Saturday, July 26, 2025
Breaking News

ਡੇਰਾ ਬਾਬਾ ਮੇਹਰ ਦਾਸ ਪਾਓ ਵਿਖੇ ਛਿਮਾਹੀ ਭੰਡਾਰਾ ਸਮਾਗਮ ਆਯੋਜਿਤ

ਕਾਂਗਰਸ ਦੇ ਹਲਕਾ ਇੰਚਾਰਜ਼ ਮੈਡਮ ਦਾਮਨ ਥਿੰਦ ਬਾਜਵਾ ਨੇ ਵੀ ਭਰੀ ਹਾਜ਼ਰੀ

ਸੰਗਰੂਰ, 6 ਜਨਵਰੀ (ਜਗਸੀਰ ਲ਼ੌੰਗੋਵਾਲ) – ਕਸਬੇ ਦੇ ਸਲਾਈਟ ਦੁੱਗਾਂ ਰੋਡ ‘ਤੇ ਸਥਿਤ ਡੇਰਾ ਬਾਬਾ ਮੇਹਰ ਦਾਸ ਜੀ ਪਾਓ ਵਾਲਿਆਂ ਦਾ ਛਿਮਾਹੀ ਭੰਡਾਰਾ ਬੜੀ ਹੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ।ਜਿਕਰਯੋਗ ਹੈ ਕਿ ਆਲੇ ਦੁਆਲੇ ਦੇ ਕਿਲਾ ਭਰੀਆਂ, ਕੁੰਨਰਾਂ, ਦੁੱਗਾਂ, ਲੌਂਗੋਵਾਲ ਆਦਿ ਪਿੰਡਾਂ ਦੀਆਂ ਸੰਗਤਾਂ ਵਲੋਂ ਇਹ ਭੰਡਾਰਾ ਹਰ ਛਿਮਾਹੀ ਨੂੰ ਮੰਗਲਵਾਰ ਵਾਲੇ ਦਿਨ ਡੇਰੇ ਵਿਖੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ।ਕਾਂਗਰਸ ਦੇ ਹਲਕਾ ਇੰਚਾਰਜ਼ ਮੈਡਮ ਦਾਮਨ ਥਿੰਦ ਬਾਜਵਾ ਵਿਸ਼ੇਸ਼ ਤੌਰ ‘ਤੇ ਪਹੁੰਚੇ।ਉਨ੍ਹਾਂ ਨੂੰ ਬਾਬਾ ਮੇਹਰ ਦਾਸ ਕਮੇਟੀ ਚੈਰੀਟੇਬਲ ਕਮੇਟੀ ਮੈਂਬਰਾਂ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਇਕ ਮੰਗ ਪੱਤਰ ਸੌਂਪ ਕੇ ਡੇਰੇ ਨੂੰ ਇੱਕ ਜਰਨੇਟਰ ਦੇਣ ਦੀ ਮੰਗ ਕੀਤੀ ਗਈ।ਹਲਕਾ ਇੰਚਾਰਜ਼ ਮੈਡਮ ਦਾਮਨ ਬਾਜਵਾ ਨੇ ਕਮੇਟੀ ਨੂੰ ਭਰੋਸਾ ਦਿਵਾਇਆ ਕਿ ਉਹ ਜਲਦ ਹੀ ਜਨਰੇਟਰ ਦਾ ਪ੍ਰਬੰਧ ਕਰਕੇ ਡੇਰੇ ਨੂੰ ਸੌਂਪਣਗੇ।
                   ਬਾਬਾ ਮੇਹਰ ਦਾਸ ਪਾਓ ਵਾਲੇ ਚੈਰੀਟੇਬਲ ਕਮੇਟੀ ਪ੍ਰਧਾਨ ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਸਮੇਂ ਢਾਡੀ ਅਤੇ ਰਾਗੀ ਜਥਿਆਂ ਨੇ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
                  ਇਸ ਮੌਕੇ ਗੁਰਸੇਵਕ ਸਿੰਘ ਚਹਿਲ ਚੇਅਰਮੈਨ, ਅਮਨਪ੍ਰੀਤ ਕੌਂਸਲ ਸਰਪ੍ਰਸਤ, ਧੰਨਾ ਸਿੰਘ ਸਾਬਕਾ ਸਰਪੰਚ ਕਿਲਾ ਭਰੀਆਂ ਮੀਤ ਪ੍ਰਧਾਨ, ਗੁਰਮੀਤ ਸਿੰਘ ਜਨਰਲ ਸਕੱਤਰ, ਮਿੱਠੂ ਸਿੰਘ ਖਜ਼ਾਨਚੀ, ਅਵਤਾਰ ਸਿੰਘ ਸਹਾਇਕ ਸਕੱਤਰ, ਅਜਾਇਬ ਸਿੰਘ ਪ੍ਰੈਸ ਸਕੱਤਰ, ਬਾਲ ਸਿੰਘ ਸਲਾਹਕਾਰ, ਬੂਟਾ ਸਿੰਘ ਮੈਂਬਰ, ਹਰਪਾਲ ਸਿੰਘ ਮੈਂਬਰ, ਲੁਧਿਆਣਾ ਤੋਂ ਉੱਘੇ ਬਿਜ਼ਨੈਸਮੈਨ ਸੇਠ ਅਮਰ ਚੰਦ ਜੈਨ, ਸਾਬਕਾ ਕੌਂਸਲਰ ਕਰਨੈਲ ਸਿੰਘ ਜੱਸੇਕਾ, ਮਨੀਸ਼ ਕੁਮਾਰ ਜੈਨ, ਭਾਜਪਾ ਆਗੂ ਕੁਲਦੀਪ ਕੁਮਾਰ ਮੰਗਲਾ, ਪੰਕਜ਼ ਕੁਮਾਰ ਮੰਗਲਾ ਆਦਿ ਹਾਜ਼ਰ ਸਨ।ਬਾਬਾ ਜੀ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …