Monday, April 6, 2026

 ਡੀ.ਏੇ.ਵੀ. ਪਬਲਿਕ ਸਕੂਲ ਵਿਖੇ ਚਾਰ ਰੋਜ਼ਾ ਸੀ.ਬੀ.ਐਸ.ਈ. ਰਾਸ਼ਟਰੀ ਚੈਸ ਟੂਰਨਾਮੈਂਟ

PPN1911201402
ਅੰਮ੍ਰਿਤਸਰ, 19 ਨਵੰਬਰ (ਜਗਦੀਫ ਸਿੰਘ ਸੱਗੂ) –  ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਵਿਖੇ ਆਰਿਆ ਰਤਨ ਸ਼੍ਰੀ ਪੂਨਮ ਸੂਰੀ ਜੀ (ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ., ਨਵੀਂ ਦਿੱਲੀ), ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ (ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ) ਅਤੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਦੀ ਸੁਚੱਜੀ ਅਗਵਾਈ ਹੇਠ ਚਾਰ ਰੋਜ਼ਾ (19.11.14 ਟੋ 22.11.14) ਸੀ.ਬੀ.ਐਸ.ਈ. ਚੈਸ ਟੂਰਨਾਮੈਂਟ (ਅੰਡਰ 14 ਅਤੇ ਅੰਡਰ 19) ਦਾ ਆਯੋਜਨ ਬੜੇ ਜੋਸ਼ ਅਤੇ ਉਤਸ਼ਾਹ ਨਾਲ ਕੀਤਾ ਗਿਆ।ਇਸ ਮੌਕੇ ਦੇ ਮੁੱਖ ਮਹਿਮਾਨ ਸੀ.ਬੀ.ਐਸ.ਈ. ਦੇ ਸਪੋਰਟਸ ਡਾਇਰੈਕਟਰ ਸ਼੍ਰੀ ਪੁਸ਼ਕਰ ਵੋਹਰਾ ਅਤੇ ਸਤਿਕਾਰਤ ਮਹਿਮਾਨ ਸੀ.ਬੀ.ਐਸ.ਈ. ਨਿਗਰਾਨ ਆਰ.ਐਸ. ਤਿਵਾਰੀ ਸਨ।ਇਸ ਤੋਂ ਇਲਾਵਾ ਉਦਯੋਗਪਤੀ ਸੁਰਿੰਦਰ ਮਹਿਰਾ, ਸਕੂਲ ਦੇ ਪ੍ਰਬੰਧਕ ਡਾ. ਕੇ.ਐਨ. ਕੌਲ (ਪ੍ਰਿੰਸੀਪਲ ਡੀ.ਏ.ਵੀ. ਕਾਲਜ), ਪ੍ਰਿੰਸੀਪਲ ਸ਼੍ਰੀਮਤੀ ਸ਼ਬਨਮ ਹਾਂਡਾ, ਪ੍ਰਿੰਸੀਪਲ ਸ਼੍ਰੀਮਤੀ ਭੱਲਾ, ਸ਼੍ਰੀ ਸੁਦਰਸ਼ਨ ਕਪ੍ਵਰ, ਸ਼੍ਰੀ ਸਲਵਾਨ ਅਤੇ ਹੋਰ ਉਘੱੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ।
ਇਸ ਰਾਸ਼ਟਰੀ ਚੈਸ ਟੂਰਨਾਮੈਂਟ ਦਾ ਆਰੰਭ ਮੁੱਖ ਮਹਿਮਾਨ ਸ਼੍ਰੀ ਪੁਸ਼ਕਰ ਵੋਹਰਾ ਅਤੇ ਹੋਰ ਮਹਿਮਾਨਾਂ ਨੇ ਸ਼ਮਾ ਰੌਸ਼ਨ ਕਰਕੇ ਕੀਤਾ।ਇਸ ਵਿਸ਼ੇਸ਼ ਮੌਕੇ ਤੇ ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਡੀ.ਏ.ਵੀ. ਗਾਨ ਅਤੇ ਨਾਰੀ ਸ਼ਕਤੀ ਨੂੰ ਦਰਸਾਉਂਦਾ ਇਕ ਖ਼ੂਬਸੂਰਤ ਨਾਚ ਪੇਸ਼ ਕੀਤਾ ਗਿਆ ਜਿਸਦੀ ਮੁੱਖ ਮਹਿਮਾਨ ਸ਼੍ਰੀ ਪੁਸ਼ਕਰ ਵੋਹਰਾ ਨੇ ਬਹੁਤ ਤਾਰੀਫ਼ ਕੀਤੀ ।
ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਸਕੂਲ ਦੀਆਂ ਅਕਾਦਮਿਕ ਅਤੇ ਸ਼ਾਨਦਾਰ ਖੇਡ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਇਸ ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਡਾ. ਨੀਰਾ ਸ਼ਰਮਾ ਨੇ ਦੱਸਿਆ ਕਿ ਇਸ ਵਿੱਚ ਪੰਜ ਜ਼ੋਨ, ਚਾਰ ਗਲਫ਼ ਕਲੱਸਟਰ ਦੇ 72 ਸਕੂਲਾਂ ਦੇ 300 ਤੋਂ ਵੱਧ ਖਿਡਾਰੀ ਭਾਗ ਲੈ ਰਹੇ ਹਨ।ਉਨ੍ਹਾਂ ਨੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਇਸ ਦਿਮਾਗੀ ਖੇਡ ਲਈ ਆਪਣੀਆਂ ਸ਼ੁੱਭਸ਼ਇਛਾਵਾਂ ਦਿੱਤੀਆਂ ।ਟੂਰਨਾਮੈਂਟ ਦੇ ਮੁੱਖ ਮਹਿਮਾਨ ਸ਼੍ਰੀ ਪੁਸ਼ਕਰ ਵੋਹਰਾ ਜੀ ਨੇ ਖਿਡਾਰੀਆਂ ਨੂੰ ਪ੍ਰੇਰਿਤ ਕਰਦੇ ਹੋਏ ਆਪਣੇ ਭਾਸ਼ਣ ਵਿੱਚ ਕਿਹਾ ਕਿ ਕਿਤਾਬਾਂ ਸਾਨੂੰ ਕੇਵਲ ਜਾਣਕਾਰੀ ਦਿੰਦੀਆਂ ਹਨ ਪਰ ਖੇਡਾਂ ਸਾਨੂੰ ਵਿਹਾਰਿਕ ਸਿੱਖਿਆ ਪ੍ਰਦਾਨ ਕਰਦੀਆਂ ਹਨ।ਖੇਡਾਂ ਸਾਨੂੰ ਜੀਵਨ ਜਾਚ ਸਿਖਾਉਂਦੀਆਂ ਹਨ।ਇਹ ਹਾਰ ਅਤੇ ਜਿੱਤ ਨੂੰ ਜੀਵਨ ਵਿੱਚ ਸਹੀ ਅਰਥਾਂ ਵਿੱਚ ਅਪਨਾਉਣਾ ਸਿਖਾਉਂਦੀਆਂ ਹਨ।ਖੇਡਾਂ ਸਾਨੂੰ ਸਮਾਜਿਕ ਅਤੇ ਮਾਨਸਿਕ ਤੌਰ ਤੇ ਬਲ ਦਿੰਦੀਆਂ ਹਨ।ਉਨ੍ਹਾਂ ਨੇ ਇਸ ਮੌਕੇ ਤੇ ਡੀ.ਏ.ਵੀ. ਪਬਲਿਕ ਸਕੂਲ ਦੇ ਖਿਡਾਰੀਆਂ  ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕੀਤੀ ਅਤੇ ਡਾ. ਨੀਰਾ ਸ਼ਰਮਾ ਨੂੰ ਇਸ ਲਈ ਵਧਾਈ ਵੀ ਦਿੱਤੀ ।
ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਨੇ ਆਪਣੀਆਂ ਸ਼ੁੱਭ ਸ਼ਕਾਮਨਾਵਾਂ ਖਿਡਾਰੀਆਂ ਨੂੰ ਭੇਜਦੇ ਹੋਏ ਕਿਹਾ ਕਿ ਕੋਸ਼ਿਸ਼, ਉਮੀਦ ਅਤੇ ਯਤਨਾਂ ਨਾਲ ਹੀ ਅਸੀਂ ਸਫ਼ਲਤਾ ਪ੍ਰਾਪਤ ਕਰ ਸਕਦੇ ਹਾਂ ਅਤੇ ਸਫ਼ਲਤਾ ਸੱਚੀ ਅਤੇ ਸੁੱਚੀ ਹੋਣੀ ਚਾਹੀਦੀ ਹੈ।ਉਨ੍ਹਾਂ ਨੇ ਡਾ. ਨੀਰਾ ਸ਼ਰਮਾ ਨੂੰ ਸੁਚੱਜੇ ਪ੍ਰਬੰਧਾਂ ਲਈ ਵਧਾਈ ਵੀ ਭੇਜੀ । ਸਕੂਲ ਦੇ ਪ੍ਰਬੰਧਕ ਡਾ. ਕੇ.ਐਨ. ਕੌਲ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਮੁੱਖ ਮਹਿਮਾਨ ਅਤੇ ਬਾਕੀ ਆਏ ਸਾਰੇ ਮਹਿਮਾਨਾਂ ਦਾ ਸੁਆਗਤ ਅਤੇ ਧੰਨਵਾਦ ਕੀਤਾ ਅਤੇ ਟੂਰਨਾਮੈਂਟ ਲਈ ਖਿਡਾਰੀਆਂ ਨੂੰ ਪ੍ਰੇਰਿਤ ਵੀ ਕੀਤਾ । ਉਨ੍ਹਾਂ ਨੇ ਖਿਡਾਰੀਆਂ ਨੂੰ ਇਸ ਖੇਡ ਵਿੱਚ ਰਾਸ਼ਟਰੀ ਪਧੱਰ ਤੇ ਮੱਲਾਂ ਮਾਰਨ ਦੀਆਂ ਸ਼ੁੱਭਸ਼ਇਛਾਵਾਂ ਦਿੰਦੇ ਹੋਏ ਕਿਹਾ ਕਿ ਸਫ਼ਲਤਾ ਦਾ ਸੰਬੰਧ ਮਿਹਨਤ, ਹਿੰਮਤ ਅਤੇ ਲਗਨ ਨਾਲ ਹੈ।ਖੇਡਾਂ ਵਿਚ ਭਾਗ ਲੈਣ ਨਾਲ ਵਿਦਿਆਰਥੀ ਇਨ੍ਹਾਂ ਗੁਣਾਂ ਦੇ ਧਾਰਨੀ ਹੋ ਸਕਦੇ ਹਨ ਅਤੇ ਜੀਵਨ ਵਿਚ ਸਫ਼ਲਤਾ ਪ੍ਰਾਪਤ ਕਰ ਸਕਦੇ ਹਨ ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply