ਪਾਰਟੀ ਦੇ ਕਈ ਆਗੂ ਤੇ ਵਰਕਰ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ
ਅੰਮ੍ਰਿਤਸਰ, 7 ਫਰਵਰੀ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਦੀ ਚੋਣ ਮੁਹਿੰਮ
ਨੂੰ ਹੋਰ ਭਰਵਾਂ ਹੁੰਗਾਰਾ ਮਿਲਿਆ, ਜਦ ਅਕਾਲੀ ਦਲ ਦੀਆਂ ਪ੍ਰਭਾਵਸ਼ਾਲੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹਲਕਾ ਦੱਖਣੀ ਦੇ ਲੋਕ ਇਨਸਾਫ਼ ਪਾਰਟੀ ਆਗੂ ਤੇ ਵਰਕਰ ਨੇ ਗਿੱਲ ਨੂੰ ਸਮਰਥਨ ਦਿੰਦਿਆਂ ਅਕਾਲੀ ਦਲ ’ਚ ਸ਼ਾਮਿਲ ਹੋ ਗਏ।
ਮੀਟਿੰਗ ਦੌਰਾਨ ਗਿੱਲ ਨੇ ਪਾਰਟੀ ’ਚ ਸ਼ਾਮਿਲ ਹੋਣ ਵਾਲੇ ਪ੍ਰਕਾਸ਼ ਸਿੰਘ ਮਾਹਲ, ਸਵਰਨ ਸਿੰਘ, ਸ਼ੈਲਿੰਦਰ ਸਿੰਘ ਸ਼ੈਲੀ, ਜਤਿੰਦਰ ਸਿੰਘ ਭੁੱਲਰ, ਬਲਵਿੰਦਰ ਸਿੰਘ ਠੇਕੇਦਾਰ, ਭਲਬੀਰ ਸਿੰਘ, ਗੁਰਚਰਨ ਸਿੰਘ, ਲਾਭ ਸਿੰਘ, ਸੁਰਜੀਤ ਸਿੰਘ ਜੌੜਾ, ਮਨਦੀਪ ਸਿੰਘ ਮਨੂੰ, ਰਵਿੰਦਰ ਸਿੰਘ ਭਲਵਾਨ, ਲਖਵਿੰਦਰ ਸਿੰਘ, ਨਿਰਮਲ ਕੌਰ, ਪਰਮਜੀਤ ਕੌਰ, ਸਰਵਨ ਸਿੰਘ, ਜਸਵਿੰਦਰ ਸਿੰਘ, ਮੇਜ਼ਰ ਸਿੰਘ, ਨਿਰਵੈਲ ਸਿੰਘ, ਹਰਜਿੰਦਰ ਸਿੰਘ, ਜੌਨਸ, ਅਮਰਜੀਤ ਸਿੰਘ, ਹਰਪ੍ਰੀਤ ਸਿੰਘ, ਗੁਰਜਿੰਦਰ ਸਿੰਘ, ਮੋਹਨਜੀਤ ਸਿੰਘ, ਭਰਤ ਪੁਰੀ, ਗੁਰਦੀਪ ਭਟੇ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ, ਰਣਦੀਪ ਸਿੰਘ ਵਿਰਦੀ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ ਪਾਰਟੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ।
ਗਿੱਲ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਤਾਂ 15 ਸਾਲਾਂ ’ਚ ਭਗਤਾਂ ਵਾਲੇ ਕੂੜੇ ਦਾ ਡੰਪ ਨਹੀ ਚੁੱਕਵਾ ਸਕਿਆ ਪਰ ਉਹ ਹਲਕਾ ਨਿਵਾਸੀਆਂ ਨੂੰ ਭਰੋਸਾ ਦਿਵਾਉਦਾ ਹੈ ਕਿ ਇਸ ਡੰਪ ਨੂੰ ਹਰ ਹੀਲੇ ਸ਼ਹਿਰ ਤੋਂ ਬਾਹਰ ਕੱਢ ਕੇ ਦਿਖਾਵੇਗਾ।
ਲੋਕ ਇਨਸਾਫ ਪਾਰਟੀ ਦੇ ਆਗੂ ਪ੍ਰਕਾਸ਼ ਸਿੰਘ ਮਾਹਲ ਤੇ ਆਰ.ਪੀ.ਆਈ ਉਮੀਦਵਾਰ ਫੁੱਲਜੀਤ ਸਿੰਘ ਵਰਪਾਲ ਨੇ ਕਿਹਾ ਕਿ ਇਸ ਵਾਰ ਨਵਾਂ ਇਤਿਹਾਸ ਸਿਰਜਣ ਲਈ ਹੀ ਉਹ ਤਲਬੀਰ ਸਿੰਘ ਗਿੱਲ ਦੇ ਹੱਕ ’ਚ ਨਿੱਤਰੇ ਹਨ ਤੇ ਉਨਾਂ ਨੂੰ ਜਿਤਾ ਕੇ ਕਾਂਗਰਸੀ ਵਿਧਾਇਕ ਦੇ ਸਭ ਭੁਲੇਖੇ ਦੂਰ ਕਰ ਦੇਣਗੇ।
ਇਸ ਮੌਕੇ ਜਿਲਾ ਅਕਾਲੀ ਜਥਾ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਤਰਲੋਚਨ ਸਿੰਘ, ਕੁਲਦੀਪ ਸਿੰਘ ਪੰਡੋਰੀ, ਰਜਿੰਦਰ ਸਿੰਘ ਰਾਜਾ, ਗੁਰਜੀਤ ਸਿੰਘ ਸੰਧੂ, ਰਜਿੰਦਰ ਸਿੰਘ ਬੱਬੂ, ਭੁਪਿੰਦਰ ਸਿੰਘ ਮਾਹਲ ਤੇ ਹੋਰ ਆਗੂ ਹਾਜ਼ਰ ਸਨ।
Punjab Post Daily Online Newspaper & Print Media