸਮੂਹ ਪੈਨਸ਼ਨਰਾਂ, ਸੀਨੀਅਰ ਸਿਟੀਜ਼ਨ ਅਤੇ ਸ਼ਹਿਰ ਨਿਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਆਪਸੀ ਪਿਆਰ ਏਕਤਾ ਅਤੇ ਭਾਈਚਾਰਕ ਸਾਂਝ ਬਣਾਏ ਰੱਖਣ ਦੀ ਅਪੀਲ ਕੀਤੀ।
ਇਸ ਮੌਕੇ ਜਵਾਹਰ ਲਾਲ ਸ਼ਰਮਾ, ਪ੍ਰੇਮ ਕੁਮਾਰ, ਰਤਨ ਸਿੰਘ ਮਲੇਰਕੋਟਲਾ, ਬਲਦੇਵ ਸਿੰਘ, ਹਰਪਾਲ ਸਿੰਘ, ਪ੍ਰੀਤਮ ਸਿੰਘ ਮੇਘਨਾਥ, ਵੀਰ ਸਿੰਘ ਆਦਿ ਮੌਜ਼ੂਦ ਸਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media