ਸੰਗਰੂਰ, 30 ਜਨਵਰੀ (ਜਗਸੀਰ ਲੌਂਗੋਵਾਲ) – ਹਲਕਾ ਸੁਨਾਮ ਦੇ ਪਿੰਡਾਂ ਉਭਾਵਾਲ, ਕੁੰਨਰਾਂ, ਚੱਠੇ ਅਤੇ ਦੁੱਗਾਂ ਵਿਖੇ ਕਿਰਤੀ ਕਿਸਾਨ ਯੂਨੀਅਨ ਵਲੋਂ ਰੈਲੀਆਂ
ਕਰਕੇ ਚੋਣ ਮੈਦਾਨ ‘ਚ ਕੁੱਦੀਆਂ ਸਿਆਸੀ ਪਾਰਟੀਆਂ ਦੀਆਂ ਨੀਤੀਆਂ ‘ਤੇ ਚਾਨਣਾ ਪਾਇਆ ਅਤੇ 20 ਫਰਵਰੀ ਨੂੰ ਨੋਟਾ ਦਾ ਬਟਨ ਦਬਾਉਣ ਦੀ ਅਪੀਲ ਕੀਤੀ।ਉਨਾਂ ਦੱਸਿਆ ਕਿ ਇਨ੍ਹਾਂ ‘ਚੋਂ ਕਿਸੇ ਵੀ ਪਾਰਟੀ ਦਾ ਪ੍ਰੋਗਰਾਮ ਲੋਕ ਪੱਖੀ ਨਹੀਂ ਤੇ ਕੋਈ ਵੀ ਪਾਰਟੀ ਦੇਸ਼ੀ ਵਿਦੇਸ਼ੀ ਕਾਰਪੋਰਟ ਦਾ ਸਰਮਾਇਆ ਜ਼ਬਤ ਕਰਕੇ ਉਸ ਦਾ ਸਰਕਾਰੀਕਰਨ ਕਰਨ ਦੀ ਗੱਲ ਨਹੀਂ ਕਰਦੀ ਅਤੇ ਨਾ ਹੀ ਭਾਰਤ ਨੂੰ ਵਿਸ਼ਵ ਵਪਾਰ ਸੰਸਥਾ ‘ਚੋਂ ਬਾਹਰ ਕੱਢ ਕੇ ਨਿੱਜੀਕਰਨ ਵਿਸ਼ਵੀਕਰਨ ਅਤੇ ਵਪਾਰੀਕਰਨ ਦੀਆਂ ਨੀਤੀਆਂ ਰੱਦ ਕਰਨ ਦੀ ਗੱਲ ਕਰਦੀ ਹੈ।ਖੇਤੀ ਸੰਕਟ ਦਾ ਕਾਰਨ ਬਣੇ ਸਾਮਰਾਜੀ ਖੇਤੀ ਮਾਡਲ ਦੀ ਥਾਂ ਬਦਲਵਾਂ ਕੁਦਰਤ ਤੇ ਮਨੁੱਖ ਪੱਖੀ ਖੇਤੀ ਮਾਡਲ ਲਾਗੂ ਕਰਨ ਦਾ ਵੀ ਕਿਸੇ ਪਾਰਟੀ ਕੋਲ ਕੋਈ ਪ੍ਰੋਗਰਾਮ ਨਹੀਂ ਹੈ।ਇਸ ਕਰਕੇ ਕਿਸੇ ਸਿਆਸੀ ਪਾਰਟੀ ਦੇ ਹੱਕ ‘ਚ ਵੋਟ ਪਾਉਣ ਦੀ ਥਾਂ “ਨੋਟਾ” ਦਾ ਬਟਨ ਦਬਾਇਆ ਜਾਵੇ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media