ਸੰਗਰੂਰ, 9 ਫਰਵਰੀ (ਜਗਸੀਰ ਲੌਂਗੋਵਾਲ) – ਯੂਥ ਆਗੂ ਯੁਵਰਾਜ ਸਿੰਘ ਯੁਵੀ ਨੂੰ ਪਾਰਟੀ ਪ੍ਰਤੀ ਕੀਤੀਆਂ ਸੇਵਾਵਾਂ ਨੰੂ ਦੇਖਦੇ ਹੋਏ ਐਸ.ਓ.ਆਈ ਦੇ ਸੂਬਾ ਪ੍ਰਧਾਨ
ਅਰਸ਼ਦੀਪ ਸਿੰਘ ਰੌਬਿਨ ਬਰਾੜ ਵਲੋਂ ਹਲਕਾ ਸੰਗਰੂਰ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ।ਹਲਕਾ ਪ੍ਰਧਾਨ ਯੁਵਰਾਜ ਸਿੰਘ ਯੁਵੀ ਨੇ ਦੱਸਿਆ ਕਿ ਅਕਾਲੀ ਬਸਪਾ ਦੇ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਦੀ ਸਿਫਾਰਸ਼ ‘ਤੇ ਪਾਰਟੀ ਵਲੋਂ ਉਹਨਾਂ ਨੂੰ ਐਸ.ਓ.ਆਈ ਦੀ ਜਿੰਮੇਵਾਰੀ ਸੌਂਪੀ ਗਈ ਹੈ।ਉਹ ਪਾਰਟੀ ਵਲੋਂ ਸੌਂਪੀ ਜਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।ਐਸ.ਓ ਆਈ ਮਾਲਵਾ ਜੋਨ-4 ਦੇ ਪ੍ਰਧਾਨ ਅਮਨ ਮਾਨ, ਸ਼ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜਿਲਾ ਪ੍ਰਧਾਨ ਸਿਮਰਪ੍ਰਤਾਪ ਸਿੰਘ ਬਰਨਾਲਾ ਵੀ ਇਸ ਮੌਕੇ ਹਾਜਰ ਸਨ।
ਯੁਵਰਾਜ ਸਿੰਘ ਯੁਵੀ ਦੀ ਨਿਯੁਕਤੀ ਤੇ ਸ਼ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਜਿਲਾ ਪ੍ਰਧਾਨ ਬੀਬੀ ਪਰਮਜੀਤ ਕੌਰ ਵਿਰਕ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਇਕਬਾਲਜੀਤ ਸਿੰਘ ਪੂਨੀਆ, ਸ਼ਰੋਮਣੀ ਅਕਾਲੀ ਦਲ ਸ਼ਹਿਰੀ ਦੇ ਜਿਲਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਹਨੀ ਮਾਨ ਯੂਥ ਪ੍ਰਧਾਨ, ਕਾਲਾ ਕਾਂਝਲਾ, ਪ੍ਰਣਬ ਜਿੰਦਲ, ਦਿਲਪ੍ਰੀਤ ਮਾਹੀ, ਸਵਜੋਤ ਚੀਮਾ, ਸਹਿਜਵੀਰ ਸਿੰਘ ਲੱਧੜ ਅਤੇ ਹਰਦੀਪ ਸਿੰਘ ਸੰਘਰੇੜੀ ਵਲੋਂ ਯੁਵਰਾਜ ਸਿੰਘ ਯੁਵੀ ਦੀ ਨਿਯੁਕਤ ਲਈ ਐਸ.ਓ.ਆਈ ਦੇ ਪ੍ਰਧਾਨ ਅਰਸ਼ਦੀਪ ਸਿੰਘ ਰੌਬਿਨ ਬਰਾੜ ਅਤੇ ਵਿਨਰਜੀਤ ਸਿੰਘ ਗੋਲਡੀ ਦਾ ਧੰਨਵਾਦ ਕੀਤਾ ਗਿਆ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media