ਸੰਗਰੂਰ, 4 ਫ਼ਰਵਰੀ (ਜਗਸੀਰ ਲੌਂਗੋਵਾਲ) – ਇਨਕਲਾਬੀ ਕਮਿਊਨਿਸਟ ਪਾਰਟੀ ਸੀ.ਪੀ.ਆਈ ਐਮ.ਐਲ ਲਿਬਰੇਸ਼ਨ ਦੇ ਉਮੀਦਵਾਰ ਹਰਭਗਵਾਨ ਭੀਖੀ ਨੇ
ਅੱਜ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਦੀ ਯਾਦਗਾਰ ‘ਤੇ ਫੁੱਲ ਚੜ੍ਹਾ ਆਪਣੀ ਚੋਣ ਮੁਹਿੰਮ ਤੇਜ਼ ਕੀਤੀ।ਉਨਾਂ ਨੇ ਜਨਤਾ ਨੂੰ ਲੋਕ ਹਿੱਤਾਂ ਲਈ ਲੜਨ ਵਾਲਿਆਂ ਦੇ ਹੱਕ ‘ਚ ਖੜਣ ਅਤੇ ਉਨਾਂ ਨੂੰ ਵੋਟ ਪਾਉਣ ਦਾ ਸੱਦਾ ਦਿੱਤਾ।ਸੁਨਾਮ ਵਿਖੇ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂ ਗੋਬਿੰਦ ਛਾਜ਼ਲੀ ਤੇ ਉਮੀਦਵਾਰ ਹਰਭਗਵਾਨ ਭੀਖੀ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਜਮਾਤੀ ਕਤਾਰਬੰਦੀ ਤੇਜ਼ ਕਰਨਾ ਹੈ।ਸਾਨੂੰ ਸ਼ਾਹੂਕਾਰਾਂ, ਪੇਂਡੂ ਧਨਾਢਾਂ, ਨਸ਼ੇ ਦੇ ਕਾਲੇ ਕਾਰੋਬਾਰੀਆਂ, ਪੁਲਿਸ ਟਾਊਟਾਂ ਤੇ ਆੜਤੀਆਂ ਦੀ ਨਾ ਵੋਟ ਦੀ ਲੋੜ ਹੈ ਨਾ ਕਿਸੇ ਹੋਰ ਮਦਦ ਦੀ।ਉਨ੍ਹਾਂ ਕਿਹਾ ਕਿ ਜਨਤਾ ਦੇ ਮੁੱਖ ਸਵਾਲ ਸਿੱਖਿਆ, ਰੁਜ਼ਗਾਰ, ਸੇਹਤ ਸੇਵਾਵਾਂ, ਬਿਜਲੀ ਪਾਣੀ ਹਨ।ਜਿਸ ਨੂੰ ਲੈ ਕੇ ਪਾਰਟੀ ਮੈਦਾਨ ‘ਚ ਹੈ।
ਇਸ ਮੌਕੇ ਬਹਾਦਰ ਸਿੰਘ ਚੀਮਾ, ਰਾਣੀ ਕੌਰ ਸੁਨਾਮ, ਮਨਜੀਤ ਕੌਰ ਨਮੋਲ, ਸਰਬਜੀਤ ਕੌਰ ਸੇਰੋਂ, ਨਿਰਭੈ ਸਿੰਘ ਮਾਡਲ ਟਾਊਨ ਸੇਰੋਂ, ਰਾਮ ਕੁਲਾਰਾਂ, ਪਾਲੀ ਢੰਡੋਲੀ ਵਰਿੰਦਰ ਕੌਰ, ਕਰਮਜੀਤ ਜਖੇਪਲ, ਚਰਨਾ ਬਖਸ਼ੀਵਾਲਾ ਆਦਿ ਨੇ ਸੰਬੋਧਨ ਕੀਤਾ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media