Tuesday, August 4, 2026

ਚੋਣਾਂ ਦੇ ਮੱਦੇਨਜ਼ਰ ਬਲਾਚੌਰ ਪੁਲਿਸ ਨੇ ਕੱਢਿਆ ਫਲੈਗ ਮਾਰਚ

ਬਲਾਚੌਰ, 14 ਜਨਵਰੀ (ਓਮੇਸ਼ ਜੋਸ਼ੀ) – ਅਗਾਮੀ ਵਿਧਾਨ ਸਭਾ ਚੋਣਾਂ ਤੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਇਲਾਕੇ ਅੰਦਰ ਅਮਨ ਤੇ ਸ਼ਾਂਤੀ ਬਰਕਰਾਰ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਗੜਬੜੀ, ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਅੱਜ ਬਲਾਚੌਰ ‘ਚ ਡੀ.ਐਸ.ਪੀ ਤਰਲੋਚਨ ਸਿੰਘ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ।ਜੋ ਵੱਖ-ਵੱਖ ਸਥਾਨਾਂ ਦਾ ਚੱਕਰ ਲਗਾ ਕੇ ਵਾਪਸ ਮੇਨ ਚੌਕ ਬਲਾਚੌਰ ਪੱਜਾ।ਡੀ.ਐਸ.ਪੀ ਬਲਾਚੌਰ ਤਰਲੋਚਨ ਸਿੰਘ ਵਲੋਂ ਨੇ ਦੱਸਿਆ ਕਿ ਚੋਣਾਂ ਮੌਕੇ ਕਿਸੇ ਵੀ ਗੜਬੜੀ, ਹਿੰਸਾ ਖਤਮ ਕਰਨ ਅਤੇ ਹਰ ਇੱਕ ਨਾਗਰਿਕ ਵਿੱਚ ਸੁਰੱਖਿਆ ਦੀ ਭਾਵਨਾ ਲਈ ਫਲੈਗ ਮਾਰਚ ਕੱਢਿਆ ਗਿਆ ਹੈ।ਉਹਨਾਂ ਕਿਹਾ ਸ਼ਹਿਰ ਵਿੱਚ ਦਿਨ ਬ ਦਿਨ ਵੱਧ ਰਹੀਆਂ ਸਰਗਰਮੀਆਂ ਨੂੰ ਵੇਖ ਕੇ ਇਹ ਮਾਰਚ ਚੋਣ ਜ਼ਾਬਤਾ ਲੱਗਣ ਉਪਰੰਤ ਕੱਢਿਆ ਗਿਆ।ਉਹਨਾਂ ਸਮੂਹ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਲਾਕੇ ਅੰਦਰ ਅਮਨ ਸ਼ਾਂਤੀ ਕਾਇਮ ਰੱਖਣ ਲਈ ਪੁਲਿਸ ਦਾ ਪੂਰਾ ਪੂਰਾ ਸਾਥ ਦੇਣ।ਉਹਨਾਂ ਕਿਸੇ ਵੀ ਤਰ੍ਹਾਂ ਦੇ ਸ਼ੱਕੀ ਵਿਅਕਤੀ ਅਤੇ ਲਾਵਾਰਸ ਸਮਾਨ ਦੀ ਸੂਚਨਾਂ ਤੁਰੰਤ ਪੁਲਿਸ ਨੂੰ ਦੇਣ ਦੀ ਅਪੀਲ ਵੀ ਕੀਤੀ।
                  ਡੀ.ਐਸ.ਪੀ ਬਲਾਚੌਰ ਤਰਲੋਚਨ ਸਿੰਘ ਦੀ ਫਲੈਗ ਮਾਰਚ ਦੀ ਟੀਮ ਵਿੱਚ ਮੁਖ ਥਾਣਾ ਅਫਸਰ ਸਿਟੀ ਗੁਰਮੀਤ ਸਿੰਘ, ਥਾਣਾ ਮੁੱਖੀ ਕਾਠਗੜ੍ਹ ਭਰਤ ਮਸੀਹ, ਥਾਣਾ ਸਦਰ ਮੁੱਖੀ ਸੰਨੀ ਖੰਨਾ ਤੇ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਅਤੇ ਪੈਰਾ ਮਿਲਟਰੀ ਦੇ ਜਵਾਨ ਮੌਜ਼ੂਦ ਸਨ।

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …