ਤਰਸਿੱਕਾ 19 ਨਵੰਬਰ (ਕੰਵਲ ਜੋਧਾਨਗਰੀ) – ਕਸਬਾ ਟਾਂਗਰਾ ਵਿਖੇ ਹਾਈਵੇ ਰੋਡ ਟਰਨ ਪੁਆਇੰਟ ਤੇ ਐਸ. ਆਈ ਸੁਮਿੰਦਰਜੀਤ ਸਿੰਘ ਅਤੇ ਐਸ. ਆਈ ਸਵਰਨਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਲਗਾਏ ਨਾਕੇ ਦੌਰਾਨ ਚਾਰ ਪਹੀਆ ਅਤੇ ਦੋ ਪਹੀਆਂ ਵਾਹਨਾਂ ਦੇ ਚਲਾਣ ਕੀਤੇ ਗਏ।ਇਸ ਸਮੇਂ ਓਵਰ ਲੋਡ, ਬਿਨ੍ਹਾਂ ਕਾਗਜ਼ਾਤ, ਬਿਨ੍ਹਾਂ ਹੈਲਮਟ ਅਤੇ ਗਲਤ ਸਾਈਡ ਤੋਂ ਆ ਰਹੇ ਵਾਹਨਾਂ ਦੇ ਚਲਾਣ ਕੱਟੇ ਗਏ ਅਤੇ ਮੌਕੇ ਤੇ ਜ਼ੁਰਮਾਨੇ ਵਸੂਲ ਕੀਤੇ ਗਏ।
ਇਸ ਮੌਕੇ ਵਾਹਨਾਂ ਤੇ ਪ੍ਰੈਸ ਅਤੇ ਪੁਲਿਸ ਵਾਰਗੇ ਸਟਿਕਰ ਲਗਾਏ ਹੋਏ ਵਾਹਨਾਂ ਨੂੰ ਵੀ ਰੋਕ ਕੇ ਚੈੱਕ ਕੀਤਾ ਗਿਆ ਅਤੇ ਤਲਾਸ਼ੀ ਲਈ ਗਈ ਅਤੇ ਜਾਅਲੀ ਤੌਰ ਤੇ ਲਗਾਏ ਗਏ ਪ੍ਰੈਸ ਅਤੇ ਪੁਲਿਸ ਦੇ ਸਟਿਕਰ ਉਤਾਰੇ ਗਏ ਅਤੇ ਅਜਿਹੇ ਵਿਅਕਤੀਆਂ ਨੂੰ ਇਹਨਾਂ ਦਾ ਦੁਰਉਪਯੋਗ ਨਾ ਕਰਨ ਲਈ ਹਦਾਇਤਾਂ ਦਿੰਦੇ ਹੋਏ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ।ਪੁਲਿਸ ਅਧਿਾਕਰੀਆਂ ਵਲੋਂ ਦੁਆਰਾ ਇਸ ਮੌਕੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਵੀ ਦਿੱਤੀ।ਇਸ ਮੌਕੇ ਉਹਨਾਂ ਦੇ ਨਾਲ ਏ.ਐਸ.ਆਈ ਸਵਿੰਦਰ ਸਿੰਘ, ਐਚ. ਸੀ ਪ੍ਰਿਤਪਾਲ ਸਿੰਘ, ਐਚ. ਸੀ ਸ਼ੰਕਰ ਸਿੰਘ ਆਦਿ ਹਾਜ਼ਰ ਸਨ ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …