ਅੰਮ੍ਰਿਤਸਰ, 20 ਜਨਵਰੀ (ਸੁਖਬੀਰ ਸਿੰਘ) – ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਬਾਰੇ ਜਾਣਕਾਰੀ ਦਿੰਦਿਆਂ ਉਘੇ ਨਿਊਰੋ ਸਰਜਨ ਡਾ. ਰਾਘਵ ਵਾਧਵਾ ਨੇ ਕਿਹਾ ਹੈ
ਕਿ ਇਹ ਜਿਆਦਾਤਰ 40 ਸਾਲ ਤੋਂ ਬਾਅਦ ਸ਼ੁਰੂ ਹੁੰਦੀ ਹੈ।ਜਿਸ ਨਾਲ ਪਿੱਠ ਵਿੱਚ ਦਰਦ ਜਾਂ ਅਕੜਾ ਪੈਣਾ, ਲੱਤਾਂ ਵਿੱਚ ਖਿੱਚ ਪੈਣੀ, ਪੈਰਾਂ ਵਿੱਚ ਸੁੰਨਾਪਣ, ਲੱਤਾਂ ਜਾਂ ਪੈਰਾਂ ਦਾ ਕਮਜ਼ੋਰ ਹੋ ਜਾਣਾ, ਤੁਰਨ ਫਿਰਨ ਵਿੱਚ ਮੁਸ਼ਕਲ, ਲੈਟਰੀਂਨ ਬਾਥਰੂਮ ਕਰਨ ਜਾਂ ਫਿਰ ਮੰਜ਼ੇ ‘ਤੇ ਪੈ ਜਾਣਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਅਜਿਹਾ ਹੋਣ ‘ਤੇ ਜਲਦ ਮਾਹਿਰ ਡਾਕਟਰ ਦੀ ਸਲਾਹ ਨਾਲ ਐਮ.ਆਰ.ਆਈ ਕਰਵਾ ਕੇ ਅਪਣੀ ਬਿਮਾਰੀ ਦਾ ਪਤਾ ਕਰਨਾ ਚਾਹੀਦਾ ਹੈ।ਡਾ. ਵਾਧਵਾ ਨੇ ਦੱਸਿਆ ਕਿ ਰੀੜ੍ਹ ਦੀ ਹੱਡੀ ਦੇ ਆਪਰੇਸ਼ਨ ਬਹੁਤ ਆਸਾਨ ਤਰੀਕੇ ਨਾਲ ਮਾਇਕਰੋਸਕੋਪ ਜਾਂ ਦੂਰਬੀਨ ਰਾਹੀਂ ਹੋ ਸਕਦੇ ਹਨ।ਨੌਜਵਾਨਾਂ ਵਿਚ ਵੇਟ ਲਿਫਟਿੰਗ ਜਾਂ ਜ਼ਿੰਮ ਦੇ ਕਾਰਨ ਡਿਸਕ ਦੀ ਮੁਸ਼ਕਲ ਆਉਣ ‘ਤੇ ਦੂਰਬੀਨ ਰਾਹੀਂ ਆਪਰੇਸ਼ਨ ਕਰਕੇ ਡਿਸਕ ਦੀ ਪ੍ਰਾਬਲਮ ਤੋਂ ਛੇਤੀ ਨਿਜ਼ਾਤ ਪਾਈ ਜਾ ਸਕਦੀ ਹੈ।ਵਡੇਰੀ ਉਮਰ ਦੇ ਲੋਕਾਂ ਵਿੱਚ ਹੱਡੀ ਕਮਜ਼ੋਰ ਹੋਣ ਕਾਰਨ ਔਸਟੀੳਪ੍ਰੋਟਿਕ ਫਰੈਕਚਰ ਵੀ ਬਿਨ੍ਹਾਂ ਵੱਡੇ ਚੀਰੇ ਤੋਂ ਪਰਕੁਟੇਨੇਅਸ ਤਕਨੀਕ ਨਾਲ ਆਪਰੇਸ਼ਨ ਕੀਤੇ ਜਾ ਸਕਦੇ ਹਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media