Saturday, October 24, 2026

ਔਰੰਗਜੇਬ ਰੋਡ ਦਾ ਨਾਂ ਗੁਰੂ ਗੋਬਿੰਦ ਸਿੰਘ ਰੋਡ ਰਖਵਾਉਣ ਲਈ ਦਿੱਲੀ ਕਮੇਟੀ ਕਰੇਗੀ ਉਪਰਾਲਾ

PPN1911201403
ਨਵੀਂ ਦਿੱਲੀ, 19 ਨਵੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਵਿਖੇ ਔਰੰਗਜੇਬ ਰੋਡ ਦਾ ਨਾਂ ਬਦਲ ਕੇ ਗੁਰੂ ਗੋਬਿੰਦ ਸਿੰਘ ਰੋਡ ਕਰਵਾਉਣ ਵਾਸਤੇ ਜੱਦੋਜਹਿਦ ਕਰ ਰਹੇ ਸਮਾਜਕ ਕਾਰਕੁੰਨਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਸ ਮਸਲੇ ਵਿਚ ਸਹਿਯੋਗ ਮੰਗਿਆ ਹੈ।  ਦਿੱਲੀ ਕਮੇਟੀ ਅੰਤ੍ਰਿੰਗ ਬੋਰਡ ਦੇ ਮੈਂਬਰ ਜਤਿੰਦਰਪਾਲ ਸਿੰਘ ਗੋਲਡੀ ਦੇ ਨਾਲ ਆਏ ਸਮਾਜਿਕ ਕਾਰਕੁੰਨ ਸੁਨੀਲ ਮੱਗੋ ਅਤੇ ਹਰੀਸ਼ ਸਰਮਾ ਨੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਔਰੰਗਜੇਬ ਰੋਡ ਦਾ ਨਾਂ ਗੁਰੂ ਗੋਬਿੰਦ ਸਿੰਘ ਰੋਡ ਕਰਨ ਵਾਸਤੇ ਸਥਾਨਿਕ ਐਜੰਸੀਆਂ ਨਾਲ ਇਸ ਮਸਲੇ ਤੇ ਕੀਤੀ ਗਈ ਗੋਲਬੰਦੀ ਬਾਰੇ ਜਾਣੂੰ ਕਰਵਾਇਆ।
ਔਰੰਗਜੇਬ ਵੱਲੋਂ ਹਿੰਦੂ ਅਤੇ ਸਿੱਖਾਂ ਤੇ ਆਪਣੇ ਰਾਜ ਦੌਰਾਨ ਕੀਤੀ ਗਈ ਤਸ਼ਦੱਤ ਦੇ ਖਿਲਾਫ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਦਿੱੱਤੀ ਗਈ ਸ਼ਹੀਦੀ ਅਤੇ ਗੁਰੂ ਗੋਬਿੰਦ ਸਿੰਘ ਵੱਲੋਂ ਪੇਸ਼ ਕੀਤੀ ਗਈ ਚੁਨੌਤੀ ਨੂੰ ਵੀ ਇਨ੍ਹਾਂ ਕਾਰਕੂੰਨਾਂ ਵੱਲੋਂ ਦਿੱਲੀ ਕਮੇਟੀ ਨੂੰ ਦਿੱਤੇ ਗਏ ਮੰਗ ਪੱਤਰ ਵਿੱਚ ਯਾਦ ਕੀਤਾ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਰੋਡ ਦਾ ਨਾਂ ਰੱਖਣ ਨੂੰ ਅਤਿ ਜ਼ਰੂਰੀ ਦੱਸਦੇ ਹੋਏ ਇਨ੍ਹਾਂ ਕਾਰਕੂੰਨਾਂ ਵੱਲੋਂ ਇਸ ਸਬੰਧ ਵਿੱਚ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਵੈਂਕਇਆ ਨਾਇਡੂ, ਦਿੱਲੀ ਦੇ ਉਪਰਾਜਪਾਲ ਨਜੀਬ ਜੰਗ ਅਤੇ ਐਨ.ਡੀ.ਐਮ.ਸੀ. ਦੇ ਚੇਅਰਮੈਨ ਨੂੰ ਭੇਜੀ ਗਈਆਂ ਚਿੱਠੀਆਂ ਦਾ ਵੀ ਉਤਾਰਾ ਸੌਂਪਿਆ ਗਿਆ। ਜੀ.ਕੇ. ਨੇ ਉਕਤ ਕਾਰਕੂੰਨਾਂ ਵੱਲੋਂ ਕੀਤੀ ਜਾ ਰਹੀ ਜੱਦੋਜਹਿਦ ਦੀ ਸ਼ਲਾਘਾ ਕਰਦੇ ਹੋਏ ਦਿੱਲੀ ਕਮੇਟੀ ਵੱਲੋਂ ਇਸ ਮਸਲੇ ਤੇ ਪੁਰਣ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਲੀਗਲ ਐਕਸ਼ਨ ਕਮੇਟੀ ਦੇ ਕੋ-ਚੇਅਰਮੈਨ ਜਸਵਿੰਦਰ ਸਿੰਘ ਜੌਲੀ ਅਤੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕੋ-ਚੇਅਰਮੈਨ ਵਿਕਰਮ ਸਿੰਘ ਮੌਜੂਦ ਸਨ।

Check Also

ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ) – ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਨੇ …

Leave a Reply