Saturday, July 25, 2026

ਜਨਰਲ ਅਬਜ਼ਰਵਰ ਸੁਬੋਧ ਯਾਦਵ ਵਲੋਂ ਦਿੜਬਾ ਦੇ ਦਰਜ਼ਨ ਤੋਂ ਵਧੇਰੇ ਪੋਲਿੰਗ ਬੂਥਾਂ ਦੀ ਅਚਨਚੇਤ ਜਾਂਚ

ਸੰਗਰੂਰ, 9 ਫਰਵਰੀ (ਜਗਸੀਰ ਲੌਂਗੋਵਾਲ) – ਵਿਧਾਨ ਸਭਾ ਹਲਕਾ 100-ਦਿੜਬਾ ਵਿਖੇ ਸਥਾਪਤ ਪੋਲਿੰਗ ਬੂਥਾਂ ਦੀ ਅਚਨਚੇਤ ਜਾਂਚ ਕਰਦਿਆਂ ਜਨਰਲ ਅਬਜ਼ਰਵਰ ਸੁਬੋਧ ਯਾਦਵ ਨੇ ਹਦਾਇਤ ਕੀਤੀ ਕਿ ਪੋਲਿੰਗ ਬੂਥਾਂ ਸਬੰਧੀ ਚੋਣ ਕਮਿਸ਼ਨ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।ਚੋਣ ਕਮਿਸ਼ਨ ਦੀ ਤਰਫੋਂ ਵਿਸ਼ੇਸ਼ ਤੌਰ ’ਤੇ ਦਿੜਬਾ ਸਮੇਤ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਅਮਲ ਦੀ ਨਿਗਰਾਨੀ ਲਈ ਤਾਇਨਾਤ ਕੀਤੇ ਗਏ ਸੁਬੋਧ ਯਾਦਵ ਨੇ 14 ਪੋਲਿੰਗ ਬੂਥਾਂ ਦੀ ਵੱਖ ਵੱਖ ਪਹਿਲੂਆਂ ਤੋਂ ਜਾਂਚ ਕੀਤੀ।ਉਨਾਂ ਵੋਟਰਾਂ ਲਈ ਵੋਟਾਂ ਵਾਲੇ ਦਿਨ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸਹੂਲਤਾਂ ਦੀ ਉਪਲੱਬਧਤਾ ਤੇ ਤਿਆਰੀ ਸਬੰਧੀ ਵੀ ਜਾਇਜ਼ਾ ਲਿਆ ਅਤੇ ਸਬੰਧਤ ਰਿਟਰਨਿੰਗ ਅਫ਼ਸਰ ਸਮੇਤ ਹੋਰ ਅਧਿਕਾਰੀਆਂ ਨੂੰ ਸਮੇਂ ਸਿਰ ਪ੍ਰਬੰਧ ਮੁਕੰਮਲ ਕਰਨ ਦੇ ਆਦੇਸ਼ ਦਿੱਤੇ।
              ਆਪਣੇ ਦੌਰੇ ਦੌਰਾਨ ਜਨਰਲ ਅਬਜ਼ਰਵਰ ਵਲੋਂ ਪੋਲਿੰਗ ਬੂਥ ਨੰਬਰ 14, 15, 16, 18, 20, 41, 42, 48, 49, 52, 194, 195, 196, 197 ਦਾ ਜਾਇਜ਼ਾ ਲਿਆ ਗਿਆ ਅਤੇ ਇਨਾਂ ਵਿੱਚ ਸ਼ਾਮਲ ਕੁੱਝ ਨਵੇਂ ਪੋਲਿੰਗ ਬੂਥਾਂ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਲਈ ਕੀਤੇ ਪ੍ਰਬੰਧਾਂ ਨੂੰ ਵਾਚਿਆ ਗਿਆ।ਉਨਾਂ ਕਿਹਾ ਕਿ ਪੋਲਿੰਗ ਬੂਥਾਂ ’ਤੇ ਤਾਇਨਾਤ ਹੋਣ ਵਾਲੇ ਸਟਾਫ਼ ਵਲੋਂ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …