Tuesday, October 27, 2026

ਜਸਵਿੰਦਰ ਸਿੰਘ ਧੀਮਾਨ ਨੇ ਕਸਬਾ ਲੌਂਗੋਵਾਲ ‘ਚ ਕੀਤਾ ਡੋਰ ਟੂ ਡੋਰ ਕੀਤਾ ਚੋਣ ਪ੍ਰਚਾਰ

ਸੰਗਰੂਰ, 7 ਫਰਵਰੀ (ਜਗਸੀਰ ਲੌਂਗੋਵਾਲ) – ਵਿਧਾਨ ਸਭਾ ਹਲਕਾ ਸੁਨਾਮ ਤੋਂ ਕਾਂਗਰਸ ਪਾਰਟੀ ਦੇ ਨੌਜਵਾਨ ਉਮੀਦਵਾਰ ਜਸਵਿੰਦਰ ਸਿੰਘ ਧੀਮਾਨ ਨੇ ਅੱਜ ਇਤਿਹਾਸਕ ਕਸਬਾ ਲੌਂਗੋਵਾਲ ਦੇ ਸਾਰੇ ਬਾਜ਼ਾਰ ਅਤੇ ਘਰਾਂ ਵਿਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ।ਜਸਵਿੰਦਰ ਧੀਮਾਨ ਨੇ ਕਿਹਾ ਕਿ ਸੂਬੇ ਦੀ ਜਨਤਾ ਇੱਕ ਵਾਰ ਫਿਰ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਾਉਣ ਲਈ ਉਤਾਵਲੀ ਹੈ, ਕਿਉਂਕਿ ਕਾਂਗਰਸ ਇਕ ਧਰਮ ਨਿਰਪੱਖ ਪਾਰਟੀ ਹੋਣ ਕਾਰਨ ਸਮਾਜ ਦੇ ਹਰੇਕ ਵਰਗ ਵਿੱਚ ਹਰਮਨ ਪਿਆਰੀ ਹੈ।ਉਨਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਨਤਾ ਦੇ ਹੱਕ ਵਿਚ ਲਏ ਗਏ ਵੱਡੇ ਫ਼ੈਸਲਿਆਂ ਕਾਰਨ ਪੰਜਾਬ ਦੇ ਲੋਕਾਂ ਵਿੱਚ ਕਾਂਗਰਸ ਦਾ ਆਧਾਰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧ ਗਿਆ ਹੈ।
                 ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰਪਾਲ ਭੋਲਾ, ਕਾਂਗਰਸ ਦੇ ਜਿਲ੍ਹਾ ਮੀਤ ਪ੍ਰਧਾਨ ਤੇ ਮੌਜ਼ੂਦਾ ਕੌਂਸਲਰ ਮੇਲਾ ਸਿੰਘ ਸੂਬੇਦਾਰ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ, ਸੀਨੀਅਰ ਕਾਂਗਰਸੀ ਆਗੂ ਬੁੱਧ ਰਾਮ ਗਰਗ, ਹਰਦੇਵ ਸਿੰਘ ਭੱਠਲ ਜਨਰਲ ਸਕੱਤਰ ਜ਼ਿਲਾ ਕਾਂਗਰਸ, ਨਰਿੰਦਰ ਸਿੰਘ ਦੁੱਗਾਂ ਸੀਨੀਅਰ ਕਾਂਗਰਸੀ ਆਗੂ, ਬਬਲੂ ਸਿੰਗਲਾ ਜਨਰਲ ਸਕੱਤਰ ਜ਼ਿਲਾ ਕਾਂਗਰਸ ਸੰਗਰੂਰ, ਕੌਂਸਲਰ ਸ਼ੁਕਰਪਾਲ ਸਿੰਘ, ਕੌਂਸਲਰ ਜਗਜੀਤ ਸਿੰਘ ਕਾਲਾ, ਸਰਪੰਚ ਸਤਨਾਮ ਸਿੰਘ ਖਨਾਲ ਕਲਾਂ, ਸਰਪੰਚ ਦਰਸ਼ਨ ਸਿੰਘ, ਜਿਲ੍ਹਾ ਮੀਤ ਪ੍ਰਧਾਨ ਨਵਤੇਜ ਸਿੰਘ, ਕਾਂਗਰਸ ਦੇ ਜ਼ਿਲ੍ਹਾ ਜਰਨਲ ਸਕੱਤਰ ਹਰਪ੍ਰੀਤ ਸ਼ਰਮਾ, ਜਿਲ੍ਹਾ ਸਕੱਤਰ ਰਮੇਸ਼ ਸ਼ਰਮਾ, ਸੀਨੀਅਰ ਕਾਂਗਰਸੀ ਆਗੂ ਸੁਰਜੀਤ ਕੌਰ ਭੱਠਲ, ਜਿਲ੍ਹਾ ਸਕੱਤਰ ਪਰਮਿੰਦਰ ਵਸਿਸ਼ਟ, ਕਾਂਗਰਸੀ ਆਗੂ ਜਗਪਾਲ ਸਿੰਘ ਸੰਮੀ, ਸੀਨੀਅਰ ਕਾਂਗਰਸੀ ਆਗੂ ਪ੍ਰੀਤਮ ਸਿੰਘ ਢਿੱਲੋਂ, ਕਾਂਗਰਸੀ ਆਗੂ ਸੁਖਦੇਵ ਸਿੰਘ ਤੇ ਵੱਡੀ ਗਿਣਤੀ ‘ਚ ਲੋਕ ਮੌਜ਼ੂਦ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ 

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …