Thursday, October 1, 2026

ਕਲਾਕਾਰਾਂ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ ਲੋਹੜੀ ਦਾ ਤਿਉਹਾਰ

ਅੰਮ੍ਰਿਤਸਰ, 11 ਜਨਵਰੀ ( ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਦੇ ਵਿਹੜੇ ਵਿੱਚ ਲੋਹੜੀ ਦੇ ਤਿਉਹਾਰ ਮੌਕੇ ਕਲਾਕਾਰਾਂ ਵਲੋਂ ਲੋਹੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ।ਸਰਦਾਰ ਨਾਨਕ ਸਿੰਘ ਨਾਵਲਿਸਟ ਜੀ ਦੇ ਸਪੁੱਤਰ ਸਰਦਾਰ ਕੁਲਬੀਰ ਸਿੰਘ ਸੂਰੀ ਦੀ ਕਹਾਣੀ “ਸੱਜੀ ਬਾਂਹ” ਤੇ ਆਧਾਰਿਤ ਹਰਿੰਦਰ ਸੋਹਲ ਵਲੋਂ ਨਿਰਦੇਸ਼ਿਤ ਕੀਤੀ ਲਘੂ ਫਿਲਮ “ਲਾਡੋ” ਨੂੰ ਦਰਸ਼ਕਾਂ ਅਤੇ ਕਲਾਕਾਰ ਦੇ ਰੂਬਰੂ ਕੀਤਾ ਗਿਆ।ਇਸ ਫਿਲਮ ਦੇ ਕਲਾਕਾਰ ਵਿਪਨ ਧਵਨ, ਸਤਨਾਮ ਬਿਜਲੀਵਾਲ, ਰੋਜ਼ੀ, ਰੇਸ਼ਮ ਸਿੰਘ, ਸਨਸੀਰਤ ਕੌਰ, ਅਜ਼ੀਜ਼ ਬੱਸੀ, ਜਸਪਾਲ ਸਿੰਘ, ਤਰਲੋਕ ਸਿੰਘ ਮਾਹਲ, ਵਿਸ਼ਾਲਦੀਪ ਸੱਗੂ, ਯੈਰਿਕ, ਲਵਰਾਜ ਬਦੇਸ਼ਾ, ਫਿਲਮ ਦੇ ਕੈਮਰਾ ਮੈਨ ਰਮਨ ਵੋਹਰਾ, ਗੁਰਮੁੱਖ ਚੀਮਾ, ਮੇਕਅੱਪ ਮੈਨ ਸ਼ੈਰੀ, ਫਿਲਮ ਐਡੀਟਰ ਲੱਕੀ ਸਿੰਘ ਫਿਲਮ ਦੇ ਸਹਿ ਨਿਰਦੇਸ਼ਕ ਗੁਰਤੇਜ ਮਾਨ ਤੇ ਸਬ ਟਾਈਟਲ ਕਲਾਕਾਰ ਮਨਪ੍ਰੀਤ ਸੋਹਲ ਆਦਿ ਹਾਜ਼ਰ ਸਨ।ਫਿਲਮ ਨੂੰ ਰਲੀਜ਼ ਕਰਨ ਮੌਕੇ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ ਫਿਲਮ ਦੇ ਲੇਖਕ ਸਰਦਾਰ ਕੁਲਬੀਰ ਸਿੰਘ ਸੂਰੀ, ਸੁਰਿੰਦਰ ਫਰਿਸ਼ਤਾ, ਭੁਪਿੰਦਰ ਸੰਧੁ, ਰਮੇਸ਼ ਯਾਦਵ, ਡਾਕਟਰ ਪੀ.ਐਸ ਗਰੋਵਰ, ਪਵਨਦੀਪ, ਦਲਜੀਤ ਅਰੋੜਾ, ਬਿਕਰਮਜੀਤ, ਸੁਖਵਿੰਦਰ ਬਦੇਸ਼ਾ, ਸੰਤੋਖ ਸਿੰਘ ਚਾਹਲ, ਪ੍ਰਿਅੰਕਾ ਬੱਸੀ ਅਤੇ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਫਿਲਮ ਵੇਖ ਕੇ ਫਿਲਮ ਦੀ ਭਰਪੂਰ ਸ਼ਲਾਘਾ ਕੀਤੀ।
                 ਇਸ ਉਪਰੰਤ ਹਾਜ਼ਰ ਕਲਾਕਾਰਾਂ ਵਲੋਂ ਵਿਰਸਾ ਵਿਹਾਰ ਦੀ ਹਰਭਜਨ ਜੱਬਲ ਯਾਦਗਾਰੀ ਸੱਥ ਵਿੱਚ ਲੋਹੜੀ ਦਾ ਭੁੱਗਾ ਬਾਲ ਕੇ ਲੋਹੜੀ ਦਾ ਤਿਉਹਾਰ ਮਨਾਇਆ।ਜਿਸ ਵਿੱਚ ਲੋਹੜੀ ਨਾਲ ਸਬੰਧਤ ਗੀਤ, ਸੰਗੀਤ, ਨਾਚ ਅਤੇ ਹਾਸ ਮਜਾਕ ਵਾਲੇ ਚੁਟਕਲੇ ਅਤੇ ਸ਼ੇਅਰੋ ਸ਼ਾਅਰੀ ਨਾਲ ਭਰਪੂਰ ਸ਼ਾਮ ਬਿਤਾਈ।ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ, ਸਕੱਤਰ ਰਮੇਸ਼ ਯਾਦਵ ਤੇ ਭੁਪਿੰਦਰ ਸਿੰਘ ਸੰਧੂ ਨੇ ਸਾਰਿਆਂ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ।
                    ਇਸ ਮੋਕੇ ਕਮੇਡੀਅਨ ਰਾਜਬੀਰ ਕੌਰ, ਸੁਰਿੰਦਰ ਫਰਿਸ਼ਤਾ (ਘੁੱਲੇ ਸ਼ਾਹ), ਹਰਦੀਪ ਗਿੱਲ, ਅਨੀਤਾ ਦੇਵਗਨ, ਹਰਮੀਤ ਆਰਟਿਸਟ, ਧਰਮਿੰਦਰ ਅੋਲਖ, ਪਰਮਜੀਤ ਕੋਰ, ਇੰਦਰੇਸ਼ ਮੀਤ, ਅਮਰਪਾਲ, ਸਾਜਨ ਸਿੰਘ, ਐਸ.ਐਸ ਬਤਰਾ, ਏ.ਪੀ.ਐਸ ਬਤਰਾ, ਸਵਰਾਜ ਸਿੰਘ, ਰਕੇਸ਼ ਕਪੂਰ, ਜੇ.ਪੀ ਸਿੰਘ, ਨਵਦੀਪ ਕੌਰ, ਕਰਨ ਗਿੱਲ, ਅਮਨ ਭਾਰਤਵਾਜ, ਕੁਲਵੰਤ ਸਿੰਘ ਲਾਈਟ ਸਾਊਂਡ, ਹਰਪ੍ਰੀਤ ਸਿੰਘ ਆਦਿ ਨੇ ਸ਼ਿਰਕਤ ਕੀਤੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …