ਸੰਗਰੂਰ, 4 ਫਰਵਰੀ (ਜਗਸੀਰ ਲੌਂਗੋਵਾਲ) – ਸਮੂਹ ਅਧਿਆਪਕ ਜਥੇਬੰਦੀਆਂ ਵਲੋਂ ਜਾਇਜ਼ ਚੋਣ ਡਿਊਟੀਆਂ ਕੱਟਣ ਦੇ ਮੁੱਦੇ ‘ਤੇ ਤਹਿਸੀਲਦਾਰ ਸੰਗਰੂਰ ਸੁਖਵੀਰ
ਸਿੰਘ ਬਰਾੜ ਦੇ ਸੱਦੇ ‘ਤੇ ਦੋ ਰਾਊਂਡਾਂ ਵਿੱਚ ਏ.ਡੀ.ਸੀ ਵਿਕਾਸ ਅਰੁਣ ਕੁਮਾਰ ਸ਼ਰਮਾ ਨਾਲ ਮੀਟਿੰਗ ਹੋਈ।ਇਸ ਦਫਤਰ ਵਲੋਂ ਪੋਲਿੰਗ ਪਾਰਟੀਆਂ ਪਹਿਲਾਂ ਹੀ ਬਣਾ ਕੇ ਭੇਜੇ ਜਾਣ ਕਰਕੇ ਇਸ ਸਥਿਤੀ ਵਿੱਚ ਤੈਅ ਹੋਇਆ ਕਿ ਜਿਹੜੀਆਂ ਡਿਊਟੀਆਂ ਜਥੇਬੰਦੀਆਂ ਵਲੋਂ ਤਿੰਨ ਮੀਟਿੰਗਾਂ ਵਿੱਚ ਦਿੱਤੀਆਂ ਗਈਆਂ ਹਨ, ਉਹਨਾਂ ਵਿਚੋਂ ਜੋ ਡਿਊਟੀਆਂ ਹੁਣ ਤੱਕ ਨਹੀਂ ਕੱਟੀਆਂ, ਉਹਨਾਂ ਦੀ ਸੂਚੀ ਬਣਾ ਕੇ ਡੀ.ਸੀ ਦੀ ਮਨਜ਼ੂਰੀ ਨਾਲ ਕੱਟ ਕੇ ਸੰਬੰਧਤ ਰਿਟਰਨਿੰਗ ਅਫ਼ਸਰ ਨੂੰ ਲਿਖਤੀ ਸੂਚਿਤ ਕੀਤਾ ਜਾਵੇਗਾ।ਇਸ ਗੱਲ ‘ਤੇ ਸਹਿਮਤੀ ਬਣੀ।ਜਥੇਬੰਦੀਆਂ ਵੱਲੋਂ ਆਪਸੀ ਮੀਟਿੰਗ ਵਿੱਚ ਤੈਅ ਹੋਇਆ ਹੈ ਕਿ ਕੱਲ ਤੱਕ ਕੱਟਣ ਲਈ ਦਿੱਤੀਆਂ ਗਈਆਂ ਡਿਊਟੀਆਂ ਦੀ ਇਕ ਕੰਨਸੋਲੀਡੇਟਡ ਸੂਚੀ ਤਿਆਰ ਕੀਤੀ ਜਾਵੇਗੀ।ਜਿਸ ਸਾਥੀ ਦੀ ਡਿਊਟੀ ਨਹੀਂ ਕੱਟੀ ਹੋਵੇਗੀ, ਉਹ ਜਥੇਬੰਦੀਆਂ ਨੂੰ ਸੂਚਿਤ ਕਰ ਦੇਵੇ ਤਾਂ ਜੋ ਹੇਠਾਂ ਭੇਜੇ ਜਾਣ ਵਾਲੇ ਰਿਟਰਨਿੰਗ ਅਫ਼ਸਰਾਂ ਨੂੰ ਪੱਤਰਾਂ ਵਿੱਚ ਉਸਦਾ ਨਾਮ ਦਰਜ਼ ਕਰਵਾਇਆ ਜਾ ਸਕੇ।ਜੇਕਰ ਇਸ ਸਬੰਧੀ ਦਫਤਰ ਏ.ਡੀ.ਸੀ ਕੋਈ ਆਨਾਕਾਨੀ ਕਰੇਗਾ ਤਾਂ ਦੁਬਾਰਾ ਫਿਰ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ।ਇਸ ਕਰਕੇ ਫਿਲਹਾਲ ਸੰਘਰਸ਼ ਮੁਲਤਵੀ ਕੀਤਾ ਜਾਂਦਾ ਹੈ। ਇਸ ਮੀਟਿੰਗ ਵਿੱਚ ਜਥੇਬੰਦੀਆਂ ਵਲੋਂ ਬਲਵੀਰ ਲੌਂਗੋਵਾਲ, ਜੋਤਿੰਦਰ ਜੋਤੀ, ਫਕੀਰ ਸਿੰਘ ਟਿੱਬਾ, ਵਰਿੰਦਰ ਜੀਤ ਸਿੰਘ, ਸਮਸ਼ੇਰ ਸਿੰਘ, ਪਰਵਿੰਦਰ ਸਿੰਘ ਢੀਂਡਸਾ, ਬੱਗਾ ਸਿੰਘ ਸ਼ਾਮਲ ਸਨ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media