ਅੰਮ੍ਰਿਤਸਰ, 9 ਜਨਵਰੀ (ਸੁਖਬੀਰ ਸਿੰਘ) – ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਸੰਗਰੂਰ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵਲੋਂ ਸਮੇਂ-ਸਮੇਂ ਤੇ ਬਜ਼ੁਰਗਾਂ ਲਈ
ਕੈਂਪਾਂ ਅਤੇ ਸੈਮੀਨਾਰਾਂ ਦਾ ਆਯੋਜਨ ਕੀਤਾ ਜਾਂਦਾ ਹੈ।ਇਸੇ ਤਹਿਤ ਸੰਸਥਾ ਦੇ ਮੁੱਖ ਦਫ਼ਤਰ ਬਨਾਸਰ ਬਾਗ ਵਿਖੇ ਸੰਸਥਾ ਦੇ ਪ੍ਰਧਾਨ ਅਤੇ ਗਰੀਨ ਪੰਜਾਬ ਸੋਸਾਇਟੀ ਦੇ ਸੂਬਾ ਪ੍ਰਧਾਨ ਪਾਲਾ ਮੱਲ ਸਿੰਗਲਾ ਦੀ ਅਗਵਾਈ ਹੇਠ ਵਿਸ਼ਾਲ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ।ਜਿਸ ਵਿੱਚ ਚਮੜੀ ਰੋਗਾਂ ਦੇ ਮਾਹਿਰ ਡਾ. ਨਵਦੀਪ ਅਰੋੜਾ, ਮੈਡੀਸਨ ਮਾਹਿਰ ਡਾ. ਹਿਮਾਂਸ਼ੂ ਗਰਗ, ਅੱਖਾਂ ਦੇ ਸਪੈਸ਼ਲਿਸਟ ਡਾ. ਮਨਪ੍ਰੀਤ ਅਤੇ ਉਨ੍ਹਾਂ ਦੀ ਟੀਮ ਵਲੋਂ ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ।ਸਾਰੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤੇ ਮੁਫ਼ਤ ਐਨਕਾਂ ਵੀ ਦਿੱਤੀਆਂ ਗਈਆਂ ਅਤੇ ਜਰੂਰਤਮੰਦਾਂ ਦੀਆਂ ਅੱਖਾਂ ਦੇ ਆਪਰੇਸ਼ਨ ਵੀ ਮੁਫ਼ਤ ਕੀਤੇ ਜਾਣਗੇ।ਸਿਹਤ ਸੰਭਾਲ ਸੰਬੰਧੀ ਇਕ ਸੈਮੀਨਾਰ ਦਾ ਆਯੋਜਨ ਵੀ ਪਾਲਾ ਮਲ ਸਿੰਗਲਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ।ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਸਰਪ੍ਰਸਤ ਅਤੇ ਉਘੇ ਵਾਤਾਵਰਣ ਪ੍ਰੇਮੀ ਗੁਰਪਾਲ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਗੁਰਿੰਦਰਜੀਤ ਸਿੰਘ ਵਾਲੀਆ, ਮੀਤ ਪ੍ਰਧਾਨ ਸੁਧੀਰ ਵਾਲੀਆ, ਅਡੀਸ਼ਨ ਜਨਰਲ ਸਕੱਤਰ ਓ.ਪੀ ਅਰੋੜਾ, ਸਟੋਰ ਮੈਨੇਜਰ ਸੁਰਿੰਦਰ ਸੋਰੀ, ਸੰਯੁਕਤ ਸਕੱਤਰ ਲਾਲ ਚੰਦ ਸੈਣੀ, ਜਥੇਬੰਦਕ ਸਕੱਤਰ ਓ.ਪੀ ਖਿੱਪਲ, ਸੁਖਦੇਵ ਸਿੰਘ ਰਤਨ ਅਤੇ ਸਟੇਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਅਤੇ ਸੁਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ ਹਾਜ਼ਰ ਸਨ।ਗੁਰਿੰਦਰਜੀਤ ਸਿੰਘ ਵਾਲੀਆ ਅਤੇ ਓ.ਪੀ ਅਰੋੜਾ ਨੇ ਮੰਚ ਸੰਚਾਲਨ ਕੀਤਾ।ਪ੍ਰਧਾਨ ਪਾਲਾ ਮਲ ਸਿੰਗਲਾ ਨੇ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦਾ ਅਨਮੋਲ ਖਜ਼ਾਨਾ ਹਨ।ਇਨ੍ਹਾਂ ਦੀ ਸਿਹਤ ਸੰਭਾਲ ਅਤੇ ਖ਼ੁਸਹਾਲ ਜੀਵਨ ਜਿਉਣ ਲਈ ਸਾਨੂੰ ਸਾਰਿਆਂ ਨੂੰ ਯਤਨ ਕਰਨੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਇੱਕ ਨਰੋਆ ਅਤੇ ਤੰਦਰੁਸਤ ਸਮਾਜ ਉਸਾਰਨ ਲਈ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਉਪਰਾਲਾ ਕਰਦੀਆਂ ਰਹਿੰਦੀਆਂ ਹਨ।ਉਸਦੇ ਨਾਲ ਹੀ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਗਾਏ ਜਾਂਦੇ ਹਨ।ਜਰੂਰਤਮੰਦਾਂ ਦੀ ਸੇਵਾ ਲਈ ਇਹ ਸੰਸਥਾ ਹਰ ਸਮੇਂ ਤੱਤਪਰ ਰਹਿੰਦੀ ਹੈ।ਇਸ ਮੈਡੀਕਲ ਕੈਂਪ ਵਿੱਚ 220 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ।
ਇਸ ਸੱਤਦੇਵ ਸ਼ਰਮਾ, ਸੁਖਦੇਵ ਸਿੰਘ ਰਤਨ, ਭਾਰਤ ਭੂਸ਼ਣ, ਗੁਰਮੀਤ ਸਿੰਘ ਕਾਲੜਾ, ਮੱਘਰ ਸਿੰਘ ਸੋਹੀ, ਨਰਾਤਾ ਰਾਮ ਸਿੰਗਲਾ, ਕੈਪਟਨ ਜਸਵੰਤ ਸਿੰਘ, ਰਮੇਸ਼ ਕੁਮਾਰ ਗੋਇਲ, ਹਰਜੀਤ ਕੌਰ ਸਿੱਧੂ, ਗੁਰਲਾਭ ਕੌਰ ਕਾਲੇਕੇ, ਉਸ਼ਾ ਸਕਸੇਨਾ, ਸੁਭਾਸ਼ ਸਕਸੇਨਾ, ਸੱਜਣ ਸਿੰਘ ਪੂਨੀਆ, ਪ੍ਰੇਮ ਚੰਦ ਗਰਗ, ਸ਼ੇਰ ਸਿੰਘ ਪੂਨੀਆ, ਗੁਰਜੰਟ ਸਿੰਘ ਸਿੱਧੂ, ਕੁਲਵੰਤ ਸਿੰਘ, ਜਸਵੰਤ ਸਿੰਘ ਸ਼ਾਹੀ, ਸੁਖਦਰਸ਼ਨ ਸਿੰਘ ਢਿੱਲੋਂ ਆਦਿ ਵੀ ਹਾਜ਼ਰ ਸਨ।ਮਰੀਜ਼ਾਂ ਲਈ ਚਾਹ ਪਾਣੀ ਅਤੇ ਬਿਸਕੁੱਟਾਂ ਦਾ ਇੰਤਜ਼ਾਮ ਕੀਤਾ ਹੋਇਆ ਸੀ।
ਸੰਸਥਾ ਵਲੋਂ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ ਦਾ ਸਨਮਾਨ ਕੀਤਾ ਗਿਆ।ਸਰਪ੍ਰਸਤ ਗੁਰਪਾਲ ਸਿੰਘ ਗਿੱਲ ਵਲੋਂ ਕੈਂਪ ਵਿੱਚ ਦਿੱਤੇ ਗਏ ਸਹਿਯੋਗ ਲਈ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media