ਸੰਗਰੂਰ, 4 ਫ਼ਰਵਰੀ (ਜਗਸੀਰ ਲੌਂਗੋਵਾਲ) – ਕਾਰਜ਼ਕਾਰੀ ਸਿਵਲ ਸਰਜਨ ਡਾ. ਜਗਮੋਹਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰਦੁਆਰਾ ਮਸਤੂਆਣਾ ਸਾਹਿਬ
ਵਿਖੇ ਕੁਸ਼ਟ ਰੋਗ ਵਿਰੋਧੀ ਦਿਵਸ ਮਨਾਇਆ ਗਿਆ।ਜਿਲ੍ਹਾ ਲੈਪਰੋਸੀ ਅਫਸਰ ਡਾ. ਅੰਜ਼ੂ ਸਿੰਗਲਾ ਨੇ ਕਿਹਾ ਕਿ 13 ਫ਼ਰਵਰੀ ਤੱਕ ਮਨਾਏ ਜਾ ਰਹੇ ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪੰਦ੍ਹਰਵਾੜੇ ਤਹਿਤ ਕੁਸ਼ਟ ਰੋਗੀਆਂ ਨਾਲ ਕਿਸੇ ਕਿਸਮ ਦਾ ਭੇਦ ਭਾਵ ਨਾ ਕਰਨ ਸਬੰਧੀ ਅਤੇ ਕੁਸ਼ਟ ਰੋਗ ਦੇ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਉਨਾਂ ਦਸਿਆ ਕਿ ਕੁਸ਼ਟ ਰੋਗ ਇਲਾਜ਼ਯੋਗ ਹੈ ਅਤੇ ਇਸ ਦਾ ਇਲਾਜ਼ ਤਾਂ ਹੀ ਸੰਭਵ ਹੈ ਜੇਕਰ ਮੁੱਢਲੀ ਅਵਸਥਾ ਵਿੱਚ ਇਸ ਦੇ ਚਿੰਨਾਂ ਦੀ ਪਛਾਣ ਕਰਕੇ ਤੁਰੰਤ ਇਲਾਜ਼ ਕਰਵਾਇਆ ਜਾਵੇ।ਉਨਾਂ ਦੱਸਿਆ ਕਿ ਕੁਸ਼ਟ ਜਾਂ ਕਿਸੇ ਹੋਰ ਗੰਭੀਰ ਬਿਮਾਰੀ ਤੋਂ ਪੀੜਤ ਵਿਅਕਤੀਆਂ ਨਾਲ ਸਮਾਜ ਨੂੰ ਹਮੇਸਾਂ ਚੰਗਾ ਵਿਹਾਰ ਕਰਨਾ ਚਾਹੀਦਾ ਹੈ ਤਾਂ ਕਿ ਪੀੜਤ ਵਿਅਕਤੀ ਮਾਨਸਿਕ ਪੱਖੋਂ ਤਕੜਾ ਹੋ ਕੇ ਬਿਮਾਰੀ ਨੂੰ ਮਾਤ ਦੇ ਸਕੇ।
ਡਾ. ਸਿੰਗਲਾ ਨੇ ਦੱਸਿਆ ਕਿ ਚਮੜੀ ਦੇ ਰੰਗ ਨਾਲੋਂ ਫਿੱਕਾ, ਇੱਕ ਜਾਂ ਇੱਕ ਤੋਂ ਜ਼ਿਆਦਾ ਦਾਗ/ਧੱਬੇ ਜੋ ਸੁੰਨ ਹੋਣ ਤੇ ਸੁੱਕੇ ਹੋਣ, ਪਸੀਨਾ ਨਾ ਆਉਣਾ, ਖਾਰਿਸ਼, ਜਲਣ ਜਾਂ ਚੁਭਣ ਨਾ ਹੋਵੇ ਤਾਂ ਕੁਸ਼ਟ ਰੋਗ ਹੋ ਸਕਦਾ ਹੈ। ਉਨਾਂ ਦੱਸਿਆ ਕਿ ਕੁਸ਼ਟ ਰੋਗ ਤੋਂ ਪ੍ਰਭਾਵਿਤ ਹਿੱਸੇ ‘ਤੇ ਮਰੀਜ਼ ਨੂੰ ਠੰਡੇ-ਤੱਤੇ ਅਤੇ ਕਿਸੇ ਵੀ ਤਰਾਂ ਦੀ ਸੱਟ ਲੱਗਣ ਦਾ ਪਤਾ ਨਹੀਂ ਲੱਗਦਾ ਜਿਸ ਕਾਰਨ ਸਰੀਰ ਦੀ ਕਰੂਪਤਾ ਜਾਂ ਅੰਗਹੀਣਤਾ ਹੋ ਜਾਂਦੀ ਹੈ।ਉਨਾਂ ਦੱਸਿਆ ਕਿ ਕੁਸ਼ਟ ਰੋਗ ਮਾਮੂਲੀ ਬਿਮਾਰੀ ਹੈ, ਜੋ ਕਿ ਇੱਕ ਕੀਟਾਣੂ ਨਾਲ ਹੁੰਦਾ ਹੈ।ਉਨ੍ਹਾਂ ਕਿਹਾ ਕਿ ਕੁਸ਼ਟ ਦੀ ਜਾਂਚ ਅਤੇ ਇਲਾਜ਼ ਸਾਰੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਮੁਫਤ ਮਿਲਦਾ ਹੈ।ਇਸ ਦੇ ਇਲਾਜ਼ ਦਾ ਸਮਾਂ 6 ਮਹੀਨੇ ਜਾਂ 12 ਮਹੀਨੇ ਹੁੰਦਾ ਹੈ।
ਇਸ ਮੌਕੇ ਏ.ਐਨ.ਐਮ ਹਰਪਾਲ ਕੌਰ ਨੇ ਕੁਸ਼ਟ ਰੋਗ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਾਲੇ ਪੈਂਫ਼ਲਿਟ ਵੀ ਵੰਡੇ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media