ਅੰਮ੍ਰਿਤਸਰ, 30 ਜਨਵਰੀ (ਸੁਖਬੀਰ ਸਿੰਘ) – ਨਯਨ ਗਲੋਬਲ ਫਾਊਂਡੇਸ਼ਨ ਵਲੋਂ ਸੀਜ਼ਨ-5 ਇੰਸਟੀਚਿਊਟ ਵਲੋਂ ਗਣਤੰਤਰ ਦਿਵਸ ਪ੍ਰਧਾਨ ਧੀਰਜ ਗਿੱਲ ਦੀ
ਅਗਵਾਈ `ਚ ਮਨਾਇਆ ਗਿਆ।
ਮਿਉਂਸਪਲ ਕਾਰਪੋਰੇਸ਼ਨ ਦੇ ਸੈਕਟਰੀ ਸੁੁਸ਼ਾਂਤ ਭਾਟੀਆ, ਆਦਰਸ਼ ਫੋਟੋ ਸਟੂਡੀਓ ਦੇ ਐਮ.ਡੀ ਆਦਰਸ਼ ਸ਼ਰਮਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਪ੍ਰਧਾਨ ਧੀਰਜ ਗਿਲ ਸੀਜ਼ਨ-5 ਦੇ ਐਮ.ਡੀ ਰਵੀ ਸੂਦ ਅਤੇ ਅਨੂ ਸੂਦ ਨੇ ਸਾਰੇ ਮਹਿਮਾਨਾਂ ਨੂੰ ‘ਜੀ ਆਇਆਂ’ ਆਖਿਆ।ਪ੍ਰਧਾਨ ਧੀਰਜ ਗਿੱਲ ਨੇ ਕਿਹਾ ਕਿ 26 ਜਨਵਰੀ 1950 ਵਾਲੇ ਦਿਨ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਭਾਰਤੀ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆਂ ਵਿੱਚ ਵੱਡੀ ਜਮਹੂਰੀਅਤ ਬਣਨ ਦਾ ਮਾਣ ਪ੍ਰਾਪਤ ਹੋਇਆ।
ਸੁੁਸ਼ਾਂਤ ਭਾਟੀਆ ਨੇ ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਯੋਧਿਆਂ ਨੂੰ ਯਾਦ ਕਰਦੇ ਕਿਹਾ ਕਿ ਅੱਜ ਇੰਨਾ ਸੂਰਮਿਆਂ ਦੀ ਬਦੌਲਤ ਅਸੀਂ ਸਾਰੇ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ।
ਇਸ ਮੌਕੇ ਹਿਮਾਨੀ, ਮਨਜੀਤ ਸਿੰਘ ਫੁੱਲ, ਵੈਬਵ ਕੁਮਾਰ ਤੇ ਫਾਊਂਡੇਸ਼ਨ ਦੇ ਮੈਂਬਰ ਮੌਜ਼ੂਦ ਸਨ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media