Wednesday, April 15, 2026

ਜਸਵਿੰਦਰ ਧੀਮਾਨ ਦੇ ਹਲੀਮੀ ਭਰੇ ਸੁਭਾਅ ਨੇ ਕਾਂਗਰਸੀ ਆਗੂਆਂ ਨੂੰ ਕੀਤਾ ਇਕਜੁੱਟ

ਸੰਗਰੂਰ, 9 ਫਰਵਰੀ (ਜਗਸੀਰ ਲੌਂਗੋਵਾਲ) – ਵਿਧਾਨ ਸਭਾ ਹਲਕਾ ਸੁਨਾਮ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੌਜਵਾਨ ਆਗੂ ਜਸਵਿੰਦਰ ਧੀਮਾਨ ਦੇ ਨਿਵੇਕਲੇ ਅੰਦਾਜ਼ ਤੇ ਹਲੀਮੀ ਭਰੇ ਸੁਭਾਅ ਨੇ ਸਮੁੱਚੇ ਰੂਪ ‘ਚ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਇਕਜੁੱਟ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈਜ਼ਿਕਰਯੋਗ ਹੈ ਕਿ ਚੋਣ ਮੈਦਾਨ ਵਿਚ ਉਤਰਨ ਤੋਂ ਪਹਿਲਾਂ ਇਸ ਹਲਕੇ ‘ਚ ਕਾਂਗਰਸ ਪਾਰਟੀ ਕਈ ਧੜਿਆਂ ਵਿੱਚ ਵੰਡੀ ਹੋਈ ਦਿਸ ਰਹੀ ਸੀ।ਪ੍ਰੰਤੂ ਜਿਸ ਦਿਨ ਤੋਂ ਕਾਂਗਰਸ ਪਾਰਟੀ ਵਲੋਂ ਜਸਵਿੰਦਰ ਧੀਮਾਨ ਦੇ ਨਾਮ ਦਾ ਐਲਾਨ ਕੀਤਾ ਹੈ, ਉਸ ਤੋਂ ਬਾਅਦ ਆਪਣੀ ਚੋਣ ਮੁਹਿੰਮ ਦੌਰਾਨ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਆਪਣੀ ਪਾਰਟੀ ਦੀ ਜੋ ਵਿਚਾਰਧਾਰਾ ਹੈ ਉਸ ਨੂੰ ਲੋਕਾਂ ਨਾਲ ਸਾਂਝਾ ਕੀਤਾ ਤਾਂ ਜਸਵਿੰਦਰ ਧੀਮਾਨ ਦੇ ਮਿਲਾਪੜੇ ਸੁਭਾਅ ਦੇ ਲੋਕ ਕਾਇਲ ਹੁੰਦੇ ਦਿਖਾਈ ਦਿੱਤੇ।ਇਸ ਦੇ ਨਾਲ ਹੀ ਧੀਮਾਨ ਵੱਲੋਂ ਚੋਣ ਮੁਹਿੰਮ ਚਲਾਉਣ ਤੋਂ ਪਹਿਲਾਂ ਆਪਣੇ ਸਾਰੇ ਸਾਥੀਆਂ ਅਤੇ ਵਰਕਰਾਂ ਨੂੰ ਇਹ ਤਾਕੀਦ ਕੀਤੀ ਗਈ ਕਿ ਚੋਣ ਪ੍ਰਚਾਰ ਵਿੱਚ ਕਿਸੇ ਵੀ ਪਾਰਟੀ ਖਿਲਾਫ਼ ਦੂਸ਼ਣਬਾਜ਼ੀ ਵਾਲੀ ਗੱਲ ਨਾ ਕਰਕੇ ਅਤੇ ਅਗਾਂਹਵਧੂ ਸੋਚ ਨਾਲ ਲੋਕਾਂ ਦੀ ਸੇਵਾ ਕਰਨ ਦੀ ਗੱਲ ਕਰਨੀ ਹੈ।ਵਰਕਰਾਂ ਨੂੰ ਦਿੱਤੇ ਇਸ ਸੰਦੇਸ਼ ਨੂੰ ਵੀ ਲੋਕਾਂ ਨੇ ਬਹੁਤ ਪਸੰਦ ਕੀਤਾ।ਧੀਮਾਨ ਨੇ ਚਿੱਕੜ ਸੁੱਟਣ ਵਾਲੀ ਰਾਜਨੀਤੀ ਤੋਂ ਗੁਰੇਜ਼ ਕਰ ਕੇ ਉਸਾਰੂ ਸੋਚ ਦਾ ਸਬੂਤ ਦਿੱਤਾ ਹੈ।ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਵੀ ਆਪਣੇ ਅੰਦਾਜ਼ ਵਿੱਚ ਚੋਣ ਪ੍ਰਚਾਰ ਕਰਕੇ ਪੁਰਾਣੇ ਅਤੇ ਨਵੀਂ ਲੀਡਰਸ਼ਿਪ ਨੂੰ ਨਾਲ ਤੋਰਨ ਵਿੱਚ ਵੱਡਾ ਯੋਗਦਾਨ ਪਾਇਆ ਹੈ।
ਦੇਖਿਆ ਜਾਵੇ ਤਾਂ ਜਸਵਿੰਦਰ ਧੀਮਾਨ ਜਿਥੇ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਚੱਲਣ ‘ਚ ਸਫ਼ਲ ਹੋਏ ਹਨ, ਉਥੇ ਆਮ ਵੋਟਰ ਵੀ ਜਸਵਿੰਦਰ ਧੀਮਾਨ ਦੇ ਹਲੀਮੀ ਭਰੇ ਸੁਭਾਅ ਨੂੰ ਪਸੰਦ ਕਰ ਰਹੇ ਹਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …