ਸੰਯੁਕਤ ਕਿਸਾਨ ਮੋਰਚੇ ਨੁੰ ਹੋਇਆ ਅਲਾਟ ਚੋਣ ਨਿਸ਼ਾਨ ‘ਮੰਜ਼ੀ’
ਸਮਰਾਲਾ, 4 ਫਰਵਰੀ (ਇੰਦਰਜੀਤ ਸਿੰਘ ਕੰਗ) – ਸਮਰਾਲਾ ਵਿਧਾਨ ਸਭਾ ਹਲਕਾ ਪੰਜਾਬ ਭਰ ਵਿੱਚ ਹਾਟ ਸੀਟ ਵਜੋਂ ਦੇਖੀ ਜਾ ਰਹੀ ਹੈ, ਕਿਉਂਕਿ ਇਥੇ ਸੰਯੁਕਤ
ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਬਲਬੀਰ ਸਿੰਘ ਰਾਜੇਵਾਲ ਬਤੌਰ ਮੁੱਖ ਮੰਤਰੀ ਦਾ ਚਿਹਰਾ ਹਨ, ਸੰਯੁਕਤ ਸਮਾਜ ਮੋਰਚੇ ਵਲੋਂ ਚੋਣ ਲੜ ਰਹੇ ਹਨ।ਜਿਵੇਂ ਜਿਵੇਂ 20 ਫਰਵਰੀ ਦਾ ਦਿਨ ਨੇੜੇ ਆ ਰਿਹਾ ਹੈ, ਚੋਣ ਸਰਗਰਮੀਆਂ ਵਿੱਚ ਤੇਜ਼ੀ ਆਉਣੀ ਸ਼ੁਰੂ ਹੋ ਚੁੱਕੀ ਹੈ ਅਤੇ ਸੰਯੁਕਤ ਸਮਾਜ ਮੋਰਚੇ ਨੂੰ ਪਿੰਡਾਂ ਵਿੱਚ ਭਾਰੀ ਸਮੱਰਥਨ ਮਿਲਣ ਲੱਗਾ ਹੈ।ਅੱਜ ਸੰਯੁਕਤ ਕਿਸਾਨ ਮੋਰਚੇ ਦੇ ਉਮੀਦਵਾਰ ਬਲਬੀਰ ਸਿੰਘ ਰਾਜੇਵਾਲ ਨੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ।ਜਿਨ੍ਹਾਂ ਸਮਸ਼ਪੁਰ, ਦੀਵਾਲਾ, ਪੂਰਬਾ, ਨੌਲੜੀ ਕਲਾਂ, ਨੌਲੜੀ ਖੁਰਦ, ਚੱਕ ਮਾਫੀ, ਦਾਊਦਪੁਰ, ਕਲਾਲ ਮਾਜ਼ਰਾ, ਬਰਧਾਲਾਂ, ਢਿੱਲਵਾਂ ਅਤੇ ਬਾਜੀਗਰ ਬਸਤੀ ਢਿੱਲਵਾਂ ਸ਼ਾਮਲ ਹਨ।
ਰਾਜੇਵਾਲ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਨੂੰ ਬਚਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਸਮੇਂ ਪੰਜਾਬ ਜਿਸਨੂੰ ਰਵਾਇਤੀ ਰਾਜਨੀਤਕ ਪਾਰਟੀਆਂ ਨੇ ਬਿਲਕੁੱਲ ਬਰਬਾਦ ਕਰ ਦਿੱਤਾ ਹੈ, ਇਥੋਂ ਦੀ ਨੌਜਵਾਨੀ ਬੇਰੁਜ਼ਗਾਰੀ ਅਤੇ ਸਿਸਟਮ ਤੋਂ ਤੰਗ ਆ ਕੇ ਬਾਹਰਲੇ ਦੇਸ਼ਾਂ ਨੂੰ ਜਾਣ ਲਗੀ ਹੋਈ ਹੈ।ਜੇਕਰ ਇਹੀ ਰਿਵਾਇਤ ਚਾਲੂ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਪੜ੍ਹੀ ਲਿਖੀ ਮਲਾਈ ਤੋਂ ਵਾਂਝਾ ਹੋ ਜਾਵੇਗਾ, ਰਿਵਾਇਤੀ ਪਾਰਟੀਆਂ ਵਾਲੇ ਵੀ ਇਹੀ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਾ ਹੋਵੇ ਉਹ ਆਪਣੀ ਮਰਜੀ ਨਾਲ ਪੰਜਾਬ ਲੁੱਟ ਸਕਣ। ਅੱਜ ਰਿਟਰਨਿੰਗ ਅਫਸਰ ਵੱਲੋਂ ਚੋਣ ਅਲਾਟ ਕਰ ਦਿੱਤੇ ਗਏ।ਬਲਬੀਰ ਸਿੰਘ ਰਾਜੇਵਾਲ ਨੂੰ ਮੰਜ਼ੀ ਚੋਣ ਨਿਸ਼ਾਨ ਮਿਲਿਆ ਹੈ।ਉਨ੍ਹਾਂ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਦੇ ਜਿਆਦਾਤਰ ਉਮੀਦਵਾਰਾਂ ਨੂੰ ਮੰਜੀ ਚੋਣ ਨਿਸ਼ਾਨ ਹੀ ਅਲਾਟ ਹੋਇਆ ਹੈ, ਕੁੱਝ ਥਾਵਾਂ ‘ਤੇ ਕਾਗਜਾਂ ਵਿੱਚ ਕੋਈ ਕਮੀ ਰਹਿ ਜਾਣ ਕਾਰਨ ਉਨ੍ਹਾਂ ਨੂੰ ਘੜਾ ਚੋਣ ਨਿਸ਼ਾਨ ਅਲਾਟ ਹੋਇਆ ਹੈ।ਜਿਆਦਾਤਰ ਉਮੀਦਵਾਰਾਂ ਨੂੰ ਇੱਕੋ ਚੋਣ ਨਿਸ਼ਾਨ ਅਲਾਟ ਹੋਣ ਕਾਰਨ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਮੂੰਹ ‘ਤੇ ਕਰਾਰੀ ਚਪੇੜ ਹੈ।ਜਿਨ੍ਹਾਂ ਨੇ ਸੰਯੁਕਤ ਸਮਾਜ ਮੋਰਚੇ ਦੀ ਰਜਿਸਟ੍ਰੇਸ਼ਨ ਵਿੱਚ ਅੜਿੱਕੇ ਢਾਹੇ ਸਨ।ਰਾਜੇਵਾਲ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਪਿੰਡਾਂ ਵਿੱਚ ਭਾਰੀ ਸਮਰਥਨ ਮਿਲ ਰਿਹਾ ਹੈ।ਸੰਯੁਕਤ ਸਮਾਜ ਮੋਰਚਾ ਪੰਜਾਬ ਭਰ ਵਿੱਚੋਂ 70 ਤੋਂ ਵੱਧ ਸੀਟਾਂ ‘ਤੇ ਜਿੱਤ ਹਾਸਲ ਕਰਕੇ ਆਪਣੀ ਸਰਕਾਰ ਬਣਾਏਗਾ ਅਤੇ ਇੱਕ ਨਵੇਂ ਪੰਜਾਬ ਦੀ ਨੀਂਹ ਰੱਖੇਗਾ।
ਪਿੰਡਾਂ ਦੇ ਦੌਰੇ ਦੌਰਾਨ ਉਨ੍ਹਾਂ ਨਾਲ ਜਥੇਦਾਰ ਅਮਰਜੀਤ ਸਿੰਘ ਬਾਲਿਓਂ, ਗਿਆਨੀ ਮਹਿੰਦਰ ਸਿੰਘ ਭੰਗਲਾਂ, ਜੋਗਿੰਦਰ ਸਿੰਘ ਸੇਹ, ਆਲਮਦੀਪ ਸਿੰਘ ਮੱਲ ਮਾਜ਼ਰਾ, ਹਰਪਾਲ ਸਿੰਘ ਢਿੱਲੋਂ, ਪਰਮਿੰਦਰ ਸਿੰਘ ਪਾਲ ਮਾਜ਼ਰਾ, ਰਛਪਾਲ ਸਿੰਘ ਕੰਗ, ਰੁਪਿੰਦਰ ਸਿੰਘ ਗਿੱਲ, ਰਿੰਕੂ ਥਾਪਰ, ਰਾਜੂ ਹੇਡੋਂ, ਸੁਖਵਿੰਦਰ ਸਿੰਘ ਸੁੱਖਾ ਆਦਿ ਤੋਂ ਇਲਾਵਾ ਸੰਯੁਕਤ ਸਮਾਜ ਮੋਰਚੇ ਦੇ ਬਲਾਕ ਅਹੁੱਦੇਦਾਰ ਅਤੇ ਵਰਕਰ ਹਾਜ਼ਰ ਸਨ।
ੳ
Punjab Post Daily Online Newspaper & Print Media