ਘਰ-ਘਰ ਜਾ ਕੇ ਤਲਬੀਰ ਗਿੱਲ ਦੇ ਹੱਕ ’ਚ ਮੰਗੀ ਵੋਟ
ਅੰਮ੍ਰਿਤਸਰ, 8 ਫਰਵਰੀ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਦੀ ਚੋਣ ਮੁਹਿੰਮ
ਦਿਨ-ਬ-ਦਿਨ ਰਫ਼ਤਾਰ ਫੜ੍ਹਦੀ ਹੈ।ਵਾਰਡ ਨੰਬਰ 65 ਅਧੀਨ ਆਉਂਦੇ ਦਸ਼ਮੇਸ਼ ਨਗਰ ਦੀ ਗਲੀ ਨੰਬਰ 2 ਅਤੇ 3, ਸੰਤ ਮਿਸ਼ਰਾ ਸਿੰਘ ਕਾਲੋਨੀ, ਈਸ਼ਵਰ ਨਗਰ ਆਦਿ ਇਲਾਕਿਆਂ ‘ਚ ਤਲਬੀਰ ਗਿੱਲ ਦੇ ਹੱਕ ’ਚ ਵੋਟਾਂ ਮੰਗੀਆਂ ਗਈਆਂ।
ਪ੍ਰਚਾਰ ਕਰ ਰਹੇ ਅਕਾਲੀ ਵਰਕਰਾਂ ਬਾਬਾ ਲਖਵਿੰਦਰ ਸਿੰਘ ਲੱਖਾ, ਅਮਰਜੀਤ ਸਿੰਘ, ਲਖਵਿੰਦਰ ਸਿੰਘ ਗਾਬੜੀਆ, ਗੁਰਸੇਵਕ ਸਿੰਘ, ਦਲਜੀਤ ਚਾਹਲ ਨੇ ਸਾਂਝੇ ਤੌਰ ’ਤੇ ਕਿਹਾ ਕਿ 10 ਮਾਰਚ ਨੂੰ ਗਿੱਲ ਨੂੰ ਵੱਡੀ ਗਿਣਤੀ ਨਾਲ ਜਿਤਾਉਣਾ ਉਨਾਂ ਦਾ ਮੁੱਖ ‘ਮਿਸ਼ਨ’ ਹੈ।ਉਨ੍ਹਾਂ ਕਿਹਾ ਕਿ ਲੋਕ ਇਹ ਜਾਣ ਚੁੱਕੇ ਹਨ ਕਿ ਸੂਬੇ ਦਾ ਵਿਕਾਸ ਅਕਾਲੀ-ਬਸਪਾ ਗਠਜੋੜ ਵਾਲੀ ਸਰਕਾਰ ਹੀ ਕਰਵਾ ਸਕਦੀ ਹੈ ਅਤੇ ਇਸ ਲਈ ਗਿੱਲ ਦੇ ਹੱਕ ਨਿਤਰਦਿਆਂ ਉਨਾਂ ਨੂੰ ਵੱਡੀ ਲੀਡ ਨਾਲ ਜਿਤਾਇਆ ਜਾਵੇ।
ਇਸ ਮੌਕੇ ਜਗਤਾਰ ਸਿੰਘ, ਦਲਬੀਰ ਸਿੰਘ, ਗੁਰਪ੍ਰਤਾਪ ਸਿੰਘ ਰਾਣਾ, ਰਵਿੰਦਰ ਸਿੰਘ, ਜਸਪਾਲ ਸਿੰਘ, ਸਤਪਾਲ ਸਿੰਘ, ਕੰਵਲਜੀਤ ਸਿੰਘ, ਸੰਜੀਤਪਾਲ ਸਿੰਘ ਸਾਬੀ, ਸੁਖਦੇਵ ਸਿੰਘ ਇੱਬਣ, ਗੋਪੀ, ਪਰਮਦੇਵ, ਰਜਿੰਦਰ ਸਿੰਘ ਭੋਲਾ, ਸਤਿੰਦਰਪਾਲ ਸਿੰਘ ਜੋਨੀ, ਭੁਪਿੰਦਰ ਸ਼ਰਮਾ, ਸੁਰਜੀਤ ਸਿੰਘ, ਗੁਰਮੇਜ ਸਿੰਘ, ਸੁਖਦੇਵ ਸਿੰਘ ਕਸੇਲ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕਾ ਵਸਨੀਕ ਤੇ ਹੋਰ ਅਕਾਲੀ-ਬਸਪਾ ਵਰਕਰ ਹਾਜ਼ਰ ਸਨ।
Punjab Post Daily Online Newspaper & Print Media