ਸਮਰਾਲਾ, 11 ਜਨਵਰੀ (ਇੰਦਰਜੀਤ ਸਿੰਘ ਕੰਗ) – ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰਕਾਮ ਮੰਡਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਜੁਆਇੰਟ
ਸਕੱਤਰ ਇੰਜੀ: ਜੁਗਲ ਕਿਸ਼ੋਰ ਸਾਹਨੀ ਦੀ ਪ੍ਰਧਾਨਗੀ ਹੇਠ ਹੋਈ।ਸਭ ਤੋਂ ਪਹਿਲਾਂ ਗੁਰਸ਼ਰਨ ਸਿੰਘ ਕੋਟਾਲਾ ਸਾਬਕਾ ਸਕੱਤਰ, ਇੰਦਰਜੀਤ ਸਿੰਘ ਵਸਿਸ਼ਟ ਜੇ.ਈ -1 ਮਾਛੀਵਾੜਾ ਸਾਹਿਬ ਅਤੇ ਮਨਮੋਹਣ ਸਿੰਘ ਸਮਸ਼ਪੁਰ ਦੀ ਬੇਵਕਤੀ ਮੌਤ ‘ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਉਪਰੰਤ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਭੱਤੇ ਅਤੇ ਪੇਅ ਸਕੇਲ 2016 ਤੋਂ ਲਾਗੂ ਨਾ ਕਰਨ ‘ਤੇ ਮੰਗ ਕੀਤੀ ਗਈ ਕਿ ਪੈਨਸ਼ਨਰਾਂ ਨੂੰ ਹਰ ਤਰ੍ਹਾਂ ਦੇ ਭੱਤੇ ਅਤੇ ਪੇ ਸਕੇਲ 1-1-16 ਤੋਂ ਦਿੱਤੇ ਜਾਣ।ਸਰਕਾਰ ਵਲੋਂ 119 ਪ੍ਰਤੀਸ਼ਤ ਡੀ.ਏ ਸਬੰਧੀ ਮੰਨਣ ਉਪਰੰਤ ਨਾ ਦੇਣ ‘ਤੇ ਸਬੰਧੀ ਪੈਨਸ਼ਨਰਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ।ਇਸ ਸਬੰਧੀ ਪੈਨਸ਼ਨਰਾਂ ਵਲੋਂ 11 ਜਨਵਰੀ ਨੂੰ ਜੋ ਧਰਨਾ ਦਿੱਤਾ ਜਾਣਾ ਸੀ, ਉਹ ਚੋਣ ਜ਼ਾਬਤਾ ਲੱਗਣ ਕਾਰਨ ਮੁਅੱਤਲ ਕਰ ਦਿੱਤਾ ਗਿਆ।ਉਕਤ ਮੰਗਾਂ ਤੋਂ ਇਲਾਵਾ ਪੈਨਸ਼ਨਰਾਂ ਨੂੰ ਬਿਜਲੀ ਬਿੱਲਾਂ ਵਿੱਚ ਰਿਆਇਤ ਦੇਣ, ਜਨਵਰੀ 2016 ਤੋਂ ਪੈਨਸ਼ਨਰਾਂ ਨੂੰ ਪੇਅ ਸਕੇਲ ਤੁਰੰਤ ਲਾਗੂ ਕਰਨ, ਰਹਿੰਦੇ ਮਹਿੰਗਾਈ ਭੱਤੇ ਦੀ ਤੁਰੰਤ ਅਦਾਇਗੀ / ਪਿਛਲੇ ਬਕਾਏ ਯਕਮੁਸ਼ਤ ਦੇਣ, ਮੈਡੀਕਲ ਵਿੱਚ ਜੋ ਨਿਗੂਣਾ ਵਾਧਾ ਕੀਤਾ ਗਿਆ ਹੈ ਉਹ 2500 ਰੁਪਏ ਕਰਨ ਦੀ ਮੰਗ ਕੀਤੀ ਗਈ।ਪੈਨਸ਼ਨਰਾਂ ਨੇ ਕਿਹਾ ਕਿ ਉਨਾਂ ਦੀਆਂ ਮੰਗਾਂ ਵੱਲ
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media