ਅੰਮ੍ਰਿਤਸਰ, 29 ਜਨਵਰੀ (ਜਗਦੀਪ ਸਿੰਘ) – ਉਘੇ ਪੱਤਰਕਾਰ ਅਤੇ ਪਬਲਿਕ ਦਿਲਾਸਾ ਵੈਬ ਚੈਨਲ ਤੇ ਰੋਜ਼ਾਨਾ ਈਵਨਿੰਗ ਅਖਬਾਰ ਦੇ ਮਾਲਕ ਤੇ ਮੁੱਖ ਸੰਪਾਦਕ
ਡਾ. ਸ਼ੁਭਦਰਸ਼ਨ ਜੀ ਦਾ 26 ਜਨਵਰੀ ਨੂੰ ਦੇਹਾਂਤ ਹੋ ਗਿਆ।ਉਨਾਂ ਦਾ ਅੰਤਿਮ ਸਸਕਾਰ ਬੀਤੇ ਕੱਲ ਸਥਾਨਕ ਦੁਰਗਿਆਨਾ ਮੰਦਰ ਨੇੜਲੇੇ ਸ਼ਮਸ਼ਾਨ ਘਾਟ ਸ਼ਿਵਪੁਰੀ ਅੰਮ੍ਰਿਤਸਰ ਵਿਖੇ ਕੀਤਾ ਗਿਆ।ਇਸ ਮੌਕੇ ਉਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਿਸ਼ਤੇਦਾਰਾਂ, ਸਬੰਧੀਆਂ ਤੋਂ ਇਲਾਵਾ ਪੱਤਰਕਾਰ ਭਾਈਚਾਰਾ ਮੌਜ਼ੂਦ ਰਿਹਾ।ਡਾ. ਸ਼ੁਭਦਰਸ਼ਨ ਦੀ ਚਿਤਾ ਨੂੰ ਅਗਨੀ ਉਨਾਂ ਦੀਆਂ ਬੇਟੀਆਂ ਸਮ੍ਰਿਤੀ ਸੋਨੀ ਤੇ ਡਾ. ਨੇਹਾ ਸੋਨੀ ਨੇ ਦਿਖਾਈ।ਜਿਕਰਯੋਗ ਹੈ ਕਿ ਉਨਾਂ ਦਾ ਬੇਟਾ ਕਾਰਤਿਕ ਸੋਨੀ ਨਿਊਜੀਲੈਂਡ ਰਹਿੰਦਾ ਹੈ, ਜੋ ਕੋਰੋਨਾ ਕਾਲ ਦੇ ਚੱਲਦਿਆਂ ਇਥੇ ਨਾ ਪਹੁੰਚ ਸਕਿਆ।ਮਹੰਤ ਸ੍ਰੀ ਅਨੰਤਦਾਸ ਜੀ ਮਹਾਰਾਜ ਗੱਦੀਨਸ਼ੀਨ ਗੱਦੀ ਬਾਬਾ ਲਾਲ ਦਿਆਲ ਜੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਪਣੇ ਸੇਵਕ ਪ੍ਰਦੀਪ ਗੋਇਲ ਜੀ ਸਮੇਤ ਵਿਸ਼ੇਸ਼ ਤੌਰ ‘ਤੇ ਪਹੁੰਚੇ।ਮਹੰਤ ਸ੍ਰੀ ਅਨੰਤਦਾਸ ਜੀ ਅਤੇ ਹਾਜ਼ਰ ਹੋਰ ਵੱਖ-ਵੱਖ ਸ਼ਖਸ਼ੀਅਤਾਂ ਨੇ ਡਾ. ਸ਼ੁਭਦਰਸ਼ਨ ਦੀ ਧਰਮ ਪਤਨੀ ਡਾ. ਮੀਨਾਕਸ਼ੀ ਕਾਲਾ ਨਾਲ ਇਸ ਦੁੱਖ ਦੀ ਘੜੀ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਡਾ. ਸ਼ੁਭਦਰਸ਼ਨ ਜੀ ਦੀ ਆਤਮਿਕ ਸ਼ਾਂਤੀ ਲਈ 29 ਜਨਵਰੀ 2022 ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 1-00 ਤੋਂ 2-00 ਵਜੇ ਤੱਕ ਅੰਤਿਮ ਰਸਮ ਚੌਥਾ ਤੇ ਉਠਾਲਾ ਗੰਗਾਹਾਰ ਮੰਦਿਰ ਨਜ਼ਦੀਕ ਪੈਟਰੋਲ ਪੰਪ ਮਜੀਠਾ ਰੋਡ ਅੰਮ੍ਰਿਤਸਰ ਵਿਖੇ ਹੋਵੇਗੀ।
Check Also
ਖਾਲਸਾ ਕਾਲਜ ਵਿਖੇ ਏ.ਆਈ ਬਾਰੇ ਤਿੰਨ ਦਿਨਾਂ ਅੰਤਰਰਾਸ਼ਟਰੀ ਕਾਨਫ਼ਰੰਸ ਸੰਪਨ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਅਤੇ …
Punjab Post Daily Online Newspaper & Print Media