ਭਾਰਗਵ ਪਰਿਵਾਰ ਵਲੋਂ ਮਜੀਠਿਆ ਦੀ ਹਮਾਇਤ ਦਾ ਐਲਾਨ
ਅੰਮ੍ਰਿਤਸਰ, 8 ਫਰਵਰੀ (ਸੁਖਬੀਰ ਸਿੰਘ) – ਅੰਮ੍ਰਿਤਸਰ ਪੂਰਬੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦੀ ਚੋਣ ਮੁਹਿੰਮ ਨੂੰ ਉਸ ਸਮੇਂ
ਵੱਡੀ ਤਾਕਤ ਮਿਲੀ ਜਦੋਂ ਵਾਰਡ ਨੰਬਰ 46 ਵਿਖੇ ਭਾਰਗਵ ਪਰਿਵਾਰ ਵਲੋਂ ਕਰਵਾਏ ਸਮਾਗਮ ਵਿੱਚ ਉਹਨਾਂ ਬਿਕਰਮ ਸਿੰਘ ਮਜੀਠੀਆ ਦੀ ਮਦਦ ਦਾ ਐਲਾਨ ਕਰ ਦਿੱਤਾ।ਰਾਜ ਕੁਮਾਰ ਭਾਰਗਵ ਨੇ ਨੇ ਮਜੀਠਿਆ ਨੂੰ ਭਰੋਸਾ ਦਿਵਾਇਆ ਕਿ ਉਹ ਉਹਨਾਂ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਦੇਣਗੇ।
ਸਮਾਗਮ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਪੂਰਬੀ ਇੰਚਾਰਜ ਸੂਰਜ ਦੀਕਸ਼ਤ, ਭਰਤ ਹੰਡਾ, ਕੇਸ਼ਵ ਕਾਲੀਆ ਤੇ ਰਾਜਪਾਲ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ।ਗਾਇਤਰੀ ਪਰਿਵਾਰ ਨੇ ਮਜੀਠਿਆ ਨੂੰ ਸਨਮਾਨ ਚਿੰਨ੍ਹ ਦਿੱਤਾ।ਦੂਜੇ ਪ੍ਰੋਗਰਾਮ ਵਿੱਚ ਵਾਰਡ ਨੰਬਰ 47 ਵਿਖੇ ਕਾਂਗਰਸ ਪਾਰਟੀ ਦੇ ਜਿਲ੍ਹਾ ਸਕੱਤਰ ਸੰਜੇ ਅਰੋੜਾ, ਪਰਸ਼ੋਤਮ, ਧਰਮਿੰਦਰ ਤੇ ਦਸ਼ਮਸ਼ ਨਗਰ, ਵਾਰਡ ਨੰਬਰ 25 ਵਿਖੇ ਹੋਏ ਭਰਵੇਂ ਪ੍ਰੋਗਰਾਮ ਵਿੱਚ 50 ਦੇ ਕਰੀਬ ਕਾਂਗਰਸੀ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਿਲ ਹੋਏ।ਇਹਨਾਂ ਸਭ ਦਾ ਸਵਾਗਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੂਰਬੀ ਹਲਕਾ ਵਾਸੀਆਂ ਦੇ ਉਹ ਸਦਾ ਰਿਣੀ ਰਹਿਣਗੇ।
ਉਹਨਾਂ ਨੂੰ ਜਦੋਂ ਬੀਬੀ ਨਵਜੋਤ ਸਿੱਧੂ ਦੇ ਇਸ ਬਿਆਨ ਬਾਰੇ ਕੇ ਨਵਜੋਤ ਸਿੰਘ ਸਿੱਧੂ ਚੰਨੀ ਨਾਲੋਂ ਵੱਧ ਕਾਬਿਲ ਸਨ ਤੇ ਰਾਹੁਲ ਗਾਂਧੀ ਨੂੰ ਮੁੱਖ ਮੰਤਰੀ ਦੀ ਚੋਣ ਨੂੰ ਸਬੰਧੀ ਗੁੰਮਰਾਹ ਕੀਤਾ ਗਿਆ ਤਾਂ ਮਜੀਠਿਆ ਨੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਤਾਂ ਪਹਿਲਾਂ ਹੀ ਕਹਿ ਰਹੇ ਹਨ ਕਿ ਚੰਨੀ ਮੁੱਖ ਮੰਤਰੀ ਦੇ ਅਹੁੱਦੇ ਦੇ ਕਾਬਿਲ ਨਹੀਂ।ਜਿਸ ਨੇ ਤਿੰਨ ਮਹੀਨਿਆਂ ਵਿੱਚ ਹੀ ਪੰਜਾਬ ਦਾ ਕਰੋੜਾਂ ਰੁਪਏ ਲੁੱਟ ਲਏ ਉਸ ਹੱਥ ਵਿਚ ਸੂਬਾ ਕਿਵੇਂ ਸੁਰੱਖਿਅਤ ਰਹਿ ਸਕਦਾ ਹੈ। ਉਹਨਾਂ ਕਿਹਾ ਕਿ ਥੋੜੇ ਦਿਨ ਠਹਿਰ ਜਾਵੋ ਸਿੱਧੂ ਜੌੜਾ ਹੋਰ ਪਟਾਕੇ ਪਾਵੇਗਾ।
Punjab Post Daily Online Newspaper & Print Media