Tuesday, April 14, 2026

ਦੱਖਣੀ ਹਲਕਾ ਚੋਣ ਅਬਜ਼ਰਵਰ ਖ਼ਰਚਾ ਵਲੋਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਤੇ ਨੁਮਾਇੰਦਿਆਂ ਨਾਲ ਮੀਟਿੰਗ

ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ’ਤੇ ਇਸ਼ਤਿਹਾਰ ਦੇਣ ਤੋਂ ਪਹਿਲਾਂ ਸਰਟੀਫ਼ਿਕੇਸ਼ਨ ਜ਼ਰੂਰੀ

ਅੰਮ੍ਰਿਤਸਰ, 7 ਫਰਵਰੀ (ਸੁਖਬੀਰ ਸਿੰਘ) – ਦੱਖਣੀ ਹਲਕੇ ਦੇ ਚੋਣ ਨਿਗਰਾਨ ਖ਼ਰਚਾ ਅਰਵਿੰਦਰ ਸ਼ਰਮਾ ਵਲੋਂ ਦੱਖਣੀ ਹਲਕੇ ਦੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਨਾਲ ਮੀਟਿੰਗ ਦੌਰਾਨ ਸਖ਼ਤ ਰੁਖ ਅਪਣਾਉਂਦਿਆਂ ਸਪੱਸ਼ਟ ਕੀਤਾ ਕਿ ਚੋਣ ਅਮਲ ’ਚ ਵਿਘਨ ਪਾਉਣ, ਵੋਟਰਾਂ ਨੂੰ ਭਰਮਾਉਣ ਜਾਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।ਇਹ ਕਾਰਵਾਈ ਉਮੀਦਵਾਰੀ ਖ਼ਤਮ ਹੋਣ ਤੋਂ ਲੈ ਕੇ, ਜੇਲ੍ਹ ਜਾਣ ਤੱਕ ਦੀ ਹੋ ਸਕਦੀ ਹੈ।
               ਸ਼ਰਮਾ ਨੇ ਦੱਖਣੀ ਹਲਕੇ ਦੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਨੂੰ ਮੁਖਾਤਿਬ ਹੁੰਦਿਆਂ ਉਨ੍ਹਾਂ ਨੇ ਅਪਰਾਧਿਕ ਪਿਛੋਕੜ ਨੂੰ 7, 11 ਅਤੇ 17 ਫਰਵਰੀ ਨੂੰ ਇੱਕ-ਇੱਕ ਰਾਸ਼ਟਰੀ, ਇੱਕ-ਇੱਕ ਸਥਾਨਕ ਭਾਸ਼ਾਈ ਅਖਬਾਰ ਅਤੇ ਟੀ.ਵੀ ਚੈਨਲ ਅਤੇ ਆਪਣੇ ਸੋਸ਼ਲ ਮੀਡੀਆ ਰਾਹੀਂ ਜਨਤਕ ਕਰਨ ਦੀ ਹਦਾਇਤ ਵੀ ਕੀਤੀ।ਉੁਨ੍ਹਾਂ ਕਿਹਾ ਕਿ ਇਹ ਜਣਾਕਾਰੀ ਘੱਟੋ-ਘੱਟ 12 ਨੰਬਰ ਦੇ ਫ਼ੌਂਟ ਵਿੱਚ ਆਸਾਨੀ ਨਾਲ ਪੜ੍ਹੀ ਜਾ ਸਕਣ ਵਾਲੀ ਹੋਵੇ।
                ਉਨ੍ਹਾਂ ਨੇ ਸੀ ਵਿਜਿਲ ਐਪ ਰਾਹੀਂ ਜਾਂ 1950 ਨੰਬਰ ’ਤੇ ਚੋਣ ਉਲੰਘਣਾ ਦੀ ਸੂਚਨਾ ਤੁਰੰਤ ਦੇਣ, ਸੁਵਿਧਾ ਐਪ ਰਾਹੀਂ ਕੋਈ ਵੀ ਪ੍ਰਵਾਨਗੀ ਹਾਸਲ ਕਰਨ ਦੀ ਜਾਣਕਾਰੀ ਵੀ ਦਿੱਤੀ।
                 ਚੋਣ ਨਿਗਰਾਨ ਖ਼ਰਚਾ ਨੇ ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ’ਤੇ ਇਸ਼ਤਿਹਾਰ ਦੇਣ ਤੋਂ ਪਹਿਲਾਂ ਐਮ.ਸੀ.ਐਮ.ਸੀ ਤੋਂ ਸਰਟੀਫ਼ਿਕੇਸ਼ਨ ਲਾਜ਼ਮੀ ਕਰਾਰ ਦਿੰਦੇ ਹੋਏ, ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਨੂੰ ਵੋਟਰਾਂ ਨੂੰ ਭਰਮਾਉਣ ਲਈ ਲਾਲਚ, ਡਰਾਵੇ ਅਤੇ ‘ਮੁੱਲ ਦੀਆਂ ਖ਼ਬਰਾਂ’ ਤੋਂ ਦੂਰ ਰਹਿਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਕਿਹਾ ਕਿ ਉਮੀਦਵਾਰ/ਸਿਆਸੀ ਪਾਰਟੀਆਂ ਜਾਂ ਕਿਸੇ ਸਰਕਾਰੀ ਮੁਲਾਜ਼ਮ ਵਲੋਂ ਕੀਤੀ ਕੁਤਾਹੀ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਖਰਚਾ ਅਬਜ਼ਰਵਰ ਨੇ ਉੁਮੀਦਵਾਰਾਂ ਨੂੰ ਚੋਣ ਖਰਚ ਦੇ ਇੱਕ-ਇੱਕ ਰੁਪਏ ਨੂੰ ਖਰਚਾ ਰਜਿਸਟਰਾਂ ਵਿੱਚ ਦਰਜ ਕਰਨ, 10 ਹਜ਼ਾਰ ਤੋਂ ਵਧੇਰੇ ਦੀ ਅਦਾਇਗੀ ਨਗਦ ਨਾ ਕਰਨ, ਨਗਦ ਅਦਾਇਗੀ ਵੀ ਉਮੀਦਵਾਰ ਦੇ ਬੈਂਕ ਖਾਤੇ ’ਚੋਂ ਹੀ ਨਿਕਲੀ ਹੋਣ ਦੇ ਪ੍ਰਮਾਣ, ਚੋਣ ਮੁਹਿੰਮ ਦੌਰਾਨ ਮਿਲਣ ਵਾਲੇ ਚੰਦੇ ਦਾ ਪੂਰਾ ਵੇਰਵਾ ’ਤੇ ਬੈਂਕ ਖਾਤੇ ’ਚ ਜਮ੍ਹਾਂ ਕਰਵਾਉਣਾ ਯਕੀਨੀ ਬਣਾਉਣ ਲਈ ਕਿਹਾ।ਮਤਦਾਨ ਤੱਕ ਉਹ ਤਿੰਨ ਵਾਰ ਆਪਣੀਆਂ ਟੀਮਾਂ ਵਲੋਂ ਤਿਆਰ ਸ਼ੈਡੋ ਰਜਿਸਟਰਾਂ ਨਾਲ ਉਮੀਦਵਾਰ ਦੇ ਖਰਚਾ ਰਜਿਸਟਰਾਂ ਦਾ ਮਿਲਾਣ ਕਰਨਗੇ।ਰੈਲੀ ਅਤੇ ਹੋਰ ਚੋਣ ਮੀਟਿੰਗਾਂ ਦੀ ਆਗਿਆ ਬਕਾਇਦਗੀ ਨਾਲ ਲਈ ਜਾਵੇ ਅਤੇ ਕੋਵਿਡ ਪ੍ਰੋਟੋਕਾਲ ਦੀ ਵੀ ਪਾਲਣਾ ਕੀਤੀ ਜਾਵੇ।
ਸ਼ਰਮਾ ਨੇ ਕਿਹਾ ਕਿ ਫਲਾਇੰਗ ਸੁਕਐਡ ਅਤੇ ਐਸ.ਐਸ.ਟੀ ਟੀਮਾਂ ਸਾਰੇ ਖਰਚਿਆਂ ਤੇ ਆਪਣੀ ਤਿੱਖੀ ਨਜ਼ਰ ਰੱਖ ਰਹੀਆਂ ਹਨ ਅਤੇ ਚੋਣ ਕਮਿਸ਼ਨ ਦੀਆ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸ਼ਖਤੀ ਨਾਲ ਕਾਰਵਾਈ ਕੀਤੀ ਜਾਵੇਗੀ।
                 ਇਸ ਮੌਕੇ ਜਾਇੰਟ ਕਮਿਸ਼ਨਰ ਨਗਰ ਨਿਗਮ ਹਰਦੀਪ ਸਿੰਘ, ਏ.ਸੀ.ਪੀ ਰਵਿੰਦਰ ਸਿੰਘ, ਐਮ.ਟੀ.ਪੀ ਇਕਬਾਲ ਪੀ੍ਰਤ ਸਿੰਘ, ਅਸ਼ਵਨੀ ਕੁਮਾਰ ਐਕਸੀਅਨ, ਲਲਿਤ ਮਹਿਰਾ ਏ.ਈ.ਓ ਨੋਡਲ ਅਧਿਕਾਰੀ ਐਸ.ਐਸ.ਟੀ ਟੀਮ ਰਜ਼ਨੀਸ਼ ਕੁਮਾਰ ਤੋ ਇਲਾਵਾ ਖ਼ਰਚਾ ਟੀਮਾਂ ਦੇ ਮੈਬਰ ਵੀ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …