Tuesday, November 17, 2026

20 ਫਰਵਰੀ ਤੋਂ ਬਾਅਦ ਸਿੱਧੂ ਨੇ ਦਰਸ਼ਨੀ ਘੋੜਾ ਵੀ ਨਹੀਂ ਰਹਿਣਾ – ਮਜੀਠੀਆ

ਪੂਰਬੀ ਹਲਕੇ ‘ਚ ਮਹਿਲਾ ਜ਼ਿਲਾ ਕਾਂਗਰਸ ਪ੍ਰਧਾਨ ਤੇ ਜ਼ਿਲਾ ਯੂਥ ਸਕੱਤਰ ਸਮੇਤ ਦਰਜ਼ਨਾਂ ਆਗੂ ਅਕਾਲੀ ਦਲ ਵਿਚ ਹੋਏ ਸ਼ਾਮਲ

ਅੰਮ੍ਰਿਤਸਰ, 8 ਫਰਵਰੀ (ਸੁਖਬੀਰ ਸਿੰਘ) – ਅੰਮ੍ਰਿਤਸਰ ਪੂਰਬੀ ਹਲਕੇ ਵਿਚ ਕਾਂਗਰਸ ਪਾਰਟੀ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਮਹਿਲਾ ਕਾਂਗਰਸ ਜ਼ਿਲਾ ਪ੍ਰਧਾਨ ਬੀਬੀ ਅਮਰਬੀਰ ਕੌਰ ਤੇ ਯੂਥ ਕਾਂਗਰਸ ਦੇ ਜ਼ਿਲਾ ਸਕੱਤਰ ਸਮੇਤ ਦਰਜ਼ਨਾਂ ਸੀਨੀਅਰ ਆਗੂ ਪਾਰਟੀ ਛੱਡ ਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ‘ਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ।ਦੇਰ ਸ਼ਾਮ ਕਸ਼ਮੀਰ ਸਿੰਘ ਪ੍ਰਧਾਨ ਵੱਲਾ ਮੰਡੀ ਵਿਖੇ ਹੋਏ ਸਮਾਗਮ ਵਿਚ ਬੀਬੀ ਅਮਰਬੀਰ ਕੌਰ ਨੇ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।
                  ਇਸੇ ਦੌਰਾਨ ਵਾਰਡ ਨੰਬਰ 25 ਵਿਚ ਹੋਏ ਸਮਾਗਮ ਵਿਚ ਜ਼ਿਲਾ ਯੂਥ ਕਾਂਗਰਸ ਸਕੁੱਤਰ ਸੰਜੇ ਅਰੋੜਾ ਵੀ ਪਾਰਟੀ ਛੱਡ ਕੇ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਵਿਚ ਅਕਾਲੀ ਦਲ ‘ਚ ਸ਼ਾਮਲ ਹੋ ਗਏ।ਇਸੇ ਤਰਾਂ ਵਾਰਡ ਨੰਬਰ 44 ਵਿਚ ਹੋਏ ਸਮਾਗਮ ਵਿਚ ਵਾਰਡ ਦੇ ਪ੍ਰਧਾਨ ਕਰਮਜੀਤ ਕੌਰ ਆਪਣੇ ਸਾਥੀਆਂ ਬਚਨ ਸਿੰਘ, ਹਰਬੰਸ ਸਿੰਘ, ਜੋਗਿੰਦਰ ਸਿੰਘ, ਮੁਖਤਿਆਰ ਸਿੰਘ, ਬਹਿਰਾ ਸਿੰਘ, ਮਣੀ ਰਾਜਬੀਰ ਸਿੰਘ, ਸਾਹਿਬ ਸਿੰਘ ਤੇ ਨਿਸ਼ਾਨ ਸਿੰਘ ਦੇ ਪਰਿਵਾਰ ਸਮੇਤ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
                   ਵਾਰਡ ਨੰਬਰ 25 ‘ਚ 50 ਦੇ ਕਰੀਬ ਕਾਂਗਰਸੀ ਪਰਿਵਾਰ ਅਕਾਲੀ ਦਲ ਵਿਚ ਸ਼ਾਮਲ ਹੋਏ।
                     ਇਹਨਾਂ ਸਾਰੇ ਆਗੂਆਂ ਨੁੰ ਅਕਾਲੀ ਦਲ ਵਿਚ ਸ਼ਾਮਲ ਹੋਣ `ਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਸਿਰੋਪਾਓ ਪਾ ਕੇ ਜੀ ਆਇਆਂ ਕਿਹਾ ਤੇ ਭਰੋਸਾ ਦੁਆਇਆ ਕਿ ਉਹਨਾਂ ਨੁੰ ਅਕਾਲੀ ਦਲਵਿਚ ਪੂਰਾ ਮਾਣ ਤੇ ਸਤਿਕਾਰ ਦਿੱਤਾ ਜਾਵੇਗਾ।ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਉਹਨਾਂ ਪਹਿਲਾਂ ਹੀ ਕਿਹਾ ਸੀ ਕਿ ਕਾਂਗਰਸ ਨੇ ਸਿੱਧੂ ਨੁੰ ਮੁੱਖ ਮੰਤਰੀ ਦੇ ਅਹੁੱਦੇ ਲਈ ਚੇਹਰਾ ਨਹੀਂ ਬਣਾਉਣਾ। ਉਹਨਾਂ ਕਿਹਾ ਕਿ ਹੁਣ 20 ਫਰਵਰੀ ਤੋਂ ਬਾਅਦ ਸਿੱਧੂ ਨੇ ਦਰਸ਼ਨੀ ਘੋੜਾ ਵੀ ਨਹੀਂ ਰਹਿਣਾ, ਉਸਦੇ ਅਰਬੀ ਘੋੜਾ ਹੋਣ ਦੇ ਦਾਅਵੇ ਤਾਂ ਪਾਸੇ ਰਹਿ ਗਏ।
                ਚੰਨੀ ਖਿਲਾਫ ਨਵਜੋਤ ਕੌਰ ਸਿੱਧੂ ਵਲੋਂ ਦਿੱਤੇ ਬਿਆਨ ਬਾਰੇ ਪੁੱਛਣ `ਤੇ ਮਜੀਠੀਆ ਨੇ ਕਿਹਾ ਕਿ ਜੋ ਸਟੈਂਡ ਸਿੱਧੂ ਨੇ ਜਨਤਕ ਤੌਰ `ਤੇ ਲੈਣਾ ਹੁੰਦਾ ਹੈ, ਉਸ ਬਾਰੇ ਪਹਿਲਾਂ ਉਹ ਆਪਣੀ ਪਤਨੀ ਤੋਂ ਬਿਆਨਬਾਜ਼ੀ ਕਰਵਾਉਂਦੇ ਹਨ ਤੇ ਇਸ ਮਾਮਲੇ ਵਿਚ ਵੀ ਅਜਿਹਾ ਹੀ ਹੈ।

Check Also

ਧਰਮ ਪ੍ਰਚਾਰ ਕਮੇਟੀ ਵੱਲੋਂ ਧਾਰਮਿਕ ਪ੍ਰੀਖਿਆ 17 ਅਤੇ 18 ਨਵੰਬਰ ਨੂੰ

ਅੰਮ੍ਰਿਤਸਰ, 16 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ …