Friday, March 20, 2026

ਸਰੀਰਕ ਸਿਖਲਾਈ ਪ੍ਰੋਗਰਾਮ ‘ਚ ਮਿਲ ਰਹੀ ਨਵੀਂ ਊਰਜ਼ਾ – ਪ੍ਰੋਫੈਸਰਾਂ ਦਾ ਦਾਅਵਾ

ਹਰੇਕ ਵਿਭਾਗ ‘ਚ ਸਰੀਰਕ ਸਿੱਖਿਆ ਸਿਖਲਾਈ ਕੈਂਪਾਂ ਦੀ ਜਰੂਰਤ

ਅੰਮ੍ਰਿਤਸਰ, 4 ਫਰਵਰੀ (ਖੁਰਮਣੀਆਂ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਹਿਯੋਗ ਨਾਲ ਪ੍ਰੋਫ਼ੈਸਰਾਂ ਨੂੰ ਸਰੀਰਕ ਸਿੱਖਿਆ ਸਬੰਧੀ ਦਿੱਤੀ ਜਾ ਰਹੀ ਸਿਖਲਾਈ ਬਹੁਤ ਹੀ ਸ਼ਲਾਘਾਯੋਗ ਕਦਮ ਹੈ।ਇਸ ਪ੍ਰਕਿਰਿਆ ਨੂੰ ਹਰੇਕ ਵਿਭਾਗ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ।ਇਸ 16 ਦਿਨਾਂ ਦੀ ਸਿਖਲਾਈ ਕੈਂਪ ਤੋਂ ਬਾਅਦ ਪ੍ਰੋਫੈਸਰ ਇੱਕ ਨਵੀਂ ਊਰਜ਼ਾ ਲੈ ਕੇ ਆਪਣੇ ਚੌਗਿਰਦੇ ਵਿੱਚ ਵਾਪਸ ਜਾਣਗੇ।ਕੈਂਪ ਵਿੱਚ ਸਿਖਲਾਈ ਲੈ ਰਹੇ ਵੱਖ ਵੱਖ ਪ੍ਰੋਫ਼ੈਸਰਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਹ ਜੋ ਊਰਜਾ ਇਥੋਂ ਲੈ ਕੇ ਜਾ ਰਹੇ ਹਨ ਇਸ ਦਾ ਹੋਰ ਵੀ ਪ੍ਰਸਾਰ ਅਤੇ ਪ੍ਰਚਾਰ ਕਰਨਗੇ।
                 ਇਸ ਤੋਂ ਪਹਿਲਾਂ ਸਰੀਰਕ ਸਿੱਖਿਆ ਦੇ ਸਹਾਇਕ/ ਐਸੋਸੀਏਟ ਪ੍ਰੋਫੈਸਰਾਂ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੱਲ ਰਹੇ 16-ਰੋਜ਼ਾ ਸਿਖਲਾਈ ਪ੍ਰੋਗਰਾਮ ਦੇ 10ਵੇਂ ਦਿਨ ਤਿੰਨ ਅਕਾਦਮਿਕ ਸੈਸ਼ਨ ਆਯੋਜਿਤ ਕੀਤੇ ਗਏ।ਇਹ ਪ੍ਰੋਗਰਾਮ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ ਵਲੋਂ ਪੰਜਾਬ ਦੇ ਉਚੇਰੀ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।ਪਹਿਲੇ ਅਕਾਦਮਿਕ ਸੈਸ਼ਨ ਵਿੱਚ, ਡਾ. ਪਰਮਿੰਦਰ ਸਿੰਘ ਸਹਾਇਕ ਪ੍ਰੋਫੈਸਰ ਸਰੀਰਕ ਸਿੱਖਿਆ ਵਿਭਾਗ ਨੇ ਪ੍ਰਾਚੀਨ ਓਲੰਪਿਕ ਤੋਂ ਆਧੁਨਿਕ ਓਲੰਪਿਕ ਤੱਕ ਸਰੀਰਕ ਸਿੱਖਿਆ ਦੀ ਯਾਤਰਾ ਬਾਰੇ ਆਪਣਾ ਭਾਸ਼ਣ ਦਿੱਤਾ।ਉਨ੍ਹਾਂ ਬਹੁਤ ਸਾਰੀਆਂ ਕਹਾਣੀਆਂ ਸੁਣਾਉਂਦੇ ਹੋਏ ਅਧਿਆਪਕਾਂ ਨੂੰ ਪੁਰਾਤਨ ਸਮੇਂ ਅਤੇ ਆਧੁਨਿਕ ਸਮੇਂ ਵਿੱਚ ਮਨੁੱਖੀ ਸਰੋਤ ਅਤੇ ਬੁਨਿਆਦੀ ਢਾਂਚੇ ਅਤੇ ਖੇਡਾਂ ਬਾਰੇ ਜਾਣੂ ਕਰਵਾਇਆ।
              ਦੂਜੇ ਅਕਾਦਮਿਕ ਸੈਸ਼ਨ ਦਾ ਸੰਚਾਲਨ ਡਾ. ਵੀ.ਪੀ ਲੂੰਬਾ (ਪ੍ਰਿੰਸੀਪਲ ਰਿਟਾ.) ਹਿੰਦੂ ਕਾਲਜ ਅੰਮ੍ਰਿਤਸਰ ਦੁਆਰਾ ਕੀਤਾ ਗਿਆ।ਉਨ੍ਹਾਂ ਨੇ ਇੱਕ ਆਦਰਸ਼ ਅਧਿਆਪਕ ਬਣਨ ਲਈ ਸੰਚਾਰ ਹੁਨਰਾਂ ਬਾਰੇ ਵਿਚਾਰ ਪੇਸ਼ ਕੀਤੇ।ਤੀਜੇ ਅਕਾਦਮਿਕ ਸੈਸ਼ਨ ਵਿੱਚ, ਡਾ. ਰਾਜ ਕੁਮਾਰ ਸ਼ਰਮਾ ਨੇ ਸਰੀਰਕ ਸਿੱਖਿਆ ਅਧਿਆਪਕ: ਵਿਦਿਆਰਥੀਆਂ ਦਾ ਰੋਲ ਮਾਡਲ `ਤੇ ਆਪਣਾ ਭਾਸ਼ਣ ਦਿੱਤਾ।ਸਾਰਿਆਂ ਨੇ ਖੇਡਾਂ ਅਤੇ ਮਨੋਰੰਜਨ ਸੈਸ਼ਨ ਵਿੱਚ ਸ਼ਾਮ ਦੀਆਂ ਖੇਡਾਂ ਅਤੇ ਖੇਡਾਂ ਦੇ ਵਿਸ਼ੇਸ਼ ਸੈਸ਼ਨਾਂ ਵਿੱਚ ਭਾਗ ਲਿਆ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …