ਅੰਮ੍ਰਿਤਸਰ, 19 ਨਵੰਬਰ (ਸੁਖਬੀਰ ਸਿੰਘ) – ਮਨੁੱਖੀ ਅਧਿਕਾਰ ਮੰਚ ਪੰਜਾਬ (ਰਜਿ:) ਭਾਰਤ ਦੀ ਅੰਮ੍ਰਿਤਸਰ ਇਕਾਈ ਵੱਲੋਂ ਇੱਕ ਵਿਸ਼ਾਲ ਸਨਮਾਨ ਸਮਾਰੋਹ ਮੁੱਖ ਦਫਤਰ ਆਰ.ਟੀ.ਆਈ. ਸੈੱਲ ਅੰਮ੍ਰਿਤਸਰ ਦੇ ਚੇਅਰਮੈਨ ਹਰਜਿੰਦਰ ਸਿੰਘ ਰਾਜਾ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿੱਚ ਮੰਚ ਦੇ ਅੰਮ੍ਰਿਤਸਰ ਦੇ ਪ੍ਰਧਾਨ ਡਾ. ਜਸਬੀਰ ਸਿੰਘ ਰਾਜਪੂਤ, ਅੰਮ੍ਰਿਤਸਰ ਕਨਵੀਨਰ ਤੇ ਜਿਲ੍ਹਾ ਪ੍ਰਧਾਨ ਤਰਨ ਤਾਰਨ ਗੁਰਨਾਮ ਸਿੰਘ ਧੁੰਨਾ ਵਿਸ਼ੇਸ਼ ਤੋਰ ਤੇ ਹਾਜਰ ਹੋਏ, ਜਿੰਨਾਂ ਨੇ ਮੰਚ ਦੇ ਕੋਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ ਵੱਲੋਂ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਮਾਜ ਪ੍ਰਤੀ ਧਾਰਮਿਕ ਗਤੀਵਿਧੀਆਂ ਕਰਕੇੇ ਵਧੀਆ ਸੇਵਾਵਾਂ ਨਿਭਾਉਣ ਵਾਲੇ ਭਾਈ ਅਵਤਾਰ ਸਿੰਘ ਖਾਲਸਾ ਨੂੰ ਬੁੱਧੀਜੀਵੀ ਸੈੱਲ ਅੰਮ੍ਰਿਤਸਰ ਦੇ ਚੇਅਰਮੈਨ ਨਿਯੁੱਕਤ ਕੀਤਾ ਗਿਆ ਹੈ।ਇਸ ਮੌਕੇ ਗੱਲਬਾਤ ਕਰਦਿਆਂ ਉਕਤ ਆਗੂਆਂ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਮਨੁੱਖੀ ਅਧਿਕਾਰ ਮੰਚ ਪੰਜਾਬ ਸਮਾਜਿਕ ਬੁਰਾਈਆਂ ਪ੍ਰਤੀ ਬੜੇ ਵੱਡੇ ਪੱਧਰ ਤੇ ਆਪਣੀਆਂ ਗਤੀਵਿਧੀਆਂ ਜਾਰੀ ਰੱਖ ਰਿਹਾ ਹੈ। ਮੰਚ ਦੀਆਂ ਕਾਰਗੁਜਾਰੀਆਂ ਨੂੰ ਦੇਖਦਿਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਦੇ ਉਦੇਸ਼ ਨਾਲ ਲੋਕ ਬੜੀ ਵੱਡੀ ਪੱਧਰ ਤੇ ਮੰਚ ਨਾਲ ਜੁੜ ਰਹੇ ਹਨ।
ਨਵ-ਨਿਯੁਕਤ ਚੇਅਰਮੈਨ ਭਾਈ ਅਵਤਾਰ ਸਿੰਘ ਖਾਲਸਾ ਨੇ ਕਿਹਾ ਕਿ ਮੰਚ ਦੇ ਕੋਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ ਨੇ ਉਨਾਂ ‘ਤੇ ਵਿਸ਼ਵਾਸ਼ ਕਰਕੇ ਜੋ ਇਹ ਮਾਣ ਬਖਸ਼ਿਆ ਹੈ, ਉਸ ਨੂੰ ਪੂਰਾ ਕਰਨ ਲਈ ਉਹ ਚੜਦੀਕਲ੍ਹਾ ਨਾਲ ਸੇਵਾਵਾਂ ਨਿਭਾਉਣ ਦੇ ਯਤਨ ਕਰਨਗੇ। ਇਸ ਮੋਕੇ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ ਜਨਰਲ ਸਕੱਤਰ ਯੂਥ ਵਿੰਗ ਅੰਮ੍ਰਿਤਸਰ, ਮਨਪੀ੍ਰਤ ਸਿੰਘ ਮੱਲੀ ਵਾਈਸ ਚੇਅਰਮੈਨ ਲੀਗਲ ਸੈੱਲ, ਗਗਨਦੀਪ ਸਿੰਘ ਰਾਜਪੂਤ, ਬਲਦੇਵ ਸਿੰਘ ਬੈਂਕ ਵਾਲੇ, ਅਮਰਦੀਪ ਸਿੰਘ ਰਾਜਪੂਤ, ਫੁਲਜੀਤ ਸਿੰਘ ਵਰਪਾਲ, ਬਾਬਾ ਪਰਮਜੀਤ ਸਿੰਘ ਮੂਲੇਚੱਕ, ਮਨਜੀਤ ਸਿੰਘ ਗਿੱਲ ਆਦਿ ਹਾਜਰ ਸਨ।
Check Also
ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …