ਸੁਖਬੀਰ ਬਾਦਲ, ਮਜੀਠੀਆ ਤੇ ਤਲਬੀਰ ਗਿੱਲ ਨੇ ਕੀਤਾ ਸਵਾਗਤ
ਅੰਮ੍ਰਿਤਸਰ, 20 ਜਨਵਰੀ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਦੱਖਣੀ ’ਚ ਕਾਂਗਰਸ ਪਾਰਟੀ ਨੂੰ ਕੱਲ ਤਕੜਾ ਝਟਕਾ ਲੱਗਾ ਜਦੋਂ ਅਕਾਲੀ ਬਸਪਾ ਗਠਜੋੜ ਦੇ
ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਦੀ ਪ੍ਰੇਰਣਾ ਸਦਕਾ ਕਾਂਗਰਸ ਦੇ 3 ਮੋਜ਼ੂਦਾ ਕੌਂਸਲਰ ਆਪਣੇ ਸੈਂਕੜੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਬਾਦਲ ’ਚ ਸ਼ਾਮਲ ਹੋ ਗਏ।ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸਵਾਗਤ ਕੀਤਾ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਦਾ ਸਭ ਤੋਂ ਵੱਡਾ ਮਾਈਨਿੰਗ ਮਾਫੀਆ ਹੈ।ਜਿਸ ਨੇ 3 ਮਹੀਨਿਆਂ ’ਚ 300 ਕਰੋੜ ਰੁਪਏ ਇਕੱਠੇ ਕਰ ਲਏ।ਜੇਕਰ ਚੰਨੀ ਦੇ ਘਰ ਈ.ਡੀ ਦੀ ਰੈਡ ਹੋਵੇ ਤਾਂ ਉਥੇ ਨੋਟਾਂ ਦੇ ਕਈ ਟਰੱਕ ਮਿਲ ਸਕਦੇ ਹਨ।ਉਨਾ ਕਿਹਾ ਕਿ ਪੰਜਾਬ ਨੂੰ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੂਬ ਲੁੱਟਿਆ ਹੈ ਤੇ ਹੁਣ ਮੁੱਖ ਮੰਤਰੀ ਚੰਨੀ ਤੇ ਉਸ ਦੇ ਰਿਸ਼ਤੇਦਾਰ ਲੁੱਟ ਰਹੇ ਹਨ। ਗਠਜੋੜ ਉਮੀਦਵਾਰ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਇਸ ਵਾਰ ਹਲਕਾ ਦੱਖਣੀ ਦੇ ਲੋਕ ਕਾਂਗਰਸੀ ਵਿਧਾਇਕ ਦਾ ਬਿਸਤਰਾ ਗੋਲ ਕਰ ਦੇਣਗੇ।
ਇਸ ਮੋਕੇ ’ਤੇ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋਣ ਵਾਲੇ ਕੌਂਸਲਰ ਜਗਦੀਪ ਸਿੰਘ ਰਿੰਕੂ ਨਰੂਲਾ, ਅਸ਼ਵਨੀ ਕੁਮਾਰ, ਜਸਬੀਰ ਸਿੰਘ ਨਿਜ਼ਾਮਪੁਰਾ (ਤਿੰਨੇ ਕੌਂਸਲਰ), ਜਸਪ੍ਰੀਤ ਸਿੰਘ ਸ਼ੈਰੂ ਹਿਟਲਰ, ਮਾਮਾ ਸਿਕੰਦਰ ਸਿੰਘ, ਚਰਨਜੀਤ ਸਿੰਘ ਨਰੂਲਾ, ਪਰਵਿੰਦਰ ਸਿੰਘ ਸੋਨੂੰ ਅਰੋੜਾ, ਰਾਜਨ ਨਰੂਲਾ, ਚਰਨਜੀਤ ਸਿੰਘ ਰੰਧਾਵਾ, ਸਰਬਜੀਤ ਸਿੰਘ, ਰਾਜਪ੍ਰੀਤ ਸਿੰਘ ਬਿੰਦਰਾ, ਬੀਬੀ ਰਣਧੀਰ ਕੌਰ, ਬਿਕਰਮਜੀਤ ਸਿੰਘ ਰੰਧਾਵਾ, ਜਸਵਿੰਦਰ ਸਿੰਘ ਸੰਧੂ, ਅਦਿਤਿਯਾ ਬਾਲੀ, ਅਮਰਜੀਤ ਸਿੰਘ ਤੇ ਜਗਦੀਸ਼ ਕੁਮਾਰ ਜੱਗੂ ਸਮੇਤ ਵੱਡੀ ਗਿਣਤੀ ’ਚ ਕਾਂਗਰਸ ਦੇ ਅਹੁੱਦੇਦਾਰ ਤੇ ਮੈਂਬਰ ਮੌਜ਼ੂਦ ਸਨ।
Punjab Post Daily Online Newspaper & Print Media