ਪਰੰਪਰਿਕ ਗਣਿਤ ਵਿਗਿਆਨੀਆਂ ਦੇ ਯੋਗਦਾਨ ਨੂੰ ਕੀਤਾ ਗਿਆ ਯਾਦ
ਅੰਮ੍ਰਿਤਸਰ, 4 ਫਰਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਰਾਸ਼ਟਰੀ ਗਣਿਤ ਦਿਵਸ ਸਮਾਰੋਹ ਹਰ ਸਾਲ 22 ਦਸੰਬਰ ਨੂੰ ਰਾਮਾਨੁਜਨ ਦਾ
ਜਨਮ ਦਿਨ ਮਨਾਇਆ ਜਾਂਦਾ ਹੈ। ਰਾਸ਼ਟਰੀ ਗਣਿਤ ਦਿਵਸ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਗਣਿਤ ਦੇ ਵਿਕਾਸ ਅਤੇ ਮਾਨਵਤਾ ਦੇ ਵਿਕਾਸ ਵਿੱਚ ਇਸ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਹੈ।ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਅਤੇ ਗਣਿਤ ਵਿਭਾਗ ਨੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ; ਟੈਕਨਾਲੋਜੀ (ਪੀ.ਐਸ.ਸੀ.ਐਸ.ਟੀ.) ਨੈਸ਼ਨਲ ਕੌਂਸਲ ਫਾਰ ਸਾਇੰਸ; ਤਕਨਾਲੋਜੀ ਕਮਿਊਨੀਕੇਸ਼ਨ (ਐਨ.ਸੀ.ਟੀ.ਐਸ.ਸੀ), ਵਿਗਿਆਨ ਵਿਭਾਗ; ਤਕਨਾਲੋਜੀ (ਡੀ.ਐਸ.ਟੀ) ਦੇ ਸਹਿਯੋਗ ਨਾਲ ਰਾਸ਼ਟਰੀ ਗਣਿਤ ਦਿਵਸ ਮਨਾਇਆ ਗਿਆ।
ਸਮਾਰੋਹ ਦਾ ਉਦਘਾਟਨ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਹਰਦੀਪ ਸਿੰਘ ਨੇ ਕੀਤਾ।ਪ੍ਰੋ. ਸਿੰਘ ਨੇ ਅਜਿਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਰਾਸ਼ਟਰੀ ਗਣਿਤ ਦਿਵਸ ਮਨਾਉਣ ਦੀ ਮਹੱਤਤਾ ਬਾਰੇ ਦੱਸਿਆ।ਉਘੇ ਬੁਲਾਰੇ ਡਾ. ਸੁਦੇਸ਼ ਕੌਰ ਖੰਡੂਜਾ, ਆਈ.ਐਨ.ਐਸ.ਏ ਦੇ ਸੀਨੀਅਰ ਵਿਗਿਆਨੀ, ਆਈ.ਆਈ.ਐਸ.ਈ.ਆਰ ਮੋਹਾਲੀ; ਡਾ. ਐਮ. ਰਾਮ ਮੂਰਤੀ, ਏ.ਵੀ ਡਗਲਸ, ਯੂਨੀਵਰਸਿਟੀ ਪ੍ਰੋਫੈਸਰ ਅਤੇ ਕਵੀਨਜ਼ ਰਿਸਰਚ ਚੇਅਰ, ਕਵੀਨਜ਼ ਯੂਨੀਵਰਸਿਟੀ, ਕੈਨੇਡਾ ਅਤੇ ਡਾ. ਅਸ਼ੀਸ਼ ਅਰੋੜਾ, ਪ੍ਰੋਫੈਸਰ ਅਤੇ ਮੁੱਖੀ ਗਣਿਤ ਵਿਭਾਗ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਸਨ।
ਪ੍ਰੋ. ਮੂਰਤੀ ਨੇ ਸ੍ਰੀਨਿਵਾਸ ਰਾਮਾਨੁਜਨ ਦੀ ਗਣਿਤ ਦੀ ਵਿਰਾਸਤ `ਤੇ ਗਿਆਨ ਭਰਪੂਰ ਲੈਕਚਰ ਦਿੱਤਾ।ਪ੍ਰੋ. ਅਸ਼ੀਸ਼ ਅਰੋੜਾ ਨੇ ਪ੍ਰਾਚੀਨ ਭਾਰਤੀ ਗਣਿਤ ਵਿਗਿਆਨੀਆਂ ਅਤੇ ਉਨ੍ਹਾਂ ਦੇ ਯੋਗਦਾਨ ਬਾਰੇ ਗੱਲ ਕੀਤੀ।ਇਸੇ ਦੌਰਾਨ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਗਣਿਤ ਦੇ ਅਲੱਗ ਅਲੱਗ ਵਿਸ਼ਿਆਂ `ਤੇ ਭਾਸ਼ਣ ਦਿੱਤੇ।
ਇਸ ਸਮਾਰੋਹ ਦੋਰਾਨ ਧੰਨਵਾਦੀ ਮਤਾ ਡਾ: ਬਿੰਦੀਆ ਅਰੋੜਾ, ਭੌਤਿਕ ਵਿਗਿਆਨ ਵਿਭਾਗ ਅਤੇ ਡਾ: ਜਤਿੰਦਰ ਸਿੰਘ, ਗਣਿਤ ਵਿਭਾਗ ਨੇ ਪੇਸ਼ ਕੀਤਾ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media