Sunday, March 22, 2026

ਮੁੱਢਲਾ ਸਿਹਤ ਕੇਂਦਰ ਬਲਾਚੌਰ `ਚ ਨਵ-ਜਨਮੀਆਂ ਲੜਕੀਆਂ ਦਿੱਤੀ ਲੋਹੜੀ

ਧੀਆ ਪੁੱਤਰ ਇੱਕ ਸਮਾਨ ਹਨ – ਡਾ. ਕੁਲਵਿੰਦਰ ਮਾਨ

ਬਲਾਚੌਰ, 14 ਜਨਵਰੀ (ਓਮੇਸ਼ ਜੋਸ਼ੀ) – ਸਥਾਨਕ ਨਗਰ ਕੌਂਸਲ ਬਲਾਚੌਰ ਦੇ ਪਿੰਡ ਸਿਆਣਾ ਦੇ ਮੁੱਢਲਾ ਸਿਹਤ ਕੇਂਦਰ ਵਿਖੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਕੁਲਵਿੰਦਰ ਮਾਨ ਦੀ ਅਗਵਾਈ ‘ਚ ਹਸਪਤਾਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ।ਇਸ ਸਮੇਂ ਹਸਪਤਾਲ ਵਿੱਚ ਨਵ-ਜਨਮੀਆਂ ਲੜਕੀਆਂ ਅਤੇ ਲੜਕਿਆਂ ਨੂੰ ਲੋਹੜੀ ਦਿੱਤੀ ਗਈ।ਡਾ. ਕੁਲਵਿੰਦਰ ਮਾਨ ਨੇ ਕਿਹਾ ਕਿ ਲੜਕੀਆ ਕਿਸੇ ਵੀ ਖੇਤਰ ਵਿੱਚ ਹੁਣ ਲੜਕਿਆਂ ਤੋਂ ਪਿੱਛੇ ਨਹੀ ਹਨ।ਇਸ ਲਈ ਲੜਕੀਆਂ ਨੂੰ ਲੜਕਿਆਂ ਵਾਂਗ ਹੀ ਪ੍ਰੇਮ ਪਿਆਰ ਦੇਣ ਦੇ ਨਾਲ ਨਾਲ ਉਹਨਾ ਦੇ ਚੰਗੇ ਭਵਿੱਖ ਲਈ ਪੜਾਈ ਲਿਖਾਈ ਕਰਾਉਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਭਾਰਤ ਨੂੰ ਵਿਸ਼ਵ ‘ਚ ਮੋਹਰੀ ਦੇਸ਼ ਬਣਾਉਣ ਲਈ ਲੜਕੀਆਂ ਨੂੰ ਸਿੱਖਿਅਤ ਕਰਨਾ ਸਮੇਂ ਦੀ ਲੋੜ ਹੈ।‘ਧੀਆਂ ਦੀ ਲੋਹੜੀ’ ਨੂੰ ਉਨਾਂ ਇੱਕ ਸ਼ਲਾਘਾਯੋਗ ਉਪਰਾਲਾ ਦੱਸਿਆ, ਜੋ ਸਮਾਜ ਵਿੱਚ ਲੜਕੀ ਦੀ ਸਥਿਤੀ ਨੂੰ ਬਦਲਣ ‘ਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ।ਉਹਨਾਂ ਸਟਾਫ ਵਲੋਂ ਕੀਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਨਵਜਨਮੀਆਂ ਪੰਜ ਲੜਕੀਆਂ ਅਤੇ ਦੋ ਲੜਕਿਆ ਦੇ ਮਾਪਿਆਂ ਨੂੰ ਵਧਾਈ ਅਤੇ ਲੋਹੜੀ ਦਿੱਤੀ।
                      ਇਸ ਮੌਕੇ ਡਾ. ਚਰਨਦੀਪ ਮੌਜੀ , ਡਾ. ਸੰਦੀਪ ਗਿੱਲ, ਡਾ. ਨਵਦੀਪ ਤੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …