ਪ੍ਰਧਾਨ ਨੇ ਬੋਜ਼ ਇਨੋਵੇਸ਼ਨ ਐਂਡ ਟੈਕਨੋਲਜ਼ੀ ਕੈਲੇਫੋਰਨੀਆ ਦੇ ਅਧਿਕਾਰੀਆਂ ਨਾਲ ਕੀਤੀ ਵਰਚੂਅਲ ਮੀਟਿੰਗ
ਸੁਲਤਾਨਪੁਰ ਲੋਧੀ, 29 ਜਨਵਰੀ ਮ(ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਕਾਲਜਾਂ ਵਿੱਚ ਨਵੇਂ ਰੁਜ਼ਗਾਰ ਮੁੱਖੀ ਕੋਰਸ ਸ਼ੁਰੂ ਕ
ਰਨ ਲਈ ਅਮਰੀਕੀ ਸੰਸਥਾ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ।ਇਸ ਦੇ ਮੁੱਢਲੇ ਦੌਰ ਵਿੱਚ ਅੱਜ ਸ੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬੋਜ ਇੰਨੋਵੇਸ਼ਨ ਐਂਡ ਟੈਕਨੋਲਜ਼ੀ ਕੈਲੇਫੋਰਨੀਆ ਦੇ ਅਧਿਕਾਰੀਆਂ ਨਾਲ ਇੱਕ ਵਰਚੂਅਲ ਮੀਟਿੰਗ ਕੀਤੀ ਗਈ।
ਪ੍ਰਧਾਨ ਐਡਵੋਕੇਟ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਯਤਨ ਆਪਣੇ ਕਾਲਜ਼ਾਂ ਵਿੱਚ ਨਵੇ ਕੋਰਸ ਲਿਆ ਕੇ ਨੌਜ਼ਵਾਨੀ ਨੂੰ ਰੁਜ਼ਗਾਰ ਨਾਲ ਜੋੜਨਾ ਹੈ।ਇਸੇ ਤਹਿਤ ਅੱਜ ਬੋਜ਼ ਇੰਨੋਵੇਸ਼ਨ ਐਂਡ ਟੈਕਨੋਲਜ਼ੀ ਕੈਲੇਫੋਰਨੀਆ ਨਾਲ ਗੱਲਬਾਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਨਵੇਂ ਕੋਰਸ ਬੋਜ਼ ਇਨੋਵੇਸ਼ਨ ਐਂਡ ਅਪਲਾਈਡ ਸੋਫਟਵੇਅਰ ਇੰਜੀਅਰਿੰਗ ਪ੍ਰੋਗਰਾਮ ਵਿੱਚ ਬੀ.ਐਸ.ਸੀ, ਬੀ.ਸੀ.ਏ ਤੇ ਬੀ.ਟੈਕ ਦੇ ਵਿਦਿਆਰਥੀ ਅਪਲਾਈ ਕਰ ਸਕਦੇ ਹਨ।ਇਸ ਲਈ ਪਹਿਲਾਂ ਰਜ਼ਿਸਟਰੇਸ਼ਨ ਹੋਵੇਗੀ ਅਤੇ ਫਿਰ ਟੈਸਟ ਲੈ ਕੇ ਦਾਖਲਾ ਹੋਵੇਗਾ।ਪਹਿਲਾਂ ਤਿੰਨ ਮਹੀਨੇ ਦਾ ਕੋਰਸ ਹੋਵੇਗਾ।ਇਸ ਵਿਚੋਂ ਪਾਸ ਹੋਣ ਵਾਲਿਆਂ ਦਾ ਫਿਰ 9 ਮਹੀਨੇ ਦਾ ਕੋਰਸ ਹੋਵੇਗਾ। ਇਹ ਕੋਰਸ ਵਿਦਿਆਰਥੀਆਂ ਦੀ ਪੜਾਈ ਦੇ ਨਾਲ-ਨਾਲ ਚੱਲੇਗਾ।ਇਸ ਕੋਰਸ ਲਈ 500 ਡਾਲਰ ਮਹੀਨਾ ਫੀਸ ਹੋਵੇਗੀ।ਉਨ੍ਹਾਂ ਦੱਸਿਆ ਕਿ ਇਸ ਲਈ ਚਾਰ ਕਾਲਜ਼ਾਂ ਦੀ ਚੋਣ ਕੀਤੀ ਗਈ ਹੈ, ਜਿਸ ਵਿਚ ਗੁਰੂ ਨਾਨਕ ਇੰਜੀਅਰਿੰਗ ਕਾਲਜ਼ ਲੁਧਿਆਣਾ, ਮਾਤਾ ਗੁਜਰੀ ਕਾਲਜ਼ ਫਤਿਹਗੜ੍ਹ ਸਾਹਿਬ, ਗੁਰੂ ਤੇਗ ਬਹਾਦਰ ਖਾਲਸਾ ਕਾਲਜ਼ ਸ੍ਰੀ ਅਨੰਦਪੁਰ ਸਾਹਿਬ ਤੇ ਖਾਲਸਾ ਕਾਲਜ਼ ਪਟਿਆਲਾ ਸ਼ਾਮਲ ਹਨ।ਇਸ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਯੁਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਵਿਦਿਆਰਥੀ ਵੀ ਦਾਖਲਾ ਲੈ ਸਕਦੇ ਹਨ।ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਬੋਜ਼ ਇੰਨੋਵੇਸ਼ਨ ਐਂਡ ਟੈਕਨੋਲਜ਼ੀ ਵੱਲੋਂ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ, ਜੋ ਦੇਸ਼ ਦੇ ਨਾਲ-ਨਾਲ ਵਿਦੇਸ਼ ‘ਚ ਵੀ ਹੋਣਗੇ।
ਵਰਚੂਅਲੀ ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਗੁਰਮੀਤ ਸਿੰਘ ਬੂਹ, ਈਸਥਰ ਵੋਜਸਿਕੀ, ਅਮਿਤ ਹੁੱਡਾ, ਸੁਮਨ ਚਕਰਬੋਰਤੀ, ਜੋਹਨੀ ਜੇ ਕੰਗ, ਗੌਤਮ, ਹਰਨੇਕ ਸਿੰਘ ਲਾਲੀ, ਵਧੀਕ ਸਕੱਤਰ ਇੰਜ: ਸੁਖਮਿੰਦਰ ਸਿੰਘ, ਮੈਨੇਜਰ ਗੁਰਪ੍ਰੀਤ ਸਿੰਘ ਰੋਡੇ ਹਾਜ਼ਰ ਸਨ।
Punjab Post Daily Online Newspaper & Print Media