Tuesday, April 7, 2026

ਮਜੀਠੀਆ ਖਿਲਾਫ ਕਰੋਨਾ ਪਾਬੰਦੀਆਂ ਦੀ ਉਲੰਘਣਾ ਦੇ ਦੋਸ਼ ਹੇਠ ਐਫ.ਆਈ.ਆਰ.ਦਰਜ਼

ਅੰਮ੍ਰਿਤਸਰ, 16 ਜਨਵਰੀ (ਸੁਖਬੀਰ ਸਿੰਘ) – ਬੀਤੇ ਦਿਨ ਅੰਮ੍ਰਿਤਸਰ ਪੁੱਜੇ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਦੇ ਸਵਾਗਤ ਲਈ ਅੰਮ੍ਰਿਤਸਰ-ਜਲੰਧਰ ਰੋਡ ‘ਤੇ ਇਕੱਠੇ ਹੋਏ ਅਕਾਲੀ ਦਲ ਦੇ ਵਰਕਰਾਂ ਵੱਲੋਂ, ਜਿਸ ਤਰਾਂ ਕਰੋਨਾ ਪਾਬੰਦੀਆਂ ਦੀ ਉਲੰਘਣਾ ਕੀਤੀ ਗਈ ਉਸ ਨੂੰ ਗੰਭੀਰਤਾ ਨਾਲ ਲੈਂਦੇ ਜਿਲ੍ਹਾ ਪ੍ਰਸ਼ਾਸਨ ਨੇ ਉਨਾਂ ਵਿਰੁੱਧ ਬੀਤੀ ਰਾਤ ਵੱਖ-ਵੱਖ ਧਰਾਵਾਂ ਤਹਿਤ ਐਫ.ਆਈ.ਆਰ ਦਰਜ਼ ਕਰਵਾਈ ਹੈ।
                    ਪ੍ਰਾਪਤ ਜਾਣਕਾਰੀ ਅਨੁਸਾਰ ਇਹ ਐਫ.ਆਈ.ਆਰ ਡਿਜ਼ਾਸਟਰ ਮੈਨਜਮੈਂਟ ਐਕਟ 2005, ਐਪੇਡੈਮਿਕ ਡਜੀਜ਼ ਐਕਟ 1897 ਅਤੇ ਆਈ ਪੀ ਸੀ 1860 ਤਹਿਤ ਸੁਲਤਾਨਵਿੰਡ ਥਾਣੇ ਵਿਚ ਦਰਜ਼ ਕੀਤੀ ਗਈ ਹੈ।ਦੱਸਿਆ ਗਿਆ ਹੈ ਕਿ ਹਲਕਾ ਪੂਰਬੀ ਵਿਚ ਤਾਇਨਾਤ ਐਫ.ਐਸ.ਟੀ ਟੀਮ, ਜੋ ਕਿ ਉਸ ਵਕਤ ਡਿਊਟੀ ‘ਤੇ ਸੀ, ਨੂੰ ਸੂਚਨਾ ਮਿਲੀ ਕਿ ਸੜਕ ਉਤੇ ਸੈਂਕੜੇ ਲੋਕਾਂ ਦਾ ਇਕੱਠ ਹੈ, ਜੋ ਕਿ ਮਜੀਠੀਆ ਦੇ ਸਵਾਗਤ ਲਈ ਆਇਆ ਹੈ।ਟੀਮ ਨੇ ਮੌਕੇ ‘ਤੇ ਜਾ ਕੇ ਵੇਖਿਆ ਤੇ ਇਸ ਦੀ ਵੀਡੀਓ ਰਿਕਾਰਡਿੰਗ ਕੀਤੀ।ਜਿਸ ਵਿਚ ਇਹ ਲੋਕ ਮਜੀਠੀਆ ਨੂੰ ਸਿਰੋਪੇ ਅਤੇ ਹਾਰ ਪਾਉਂਦੇ ਨਜ਼ਰ ਆ ਰਹੇ ਹਨ।ਸੈਂਕੜੇ ਲੋਕਾਂ ਦਾ ਇਹ ਇਕੱਠ ਕਰੋਨਾ ਕਾਰਨ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਨਾਲ-ਨਾਲ ਜਿਲ੍ਹਾ ਮੈਜਿਸਟਰੇਟ ਵੱਲੋਂ ਚੋਣਾਂ ਕਾਰਨ ਲਗਾਈਆਂ ਪਾਬੰਦੀਆਂ ਦੀ ਵੀ ਉਲੰਘਣਾ ਹੈ।ਉਕਤ ਹਵਾਲੇ ਤਹਿਤ ਸੁਲਤਾਨਵਿੰਡ ਪੁਲਿਸ ਥਾਣੇ ਵਿਚ ਐਫ.ਆਈ.ਆਰ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Check Also

ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …